Success Story Of IAS Topper Dr. Rajendra Bharud: ਜੇਕਰ ਤੁਸੀਂ ਮਿਹਨਤ ਕਰਕੇ ਕੁਝ ਕਰਨ ਦਾ ਇਰਾਦਾ ਰੱਖਦੇ ਹੋ ਤਾਂ ਤੁਹਾਡੀ ਕਿਸਮਤ ਵੀ ਬਦਲ ਸਕਦੀ ਹੈ। ਅੱਜ ਅਸੀਂ ਤੁਹਾਨੂੰ ਸਾਲ 2013 ਵਿੱਚ ਯੂਪੀਐਸਸੀ (UPSC) ਦੀ ਪ੍ਰੀਖਿਆ ਪਾਸ ਕਰਕੇ ਆਈਏਐਸ ਅਫਸਰ ਬਣੇ ਡਾਕਟਰ ਰਾਜਿੰਦਰ ਭਾਰੂੜ (Rajendra Bharud) ਦੀ ਕਹਾਣੀ ਦੱਸਾਂਗੇ, ਜਿਨ੍ਹਾਂ ਦਾ ਬਚਪਨ ਬੇਹੱਦ ਗਰੀਬੀ ਵਿੱਚ ਬੀਤਿਆ।



ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ। ਜਦੋਂ ਉਹ ਮਾਤਾ ਦੇ ਗਰਭ ਵਿੱਚ ਸੀ, ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਕਿਸੇ ਤਰ੍ਹਾਂ ਉਸ ਦੀ ਮਾਂ ਤੇ ਦਾਦੀ ਇੱਕ ਝੌਂਪੜੀ ਵਿੱਚ ਰਹਿ ਕੇ ਸ਼ਰਾਬ ਵੇਚਣ ਦਾ ਕੰਮ ਕਰਦੇ ਸਨ ਤੇ ਜੀਵਨ ਨੂੰ ਚਲਾਉਂਦੇ ਸਨ। ਸਾਰੀਆਂ ਚੁਣੌਤੀਆਂ ਨਾਲ ਲੜਨ ਤੋਂ ਬਾਅਦ ਰਾਜੇਂਦਰ ਪਹਿਲਾਂ ਡਾਕਟਰ ਤੇ ਫਿਰ ਆਈਏਐਸ ਅਧਿਕਾਰੀ ਬਣ ਗਏ। ਉਹ ਅੱਜ ਸਮਾਜ ਲਈ ਇੱਕ ਮਿਸਾਲ ਬਣੇ।

ਜਨਮ ਤੋਂ ਪਹਿਲਾਂ ਪਿਤਾ ਦੀ ਮੌਤ ਹੋ ਗਈ
ਰਾਜਿੰਦਰ ਭਾਰੂੜ ਦਾ ਜਨਮ ਹੋਣ ਵਾਲਾ ਸੀ, ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਰਿਵਾਰ 'ਤੇ ਵੱਡੀ ਆਫ਼ਤ ਆ ਗਈ। ਰਾਜੇਂਦਰ ਦੇ ਪਿਤਾ ਦੀ ਮੌਤ ਹੋ ਗਈ। ਪਰਿਵਾਰ ਦੀ ਹਾਲਤ ਵੀ ਓਨੀ ਹੀ ਮਾੜੀ ਸੀ ਪਰ ਪਿਤਾ ਦੀ ਮੌਤ ਨਾਲ ਸਭ ਕੁਝ ਚਕਨਾਚੂਰ ਹੋ ਗਿਆ। ਦਾਦੀ ਤੇ ਮਾਂ ਨੇ ਮਿਲ ਕੇ ਸ਼ਰਾਬ ਵੇਚਣ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਗੁਜ਼ਾਰਾ ਚਲਾਇਆ।

ਜਦੋਂ ਰਾਜਿੰਦਰ ਤਿੰਨ-ਚਾਰ ਮਹੀਨਿਆਂ ਦਾ ਸੀ ਤਾਂ ਉਸ ਦੇ ਰੌਲਾ ਪਾਉਣ 'ਤੇ ਕੁਝ ਗਾਹਕ ਉਸ ਨੂੰ ਸ਼ਰਾਬ ਦੀਆਂ ਕੁਝ ਬੂੰਦਾਂ ਪਿਲਾ ਦਿੰਦੇ ਸਨ। ਇਸ ਨਾਲ ਉਨ੍ਹਾਂ ਨੂੰ ਨੀਂਦ ਆ ਜਾਂਦੀ ਸੀ। ਜਦੋਂ ਉਹ ਥੋੜ੍ਹਾ ਵੱਡੇ ਹੋਏ ਤਾਂ ਉਨ੍ਹਾਂ ਨੂੰ ਨੇੜੇ ਦੀ ਦੁਕਾਨ ਤੋਂ ਗਾਹਕਾਂ ਲਈ ਸਨੈਕਸ ਲਿਆਉਣਾ ਪੈਂਦਾ ਸੀ ਪਰ ਉਨ੍ਹਾਂ ਦਾ ਮਨ ਹਮੇਸ਼ਾ ਪੜ੍ਹਾਈ ਵਿੱਚ ਲੱਗਾ ਰਹਿੰਦਾ ਸੀ।

ਜਦੋਂ ਕਿਸੇ ਨੇ ਕਿਹਾ- ਭੀਲ ਦਾ ਮੁੰਡਾ ਕਲੈਕਟਰ ਬਣੇਗਾ?

ਇੱਕ ਦਿਨ ਜਦੋਂ ਇੱਕ ਗਾਹਕ ਨੇ ਰਾਜਿੰਦਰ ਨੂੰ ਸਨੈਕਸ ਲਿਆਉਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਉਹ ਪੜ੍ਹ ਰਿਹਾ ਹੈ। ਇਸ 'ਤੇ ਉਕਤ ਵਿਅਕਤੀ ਨੇ ਕਿਹਾ ਕਿ ਤੁਸੀਂ ਭੀਲ ਸਮਾਜ 'ਚ ਪੈਦਾ ਹੋਏ ਹੋ, ਤੁਸੀਂ ਸ਼ਰਾਬ ਵੀ ਵੇਚੋਗੇ। ਕੀ ਭੀਲ ਦਾ ਪੁੱਤਰ ਬਣੇਗਾ ਕੁਲੈਕਟਰ? ਇਹ ਸ਼ਬਦ ਸੁਣ ਕੇ ਰਾਜਿੰਦਰ ਤੇ ਉਸਦੀ ਮਾਂ ਬਹੁਤ ਰੋਈ।

ਹੌਲੀ-ਹੌਲੀ ਰਾਜਿੰਦਰ ਵੱਡਾ ਹੋਇਆ ਤੇ ਉਨ੍ਹਾਂ ਆਪਣੀ ਕਿਸਮਤ ਬਦਲਣ ਦਾ ਫੈਸਲਾ ਕੀਤਾ। ਇੰਟਰਮੀਡੀਏਟ ਤੋਂ ਬਾਅਦ, ਉਨ੍ਹਾਂ ਮੈਡੀਕਲ ਦਾਖਲਾ ਪ੍ਰੀਖਿਆ ਪਾਸ ਕੀਤੀ ਤੇ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਤੇ ਲਗਾਤਾਰ ਦੋ ਵਾਰ ਇਮਤਿਹਾਨ ਪਾਸ ਕਰਕੇ ਉਨ੍ਹਾਂ ਨੇ ਆਈਏਐਸ ਬਣਨ ਦਾ ਸੁਪਨਾ ਪੂਰਾ ਕੀਤਾ।

ਬਹਾਦਰੀ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ
ਰਾਜਿੰਦਰ ਨੇ ਬਚਪਨ ਤੋਂ ਹੀ ਔਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਹ ਪੜ੍ਹਾਈ ਪ੍ਰਤੀ ਗੰਭੀਰ ਰਹੇ ਅਤੇ ਅੱਗੇ ਵਧਦੇ  ਗਏ। ਉਹ ਮਹਾਰਾਸ਼ਟਰ ਦੇ ਕਬਾਇਲੀ ਭੀਲ ਭਾਈਚਾਰੇ ਵਿੱਚ ਪੈਦਾ ਹੋਇਆ ਸੀ, ਜਿੱਥੇ ਸਾਰੇ ਲੋਕਾਂ ਦੇ ਹਾਲਾਤ ਬਹੁਤ ਖਰਾਬ ਹਨ। ਪਰ ਰਾਜਿੰਦਰ ਸ਼ੁਰੂ ਤੋਂ ਹੀ ਆਪਣੀ ਕਿਸਮਤ ਬਦਲਣ ਲਈ ਦ੍ਰਿੜ ਸੀ, ਜਿਸ ਲਈ ਉਨ੍ਹਾਂ ਸਖ਼ਤ ਮਿਹਨਤ ਕੀਤੀ। ਆਪਣੀ ਡਾਕਟਰੀ ਦੀ ਪੜ੍ਹਾਈ ਦੌਰਾਨ, ਉਸਨੇ ਸਿਵਲ ਸੇਵਾ ਲਈ ਤਿਆਰੀ ਕੀਤੀ ਤੇ ਇੱਕ ਆਈਏਐਸ ਅਧਿਕਾਰੀ ਬਣ ਗਏ। ਅੱਜ ਉਹ ਮਹਾਰਾਸ਼ਟਰ ਦੇ ਨੰਦੂਰਬਾਰ ਦੇ ਡੀਐਮ ਹਨ। ਉਨ੍ਹਾਂ ਦੀ ਕਹਾਣੀ ਸਾਨੂੰ ਸੰਘਰਸ਼ਾਂ ਦੇ ਬਾਵਜੂਦ ਕੋਸ਼ਿਸ਼ ਕਰਨ ਦੀ ਸਲਾਹ ਦਿੰਦੀ ਹੈ।


 


 


 


Education Loan Information:

Calculate Education Loan EMI