ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਯੂਪੀਐਸਸੀ ਵਰਗੀਆਂ ਪ੍ਰੀਖਿਆ 'ਚ ਵਾਰ-ਵਾਰ ਇੰਟਰਵਿਊ ਤਕ ਪਹੁੰਚਣ ਤੋਂ ਬਾਅਦ ਵੀ ਅੰਤਮ ਸੂਚੀ ਵਿੱਚ ਸ਼ਾਮਲ ਨਾ ਹੋਣਾ ਬਹੁਤ ਨਿਰਾਸ਼ਾਜਨਕ ਹੈ। ਉਹ ਵੀ ਜਦੋਂ ਇੰਟਰਵਿਊ ਤੋਂ ਪਹਿਲਾਂ ਮੇਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹੋਣ। ਹਰ ਪਹਿਲੂ ਨੂੰ ਨਾ ਸਿਰਫ ਡੂੰਘਾਈ ਨਾਲ ਵੇਖਿਆ ਜਾ ਰਿਹਾ ਹੋਵੇ ਸਗੋਂ ਸਵਾਲਾਂ ਦੀ ਸੰਭਾਵੀ ਸੂਚੀ ਤਿਆਰ ਕੀਤਾ ਜਾ ਰਿਹਾ ਹੋਵੇ।

ਅਜਿਹਾ ਹੀ ਕੁਝ ਦਲੀਪ ਕੁਮਾਰ ਨਾਲ ਹੋ ਰਿਹਾ ਸੀ ਜੋ ਦੋ ਵਾਰ ਇੰਟਰਵਿਊ 'ਤੇ ਪਹੁੰਚਿਆ, ਪਰ ਉਸ ਦੇ ਨੰਬਰ ਬਹੁਤ ਘੱਟ ਆਏ। ਦਿਲੀਪ ਸਮਝ ਨਹੀਂ ਸਕਿਆ ਕਿ ਘਾਟ ਕਿੱਥੇ ਰਹਿ ਗਈ। ਆਪਣੀ ਤੀਜੀ ਕੋਸ਼ਿਸ਼ ਵਿੱਚ ਦਿਲੀਪ ਨੇ ਇੱਕ ਨਵਾਂ ਕੰਮ ਕਰਨ ਦੀ ਯੋਜਨਾ ਬਣਾਈ। ਉਨ੍ਹਾਂ ਫੈਸਲਾ ਕੀਤਾ ਕਿ ਇਸ ਵਾਰ ਯਾਨੀ ਤੀਜੀ ਵਾਰ ਉਹ ਅੰਗਰੇਜ਼ੀ ਦੀ ਬਜਾਏ ਹਿੰਦੀ ਭਾਸ਼ਾ ਵਿੱਚ ਇੰਟਰਵਿਊ ਦੇਣਗੇ। ਹਾਲਾਂਕਿ ਦਿਲੀਪ ਮੇਨਸ ਇਮਤਿਹਾਨ ਇੰਗਲਿਸ਼ ਵਿੱਚ ਹੀ ਦੇ ਰਿਹਾ ਸੀ।

ਸਾਲ 2018 ਵਿੱਚ ਉਨ੍ਹਾਂ ਦੀ ਚੋਣ ਹੋਈ, ਪਰ ਨੰਬਰ ਘੱਟ ਹੋਣ ਕਾਰਨ ਆਈਪੀਐਸ ਸੇਵਾ ਮਿਲੀ ਜਿਸ ਵਿੱਚ ਉਹ ਅਗਲੀ ਪ੍ਰੀਖਿਆ ਤੋਂ ਪਹਿਲਾਂ ਟ੍ਰੇਨਿੇਗ ਵੀ ਕਰ ਰਹੇ ਸੀ। ਅਖੀਰ ਦਿਲੀਪ ਦਾ ਇੰਟਰਵਿਊ ਦਾ ਮਾਧਿਅਮ ਬਦਲਣ ਦਾ ਵਿਚਾਰ ਸਫਲ ਰਿਹਾ ਤੇ ਸਾਲ 2019 ਵਿੱਚ ਯੂਪੀਐਸਸੀ ਦੀ ਪ੍ਰੀਖਿਆ ਵਿੱਚ 73ਵਾਂ ਰੈਂਕ ਹਾਸਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦਾ ਆਈਏਐਸ ਬਣਨ ਦਾ ਸੁਪਨਾ ਵੀ ਪੂਰਾ ਹੋ ਗਿਆ। ਜਾਣੋ ਕਿਵੇਂ ਦਿਲੀਪ ਨੇ ਇਸ ਰੁਕਾਵਟ ਨੂੰ ਪਾਰ ਕੀਤਾ।

ਦਿਲੀਪ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਤੁਸੀਂ ਇੰਟਰਵਿਊ ਦੌਰਾਨ ਕਿਹੜੀ ਭਾਸ਼ਾ ਦੀ ਵਰਤੋਂ ਕਰਦੇ ਹੋ, ਇਹ ਮਾਰਕਸ ਵਿੱਚ ਕੋਈ ਮਾਇਨੇ ਨਹੀਂ ਰੱਖਦਾ। ਉਹ ਭਾਸ਼ਾ ਚੁਣੋ ਜਿਸ ਵਿੱਚ ਤੁਸੀਂ ਆਰਾਮਦਾਇਕ ਮਹਿਸੂਸ ਕਰ ਸਕੋ ਤੇ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਪੇਸ਼ ਕਰ ਸਕੋ। ਇਹ ਅਹਿਮ ਹੈ ਕਿ ਤੁਸੀਂ ਕਿੰਨਾ ਸਹੀ ਜਵਾਬ ਦਿੰਦੇ ਹੋ, ਨਾ ਕਿ ਤੁਸੀਂ ਕਿਸ ਭਾਸ਼ਾ ਵਿੱਚ ਜਵਾਬ ਦੇ ਰਹੇ ਹੋ, ਇਹ ਜ਼ਰੂਰੀ ਹੈ। ਦਿਲੀਪ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਦੁਚਿੱਤੀ ਵਿੱਚ ਸੀ, ਪਰ ਤੀਜੀ ਵਾਰ ਇਹ ਪ੍ਰਯੋਗ ਕੀਤਾ ਤੇ ਸਫਲ ਰਹੇ।

ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰਾਂ ਦੇ ਮਨਾਂ ਵਿੱਚ ਇੱਕ ਹੋਰ ਸਵਾਲ ਉੱਠਦਾ ਹੈ ਕਿ ਕੀ ਹਿੰਦੀ ਵਿੱਚ ਜਵਾਬ ਦੇਣ ਦਾ ਅਰਥ ਇਹ ਹੈ ਕਿ ਸ਼ੁੱਧ ਹਿੰਦੀ ਬੋਲਣੀ ਪੈਂਦੀ ਹੈ, ਜੋ ਅੱਜ ਦੇ ਸਮੇਂ ਵਿੱਚ ਬਹੁਤੇ ਲੋਕਾਂ ਨੂੰ ਨਹੀਂ ਆਉਂਦੀ ਪਰ ਤੁਸੀਂ ਅੰਗਰੇਜ਼ੀ ਦੇ ਕਈ ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ। ਬੋਰਡ ਇੰਨਾ ਮਾਹਰ ਹੈ ਕਿ ਸਮਝ ਜਾਂਦਾ ਹੈ ਕਿ ਤੁਹਾਡੇ ਕੋਲ ਯੋਗਤਾ ਹੈ ਜਾਂ ਨਹੀਂ।

ਆਪਣੇ ਆਪ ਨੂੰ ਅੰਗਰੇਜ਼ੀ 'ਚ ਚੰਗੀ ਤਰ੍ਹਾਂ ਜ਼ਾਹਰ ਨਹੀਂ ਕਰ ਸਕਦੇ ਸੀ-

ਦਿਲੀਪ ਦੀ ਸਕੂਲ ਸਿੱਖਿਆ ਹਿੰਦੀ ਮੀਡੀਅਮ ਸਕੂਲ 'ਚ ਹੋਈ ਤੇ ਉਸ ਦੀ ਆਮ ਭਾਸ਼ਾ ਵੀ ਹਿੰਦੀ ਹੈ। ਅਜਿਹੀ ਸਥਿਤੀ ਵਿੱਚ ਦਿਲੀਪ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਅਸੀਂ ਹਿੰਦੀ ਭਾਸ਼ਾ 'ਚ ਆਪਣੇ ਆਪ ਨੂੰ ਪ੍ਰਗਟ ਕਰਦੇ ਹਾਂ, ਅਸੀਂ ਇਸ ਨੂੰ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕਰ ਸਕਦੇ। ਇਸ ਲਈ ਫੈਸਲਾ ਕੀਤਾ ਕਿ ਅਗਲੀ ਵਾਰ ਉਹ ਹਿੰਦੀ ਦੀ ਚੋਣ ਕਰਣਗੇ।

ਦਿਲੀਪ ਦਾ ਕਹਿਣਾ ਹੈ ਕਿ ਪਿਛਲੇ ਦੋ ਇੰਟਰਵਿਊ ਜਿਸ ਵਿੱਚ ਅੰਕ ਘੱਟ ਸੀ, ਲਈ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਸੀ। ਜਿਵੇਂ ਹਰ ਰੋਜ਼ ਨਿਊਜ਼ ਪੇਪਰ ਪੜ੍ਹਣਾ। ਜੋ ਮੁੱਦੇ ਚੱਲ ਰਹੇ ਹਨ, ਉਨ੍ਹਾਂ ਬਾਰੇ ਪੂਰੀ ਜਾਣਕਾਰੀ ਲੈਣੀ। ਡੀਏਐਫ ਵਿੱਚ ਭਰੇ ਇੱਕ-ਇੱਕ ਸ਼ਬਦ ਬਾਰੇ ਖੋਜ ਕਰਦਾ ਤੇ ਵੇਖਦਾ ਕਿ ਕਿਹੜੇ ਸਵਾਲ ਬਣ ਸਕਦੇ ਹਨ। ਕੁਲ ਮਿਲਾ ਕੇ ਦਿਲੀਪ ਗਿਆਨ ਦੇ ਪੱਧਰ 'ਤੇ ਚੰਗੀ ਤਰ੍ਹਾਂ ਤਿਆਰੀ ਕਰਦਾ ਸੀ, ਪਰ ਇੰਟਰਵਿਊ ਦੇ ਪੱਧਰ 'ਤੇ ਉਹ ਮਾਰ ਖਾ ਜਾਂਦਾ ਸੀ।

ਇਸ ਦੀ ਨਾਲ ਹੀ ਦਿਲੀਪ ਨੇ ਹੋਰਨਾਂ ਉਮੀਦਵਾਰਾਂ ਨੂੰ ਇੱਕ ਮਹੱਤਵਪੂਰਨ ਸਲਾਹ ਦਿੱਤੀ ਹੈ ਕਿ ਬਿਨੈ-ਪੱਤਰ ਦਾ ਵੇਰਵਾ ਭਰਨ ਵੇਲੇ ਤੇ ਬੋਰਡ ਦੇ ਸਾਮਹਣੇ ਕਿਤੇ ਵੀ ਖਾਮੋਸ਼ ਨਾ ਹੋਵੋ। ਉੱਥੇ ਬੈਠੇ ਤਜ਼ਰਬੇਕਾਰ ਲੋਕ ਤੁਰੰਤ ਜਾਣ ਲੈਣਗੇ ਕਿ ਤੁਸੀਂ ਝੂਠ ਬੋਲ ਰਹੇ ਹੋ। ਆਪਣੇ ਸ਼ੌਕ ਆਦਿ ਬਾਰੇ ਸੋਚ ਕੇ ਤੇ ਸੱਚ ਲਿਖੋ, ਕਿਉਂਕਿ ਇਨ੍ਹਾਂ ਵਿੱਚੋਂ ਅਕਸਰ ਸਵਾਲ ਪੁੱਛੇ ਜਾਂਦੇ ਹਨ। ਜਿਵੇਂ ਕਿ ਦਿਲੀਪ ਨੂੰ ਪੜ੍ਹਨ ਦਾ ਸ਼ੌਂਕ ਹੈ, ਉਸ ਨੂੰ ਕੁਝ ਮਸ਼ਹੂਰ ਕਿਤਾਬਾਂ ਦੇ ਅੰਸ਼ਾਂ ਬਾਰੇ ਪੁੱਛਿਆ ਗਿਆ। ਕਹਿਣ ਦਾ ਅਰਥ ਹੈ ਕਿ ਜੇ ਤੁਸੀਂ ਝੂਠ ਬੋਲਦੇ ਹੋ, ਤਾਂ ਤੁਹਾਨੂੰ ਫੜ ਲਿਆ ਜਾਵੇਗਾ। ਇਸ ਲਈ ਜੋ ਵੀ ਆਉਂਦਾ ਹੈ ਜਾਂ ਤੁਸੀਂ ਕੀ ਹੋ ਜਾਂ ਜੋ ਤੁਸੀਂ ਇਸ ਮੁੱਦੇ 'ਤੇ ਸੋਚਦੇ ਹੋ ਸਿਰਫ ਉਹੀ ਬੋਲੋ। ਜਵਾਬ ਦਿੰਦੇ ਸਮੇਂ ਸੰਤੁਲਿਤ ਰਵੱਈਆ ਅਪਣਾਉਣਾ ਬਿਹਤਰ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਿੰਦੀ ਬਾਰੇ ਕਦੇ ਵੀ ਮਨ ਨੂੰ ਹੀਨਭਾਵਨਾ ਨਾ ਲਿਆਓ, ਇਹ ਸਾਡੀ ਮਾਂ-ਬੋਲੀ ਹੈ ਤੇ ਇੱਕ ਗੱਲ ਯਾਦ ਰੱਖੋ ਕਿ ਇਸ ਭਾਸ਼ਾ ਨੂੰ ਇੱਕ ਮਾਧਿਅਮ ਵਜੋਂ ਚੁਣਨਾ ਕਦੇ ਵੀ ਤੁਹਾਡੇ ਅੰਕ ਘੱਟ ਨਹੀਂ ਕਰੇਗਾ। ਸਿਰਫ ਹੋਰ ਪਹਿਲੂਆਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਯਾਦ ਰੱਖੋ ਕਿ ਇੱਥੇ ਤੁਹਾਡੀ ਜਾਣਕਾਰੀ ਦੀ ਨਹੀਂ, ਸ਼ਖਸੀਅਤ ਦੀ ਪਰਖ ਕੀਤੀ ਜਾਂਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI