ਹੁਸ਼ਿਆਰਪੁਰ: ਸ਼ਹਿਰ ਵਿੱਚ ਆਈਲੈਟਸ ਤੇ ਵਿਦੇਸ਼ ਭੇਜਣ ਦੇ ਨਾਂ 'ਤੇ ਪੈਸੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਚਿੰਗ ਸੈਂਟਰ ਨੇ ਤਕਰੀਬਨ 40 ਵਿਦਿਆਰਥੀਆਂ ਦੀਆਂ ਕਲਾਸਾਂ ਵੀ ਲਾਈਆਂ ਪਰ ਜਦ ਆਈਲੈਟਸ ਦਾ ਪੇਪਰ ਦਿਵਾਉਣ ਦੀ ਵਾਰੀ ਆਈ ਤਾਂ ਸੈਂਟਰ ਮਾਲਕ ਰਫੂਚੱਕਰ ਹੋ ਗਿਆ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।


ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਨੇੜੇ ਆਕਾਸ਼ ਆਈਲੇਟਸ ਸੈਂਟਰ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਆਈਲੈਟਸ ਦੀਆਂ ਕਲਾਸਾਂ ਲਾ ਰਹੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਸੈਂਟਰ ਮਾਲਕ ਨੇ ਸਾਰੇ ਵਿਦਿਆਰਥੀਆਂ ਕੋਲੋਂ ਆਈਲੈਟਸ ਫੀਸ ਦੇ 12,300 ਤੇ ਕਈਆਂ ਕੋਲੋ 13,000 ਤੋਂ ਵੱਧ ਪੈਸੇ ਵੀ ਲਏ।



ਉਨ੍ਹਾਂ ਕਿਹਾ ਕਿ ਜਦ ਪੇਪਰ ਦੀ ਤਿਆਰੀ ਪੂਰੀ ਹੋਈ ਤਾਂ ਕੋਚਿੰਗ ਸੈਂਟਰ ਵਾਲੇ ਤਾਲਾ ਲਾ ਕੇ ਮੌਕੇ ਤੋਂ ਫਰਾਰ ਹੋ ਗਏ। ਵਿਦਿਆਰਥੀਆਂ ਤੇ ਉਨ੍ਹਾਂ ਮਾਪਿਆਂ ਨੇ ਸੈਂਟਰ ਮਾਲਕ ਦੀ ਪਤਨੀ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਉਹ ਆਤਮ ਹੱਤਿਆ ਕਰ ਲਵੇਗੀ।

ਹੁਸ਼ਿਆਰਪੁਰ ਦੇ ਥਾਣਾ ਇੰਚਾਰਜ ਭਾਰਤ ਮਸੀਹ ਨੇ ਦੱਸਿਆ ਕਿ ਕੁਝ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਆਈਲੈਟਸ ਦੇ ਨਾਂ 'ਤੇ ਉਨ੍ਹਾਂ ਨਾਲ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Education Loan Information:

Calculate Education Loan EMI