Year Ender 2021: ਸਾਲ 2021 ਸਿੱਖਿਆ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਸੀ। ਇਸ ਸਾਲ ਕੋਰੋਨਾ ਕਾਰਨ ਬੋਰਡ ਪ੍ਰੀਖਿਆਵਾਂ ਨਹੀਂ ਹੋ ਸਕੀਆਂ ਤੇ 2021 'ਚ ਧਰਮਿੰਦਰ ਪ੍ਰਧਾਨ ਨੂੰ ਨਵਾਂ ਸਿੱਖਿਆ ਮੰਤਰੀ ਬਣਾਇਆ ਗਿਆ। ਆਓ ਜਾਣਦੇ ਹਾਂ 2021 'ਚ ਕਿਹੜੇ ਪੰਜ ਵੱਡੇ ਬਦਲਾਅ ਹੋਏ?


ਪਹਿਲੇ ਸੂਬੇ 'ਚ ਨਵੀਂ ਸਿੱਖਿਆ ਨੀਤੀ ਲਾਗੂ ਹੋਈ


ਨਵੀਂ ਸਿੱਖਿਆ ਨੀਤੀ ਨੂੰ ਮੋਦੀ ਸਰਕਾਰ ਨੇ 2020 'ਚ ਮਨਜ਼ੂਰੀ ਦਿੱਤੀ ਸੀ। ਨਵੀਂ ਸਿੱਖਿਆ ਨੀਤੀ ਤਹਿਤ ਸਕੂਲੀ ਸਿੱਖਿਆ ਵਿੱਚੋਂ 10+2 ਦਾ ਫਾਰਮੈਟ ਖ਼ਤਮ ਕਰ ਦਿੱਤਾ ਗਿਆ ਹੈ। ਇਸ ਨੂੰ 10+2 ਤੋਂ 5+3+3+4 ਫਾਰਮੈਟ 'ਚ ਢਾਲਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਸਕੂਲ ਦੇ ਪਹਿਲੇ ਪੰਜ ਸਾਲਾਂ 'ਚ ਪ੍ਰੀ-ਪ੍ਰਾਇਮਰੀ ਸਕੂਲ ਦੇ ਤਿੰਨ ਸਾਲ ਤੇ ਕਲਾਸ 1 ਤੇ ਕਲਾਸ 2 ਸਮੇਤ ਫਾਊਂਡੇਸ਼ਨ ਸਟੇਜ਼ ਸ਼ਾਮਲ ਹੋਵੇਗਾ।


ਫਿਰ ਅਗਲੇ ਤਿੰਨ ਸਾਲਾਂ ਨੂੰ 3 ਤੋਂ 5ਵੀਂ ਜਮਾਤਾਂ ਲਈ ਤਿਆਰੀ ਦੇ ਸਟੇਜ਼ 'ਚ ਵੰਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਸਾਲ ਦਾ ਮੱਧ ਸਟੇਜ਼ (6ਵੀਂ ਤੋਂ 8ਵੀਂ ਜਮਾਤ) ਤੇ ਸੈਕੰਡਰੀ ਸਟੇਜ਼ (9ਵੀਂ ਤੋਂ 12ਵੀਂ ਜਮਾਤਾਂ) ਦੇ ਚਾਰ ਸਾਲ ਹੋਣਗੇ। ਇਸ ਦੇ ਨਾਲ ਹੀ ਇਸ ਸਾਲ ਕਰਨਾਟਕ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।


ਧਰਮਿੰਦਰ ਪ੍ਰਧਾਨ ਨਵੇਂ ਸਿੱਖਿਆ ਮੰਤਰੀ ਬਣੇ


ਪ੍ਰਧਾਨ ਮੰਤਰੀ ਨੇ ਜੁਲਾਈ 2021 'ਚ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ। ਰਮੇਸ਼ ਪੋਖਰਿਆਲ ਨਿਸ਼ੰਕ ਦੇ ਅਸਤੀਫ਼ੇ ਤੋਂ ਬਾਅਦ ਧਰਮਿੰਦਰ ਪ੍ਰਧਾਨ ਨੂੰ ਸਿੱਖਿਆ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਕਈ ਵਿਭਾਗਾਂ 'ਚ ਬਦਲੀਆਂ ਵੀ ਕੀਤੀਆਂ ਗਈਆਂ।


ਬੋਰਡ ਦੀਆਂ ਪ੍ਰੀਖਿਆਵਾਂ ਰੱਦ


ਕੋਰੋਨਾ ਨੇ ਬੋਰਡ ਪ੍ਰੀਖਿਆਵਾਂ 'ਤੇ ਵੀ ਕਹਿਰ ਮਚਾਇਆ। 2021 'ਚ ਹੋਣ ਵਾਲੀਆਂ ਸੀਬੀਐਸਈ ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ। ਪ੍ਰੀਖਿਆ ਰੱਦ ਕਰਨ ਦਾ ਐਲਾਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਸਮੇਤ ਕਈ ਸੂਬਿਆਂ ਨੇ ਵੀ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ।


CTET ਨੂੰ ਜੀਵਨ ਭਰ ਲਈ ਮਿਲੀ ਮਾਨਤਾ


ਦੇਸ਼ 'ਚ ਅਧਿਆਪਕਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਲੋੜੀਂਦੇ ਅਧਿਆਪਕ ਯੋਗਤਾ ਟੈਸਟ (TET) ਸਰਟੀਫ਼ਿਕੇਟ ਦੀ ਵੈਧਤਾ ਹੁਣ 7 ਸਾਲ ਤੋਂ ਵਧਾ ਕੇ ਉਮਰ ਭਰ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਦਾ ਐਲਾਨ ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕੀਤਾ ਸੀ। ਪਹਿਲਾਂ ਸਰਟੀਫ਼ਿਕੇਟ ਦੀ ਵੈਧਤਾ ਸਿਰਫ਼ 7 ਸਾਲਾਂ ਲਈ ਸੀ ਅਤੇ ਉਮੀਦਵਾਰ ਨੂੰ ਇਸ ਦੌਰਾਨ ਭਰਤੀ ਨਾ ਹੋਣ 'ਤੇ ਇਸ ਨੂੰ ਦੁਬਾਰਾ ਪਾਸ ਕਰਨਾ ਪੈਂਦਾ ਸੀ। ਹੁਣ ਸਿਰਫ਼ ਇਕ ਵਾਰ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਉਮੀਦਵਾਰ ਅਧਿਆਪਕਾਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਉਮਰ ਭਰ ਲਈ ਯੋਗ ਹੋਣਗੇ।


ਇੰਜਨੀਅਰਿੰਗ ਦੀ ਪੜ੍ਹਾਈ ਮਾਤ ਭਾਸ਼ਾ 'ਚ ਹੋਵੇਗੀ


ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅਕਾਦਮਿਕ ਸੈਸ਼ਨ 2021-22 ਤੋਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (NIT) ਵਿੱਚ ਮਾਤ ਭਾਸ਼ਾ 'ਚ ਇੰਜੀਨੀਅਰਿੰਗ ਕੋਰਸ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਇਸ ਦੇ ਨਾਲ ਹੀ IIT-BHU ਦੇਸ਼ ਦਾ ਪਹਿਲਾ ਇੰਜਨੀਅਰਿੰਗ ਕਾਲਜ ਬਣਨ ਜਾ ਰਿਹਾ ਹੈ, ਜੋ ਅੰਗਰੇਜ਼ੀ ਮਾਧਿਅਮ ਦੀ ਬਜਾਏ ਹਿੰਦੀ 'ਚ ਬੀਟੈਕ ਦੀ ਪੜ੍ਹਾਈ ਕਰਾਉਣ ਜਾ ਰਿਹਾ ਹੈ।



ਇਹ ਵੀ ਪੜ੍ਹੋ: Welcome 2022: ਕ੍ਰਿਕਟ ਪ੍ਰੇਮੀਆਂ ਲਈ ਬੜਾ ਅਹਿਮ ਰਹੇਗਾ ਅਗਲਾ ਸਾਲ, ਜਾਣੋ ਭਾਰਤੀ ਟੀਮ ਦਾ ਪੂਰਾ ਪ੍ਰਗੋਰਾਮ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Education Loan Information:

Calculate Education Loan EMI