Government job- ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਨੇ ਸੀਨੀਅਰ ਰਿਸਰਚ ਐਸੋਸੀਏਟ (SRA) ਅਤੇ ਜੂਨੀਅਰ ਪ੍ਰੋਜੈਕਟ ਫੈਲੋ (JPF) ਦੀਆਂ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ, ਜਿਨ੍ਹਾਂ ਉਮੀਦਵਾਰਾਂ ਕੋਲ ਇਨ੍ਹਾਂ ਅਸਾਮੀਆਂ ਨਾਲ ਸਬੰਧਤ ਯੋਗਤਾਵਾਂ ਹਨ, ਉਹ NCERT ਦੀ ਅਧਿਕਾਰਤ ਵੈੱਬਸਾਈਟ ncert.nic.in ਉਤੇ ਜਾ ਕੇ ਅਪਲਾਈ ਕਰ ਸਕਦੇ ਹਨ।
NCERT ਦੀ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਨ੍ਹਾਂ ਉਮੀਦਵਾਰਾਂ ਨੇ ਅਜੇ ਤੱਕ ਇਨ੍ਹਾਂ ਅਸਾਮੀਆਂ ਲਈ ਅਪਲਾਈ ਨਹੀਂ ਕੀਤਾ ਹੈ, ਉਹ ਅੱਜ ਹੀ ਅਪਲਾਈ ਕਰ ਸਕਦੇ ਹਨ। ਇਸ ਭਰਤੀ ਰਾਹੀਂ ਕੁੱਲ 5 ਅਸਾਮੀਆਂ ਭਰੀਆਂ ਜਾਣਗੀਆਂ। ਜੇਕਰ ਤੁਸੀਂ ਵੀ NCERT ਵਿੱਚ ਨੌਕਰੀ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੋ, ਤਾਂ ਹੇਠਾਂ ਦਿੱਤੀਆਂ ਗਈਆਂ ਇਨ੍ਹਾਂ ਗੱਲਾਂ ਨੂੰ ਧਿਆਨ ਨਾਲ ਪੜ੍ਹੋ।
ਨੌਕਰੀ ਪ੍ਰਾਪਤ ਕਰਨ ਲਈ ਉਮਰ ਸੀਮਾ
ਸੀਨੀਅਰ ਰਿਸਰਚ ਐਸੋਸੀਏਟ (SRA) - ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਸੀਮਾ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਜੂਨੀਅਰ ਪ੍ਰੋਜੈਕਟ ਫੈਲੋ (JPF) - ਉਮੀਦਵਾਰਾਂ ਦੀ ਉਮਰ ਸੀਮਾ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਨੌਕਰੀ ਪ੍ਰਾਪਤ ਕਰਨ ਦੀ ਯੋਗਤਾ
ਸੀਨੀਅਰ ਰਿਸਰਚ ਐਸੋਸੀਏਟ (SRA)- ਉਮੀਦਵਾਰ ਕੋਲ 55% ਅੰਕਾਂ ਦੇ ਨਾਲ PG ਅਤੇ NET ਜਾਂ ਸਿੱਖਿਆ/ਬਾਲ ਵਿਕਾਸ/ECCE/ਸੋਸ਼ਲ ਸਾਇੰਸ/ਹਿਊਮੈਨਟੀਜ਼ ਅਨੁਸ਼ਾਸਨ ਵਿਚ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ। ਨਾਲ ਹੀ, ਉਮੀਦਵਾਰ ਕੋਲ ਪ੍ਰੀਸਕੂਲ ਬੱਚਿਆਂ ਨਾਲ ਕੰਮ ਕਰਨ ਦਾ ਦੋ ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ।
ਜੂਨੀਅਰ ਪ੍ਰੋਜੈਕਟ ਫੈਲੋ (JPF)- ਉਮੀਦਵਾਰ ਕੋਲ ਜਨਰਲ ਲਈ ਘੱਟੋ-ਘੱਟ 55% ਅੰਕ ਅਤੇ SC, ST, PH ਦੇ ਮਾਮਲੇ ਵਿਚ 50% ਅੰਕਾਂ ਦੇ ਨਾਲ ਹਿੰਦੀ ਵਿਸ਼ੇ ਵਿਚ ਪੋਸਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ।
ਚੋਣ ਹੋਣ ਉਤੇ ਤਨਖਾਹ ਦਿੱਤੀ ਜਾਵੇਗੀ
ਸੀਨੀਅਰ ਰਿਸਰਚ ਐਸੋਸੀਏਟ (SRA) - ਚੁਣੇ ਗਏ ਉਮੀਦਵਾਰਾਂ ਨੂੰ 35000 ਰੁਪਏ ਦੀ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।
ਜੂਨੀਅਰ ਪ੍ਰੋਜੈਕਟ ਫੈਲੋ (JPF) - ਕੋਈ ਵੀ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਉਤੇ ਚੁਣਿਆ ਜਾਂਦਾ ਹੈ ਤਾਂ ਉਸ ਨੂੰ 31,000 ਰੁਪਏ ਦੀ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਵਾਕ-ਇਨ-ਇੰਟਰਵਿਊ ਦੇ ਆਧਾਰ ਉਤੇ ਕੀਤੀ ਜਾਵੇਗੀ। ਇੰਟਰਵਿਊ ਵਿੱਚ ਸ਼ਾਮਲ ਹੋਣ ਲਈ NCERT ਦੁਆਰਾ ਕੋਈ TA/DA ਦਾ ਭੁਗਤਾਨ ਨਹੀਂ ਕੀਤਾ ਜਾਵੇਗਾ।
NCERT ਭਰਤੀ 2024 ਦੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੂੰ ਇੰਟਰਵਿਊ ਦੇ ਸਮੇਂ ਆਪਣੇ ਬਾਇਓਡਾਟਾ ਦੇ ਨਾਲ ਅਸਲ ਸਰਟੀਫਿਕੇਟ, ਹਰੇਕ ਸਰਟੀਫਿਕੇਟ ਦੀਆਂ ਸਵੈ-ਪ੍ਰਮਾਣਿਤ ਫੋਟੋ ਕਾਪੀਆਂ ਅਤੇ ਹੋਰ ਸਬੰਧਤ ਦਸਤਾਵੇਜ਼ ਲਿਆਉਣੇ ਪੈਣਗੇ।
Education Loan Information:
Calculate Education Loan EMI