ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰਾਲੇ ਨੇ ਵਿਨੀਤ ਜੋਸ਼ੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮੰਤਰਾਲੇ ਨੇ ਉਨ੍ਹਾਂ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦਾ ਨਵਾਂ ਚੇਅਰਮੈਨ ਬਣਾਇਆ ਹੈ। ਮੰਤਰਾਲੇ ਨੇ ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤਾ ਹੈ। ਵਿਨੀਤ ਜੋਸ਼ੀ ਇਸ ਸਮੇਂ ਸਿੱਖਿਆ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਕੰਮ ਕਰ ਰਹੇ ਹਨ।
ਆਈਏਐਸ ਮਨੋਜ ਆਹੂਜਾ ਦੀ ਥਾਂ ਲੈਣਗੇ ਵਿਨੀਤ ਜੋਸ਼ੀ
ਆਈਏਐਸ ਮਨੋਜ ਆਹੂਜਾ ਦੀ ਥਾਂ ਵਿਨੀਤ ਜੋਸ਼ੀ ਨੂੰ ਲਿਆਂਦਾ ਗਿਆ ਹੈ। ਜੋਸ਼ੀ ਨੂੰ ਇਹ ਜ਼ਿੰਮੇਦਾਰੀ 14 ਫਰਵਰੀ 2022 ਨੂੰ ਹੀ ਸੌਂਪ ਦਿੱਤੀ ਗਈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਨਿਯੁਕਤੀ ਦਾ ਐਲਾਨ ਕੀਤਾ ਸੀ।
ਜਾਣੋ ਵਿਨੀਤ ਜੋਸ਼ੀ ਬਾਰੇ
ਵਿਨੀਤ ਜੋਸ਼ੀ ਮਨੀਪੁਰ ਦੇ 1992 ਬੈਚ ਦੇ ਆਈਏਐਸ ਅਧਿਕਾਰੀ ਹਨ। ਵਿਨੀਤ ਨੇ ਆਪਣੀ ਸ਼ੁਰੂਆਤੀ ਸਿੱਖਿਆ ਅਲਾਹਾਬਾਦ ਦੇ ਐਨੀ ਬੇਸੈਂਟ ਸਕੂਲ ਅਤੇ ਜੀਆਈਸੀ ਤੋਂ ਹਾਸਲ ਕੀਤੀ। ਉਨ੍ਹਾਂ ਨੇ IIT ਕਾਨਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਭਾਰਤੀ ਵਿਦੇਸ਼ੀ ਵਪਾਰ ਸੰਸਥਾਨ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਕੀਤੀ। 2000 ਤੋਂ 2001 ਤੱਕ, ਉਹ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਿੱਚ ਨਿੱਜੀ ਸਕੱਤਰ ਦੇ ਅਹੁਦੇ 'ਤੇ ਰਹੇ।
ਦੱਸ ਦੇਈਏ ਕਿ ਵਿਨੀਤ ਤੋਂ ਪਹਿਲਾਂ IAS ਮਨੋਜ ਆਹੂਜਾ ਨੇ ਸਾਲ 2020 ਵਿੱਚ CBSE ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਸੋਮਵਾਰ ਨੂੰ ਆਹੂਜਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵਿਨੀਤ ਜੋਸ਼ੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ।
ਇਹ ਵੀ ਪੜ੍ਹੋ: IND vs WI, T20I Series: ਰਿਸ਼ਭ ਪੰਤ ਦਾ ਹੋਇਆ ਪ੍ਰਮੋਸ਼ਨ, ਵਿੰਡੀਜ਼ ਸੀਰੀਜ਼ ਲਈ ਬਣੇ ਉਪ-ਕਪਤਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI