ਭਾਰਤੀ ਡਾਕ (India post) ਵਿਭਾਗ ’ਚ ਡਾਕ ਸੇਵਾਵਾਂ ਦੀਆਂ 2,582 ਆਸਾਮੀਆਂ ਉੱਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਤਹਿਤ ਪੰਜਾਬ, ਝਾਰਖੰਡ, ਉੱਤਰ-ਪੂਰਬੀ ਰਾਜਾਂ ਦੇ ਦਿਹਾਤੀ ਇਲਾਕਿਆਂ ’ਚ ‘ਗ੍ਰਾਮੀਣ ਡਾਕ ਸੇਵਕਾਂ’ (GDS) ਦੀਆਂ ਆਸਾਮੀਆਂ ਉੱਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਲਈ 10ਵੀਂ ਪਾਸ ਉਮੀਦਵਾਰ ਵੀ ਅਰਜ਼ੀ ਦੇ ਸਕਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਨਿਯੁਕਤੀ ਲਈ 516 ਨਵੇਂ ‘ਡਾਕ ਸੇਵਕ’ ਨਿਯੁਕਤ ਕੀਤੇ ਜਾਣੇ ਹਨ।

ਇਨ੍ਹਾਂ ਆਸਾਮੀਆਂ ਲਈ ਉਮੀਦਵਾਰਾਂ ਦੀ ਕੋਈ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ, ਸਗੋਂ ਮੈਰਿਟ ਲਿਸਟ ਦੇ ਆਧਾਰ ਉੱਤੇ ਹੀ ਚੋਣ ਹੋਵੇਗੀ। ਵੈੱਬਸਾਈਟ appost.in ਉੱਤੇ ਜਾ ਕੇ ਆੱਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ।

ਪੋਸਟਾਂ ਦਾ ਵੇਰਵਾ:

ਝਾਰਖੰਡ - 1118 ਪੋਸਟ

ਉੱਤਰ ਪੂਰਬੀ --- 948 ਪੋਸਟ

ਪੰਜਾਬ --- 516 ਪੋਸਟਾਂ

ਝਾਰਖੰਡ ਪੋਸਟਲ ਸਰਕਲ ’ਚ ਆਸਾਮੀਆਂ ਦੀ ਗਿਣਤੀ 1,118 ਹੈ; ਜਦ ਕਿ ਉੱਤਰ–ਪੂਰਬੀ ਰਾਜਾਂ ਦੇ ਪੋਸਟਲ ਸਰਕਲ ਵਿੱਚ 948 ਆਸਾਮੀਆਂ ਪੁਰ ਕੀਤੀਆਂ ਜਾਣੀਆਂ ਹਨ।

Health Benefits of Raisins: ਕਿਸ਼ਮਿਸ਼ ਗੁਣਾਂ ਦਾ ਖ਼ਜ਼ਾਨਾ, ਰੱਖੇ ਸਦਾ ਚੁਸਤ ਤੇ ਤੰਦਰੁਸਤ

ਇਨ੍ਹਾਂ ਆਸਾਮੀਆਂ ਲਈ ਉਮੀਦਵਾਰ ਦੀ ਉਮਰ 18 ਸਾਲਾਂ ਤੋਂ ਘੱਟ ਤੇ 40 ਸਾਲਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਨਰਲ, ਓਬੀਸੀ, ਆਰਥਿਕ ਤੌਰ ’ਤੇ ਪੱਛੜੇ ਵਰਗਾਂ ਦੇ ਮਰਦ ਉਮੀਦਵਾਰਾਂ ਲਈ ਫ਼ੀਸ ਸਿਰਫ਼ 100 ਰੁਪਏ ਹੈ; ਜਦ ਕਿ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਤੇ ਮਹਿਲਾ ਉਮੀਦਵਾਰਾਂ ਲਈ ਕੋਈ ਅਰਜ਼ੀ–ਫ਼ੀਸ ਨਹੀਂ ਹੈ।

ਅੱਜ 11 ਦਸੰਬਰ ਨੂੰ ਇਨ੍ਹਾਂ ਆਸਾਮੀਆਂ ਲਈ ਅਰਜ਼ੀ ਦੇਣ ਦਾ ਆਖ਼ਰੀ ਦਿਨ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Education Loan Information:

Calculate Education Loan EMI