ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਕਹਿਰ ਦੇ ਕਾਰਨ ਭਰਤੀ ਪ੍ਰੀਖਿਆਵਾਂ ਮੁਲਤਵੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਕੋਰੋਨਾ ਮਹਾਮਾਰੀ ਕਾਰਨ 233 ਅਸਾਮੀਆਂ ਦੀ ਭਰਤੀ ਲਈ ਕਰਵਾਈ ਜਾਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਦੱਸ ਦੇਈਏ ਕਿ ਇਹ ਪ੍ਰੀਖਿਆਵਾਂ FSSAI ਵਲੋਂ 17 ਜਨਵਰੀ ਤੋਂ 20 ਜਨਵਰੀ, 2022 ਤੱਕ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ 'ਤੇ ਕਰਵਾਈਆਂ ਜਾਣੀਆਂ ਸੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਅਜੇ ਕੋਈ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।


ਦੱਸ ਦੇਈਏ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਗਰੁੱਪ ਏ ਸਮੇਤ ਕੁੱਲ 254 ਅਸਾਮੀਆਂ ਦੀ ਭਰਤੀ ਕੀਤੀ ਸੀ। ਇਸ ਦੇ ਲਈ ਕੰਪਿਊਟਰ ਆਧਾਰਿਤ ਪ੍ਰੀਖਿਆ (ਸੀਬੀਟੀ) ਅਤੇ ਵੱਖ-ਵੱਖ ਅਸਾਮੀਆਂ ਲਈ ਲਿਖਤੀ ਪ੍ਰੀਖਿਆਵਾਂ ਇਸ ਮਹੀਨੇ ਦੀ 17 ਤੋਂ 20 ਤਰੀਕ ਤੱਕ ਕਰਵਾਈਆਂ ਜਾਣੀਆਂ ਸੀ। ਪਰ ਕੋਵਿਡ ਦੇ ਫੈਲਣ ਦੇ ਮੱਦੇਨਜ਼ਰ ਸੋਮਵਾਰ 10 ਜਨਵਰੀ ਨੂੰ ਇੱਕ ਅਧਿਕਾਰਤ ਨੋਟਿਸ ਜਾਰੀ ਕਰਕੇ 233 ਅਸਾਮੀਆਂ 'ਤੇ ਹੋਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।


ਇਨ੍ਹਾਂ ਅਸਾਮੀਆਂ ਲਈ ਹੋਣੀ ਹੈ ਭਰਤੀ ਪ੍ਰੀਖਿਆ


ਭੋਜਨ ਵਿਸ਼ਲੇਸ਼ਕ - 4


ਤਕਨੀਕੀ ਅਧਿਕਾਰੀ - 125


ਕੇਂਦਰੀ ਫੂਡ ਸੇਫਟੀ ਅਫਸਰ - 30


ਅਸਿਸਟੈਂਟ ਮੈਨੇਜਰ (ਆਈ.ਟੀ.) - 4


ਸਹਾਇਕ ਮੈਨੇਜਰ (ਪੱਤਰਕਾਰੀ) - 2


ਸਹਾਇਕ - 33


ਹਿੰਦੀ ਅਨੁਵਾਦਕ - 1


ਨਿੱਜੀ ਸਹਾਇਕ - 19


ਆਈਟੀ ਅਸਿਸਟੈਂਟ - 3


ਜੂਨੀਅਰ ਅਸਿਸਟੈਂਟ ਗ੍ਰੇਡ – 1


ਇਸ਼ਤਿਹਾਰ 30 ਸਤੰਬਰ 2021 ਨੂੰ ਕੀਤਾ ਗਿਆ ਸੀ ਜਾਰੀ


FSSAI ਨੇ 254 ਅਸਾਮੀਆਂ ਦੀ ਭਰਤੀ ਲਈ 30 ਸਤੰਬਰ 2021 ਨੂੰ ਦੋ ਵੱਖ-ਵੱਖ ਭਰਤੀ ਇਸ਼ਤਿਹਾਰ ਜਾਰੀ ਕੀਤੇ ਸੀ। ਇਸ ਵਿੱਚ ਇੱਕ ਇਸ਼ਤਿਹਾਰ ਤਹਿਤ 233 ਅਸਾਮੀਆਂ ਦੀ ਭਰਤੀ ਦੂਜੇ ਇਸ਼ਤਿਹਾਰ ਤਹਿਤ 21 ਅਸਾਮੀਆਂ 'ਤੇ ਭਰਤੀ ਕੀਤੀ ਜਾਣੀ ਸੀ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ 13 ਅਕਤੂਬਰ ਤੋਂ 12 ਨਵੰਬਰ 2021 ਤੱਕ ਚੱਲੀ। ਇਸ ਤੋਂ ਬਾਅਦ ਸਹੀ ਤਰੀਕੇ ਨਾਲ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਪਿਛਲੇ ਮਹੀਨੇ 20 ਦਸੰਬਰ ਨੂੰ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਸੀ। ਪਰ ਹੁਣ ਪ੍ਰੀਖਿਆ ਤੋਂ ਠੀਕ ਪਹਿਲਾਂ ਇਸ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਨੂੰ ਵਧੇਰੇ ਵੇਰਵਿਆਂ ਲਈ ਨਿਯਮਿਤ ਤੌਰ 'ਤੇ ਅਧਿਕਾਰਤ ਵੈੱਬਸਾਈਟ fssai.gov.in 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।



ਇਹ ਵੀ ਪੜ੍ਹੋ: Doctor Strike: ਕੋਰੋਨਾ ਦੇ ਕਹਿਰ 'ਚ ਨਾਰਾਜ਼ ਹੋਏ ਡਾਕਟਰਾਂ ਵੱਲੋਂ ਹੜਤਾਲ, ਜਾਣੋ ਕੀ ਹੈ ਕਾਰਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Education Loan Information:

Calculate Education Loan EMI