ਬਰੈਂਪਟਨ ਉੱਤਰੀ ਤੋਂ ਮੈਂਬਰ ਰੂਬੀ ਸਹੋਤਾ ਨੇ ਕਿਹਾ ਸਟੂਡੈਂਟ ਕੈਨੇਡਾ ਵਿੱਚ ਬਹੁਤ ਮਿਹਨਤ ਕਰਦੇ ਹਨ। ਜੋਬਨਦੀਪ ਦੀ ਕਹਾਣੀ ਸੁਣ ਕੇ ਮੈਂ ਵੀ ਕਾਫੀ ਭਾਵਕ ਹੋ ਗਈ ਸੀ, ਪਰ ਜੋ ਕੋਈ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਸ 'ਤੇ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ, ਜੋਬਨਦੀਪ ਦਾ ਮਾਮਲਾ ਕੋਰਟ ਵਿੱਚ ਹੈ।
ਇਸ ਮਾਮਲੇ ਤੇ ਬਰੈਂਪਟਨ ਦੱਖਣੀ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਅਸੀਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਸਭ ਚਾਹੁੰਦੇ ਹਾਂ ਕਿ ਉਹ ਠੀਕ ਤਰੀਕੇ ਨਾਲ ਰਹਿਣ। ਪਰ ਉਨ੍ਹਾਂ ਨੂੰ ਤੈਅ ਕਾਨੂੰਨਾਂ ਪਾਲਣਾ ਕਰਨੀ ਪਵੇਗੀ।
ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਜੋਬਨਜੀਤ ਸਿੰਘ ਸੰਧੂ ਨੂੰ ਪੁਲਿਸ ਨੇ ਰੋਕਿਆ ਸੀ ਤਾਂ ਪਤਾ ਲੱਗਾ ਕਿ ਉਹ ਸਟੂਡੈਂਟ ਵੀਜ਼ਾ 'ਤੇ ਮਿਲਣ ਵਾਲੀ ਕੰਮ ਦੀ ਖੁੱਲ੍ਹ ਤੋਂ ਦੁੱਗਣਾ ਸਮਾਂ ਕੰਮ ਹੀ ਕਰਦਾ ਸੀ। ਜੋਬਨ ਦਾ ਤਰਕ ਹੈ ਕਿ ਉਹ ਆਪਣੀ ਫੀਸ ਅਦਾ ਕਰਨ ਲਈ ਇੰਨਾ ਕੰਮ ਕਰ ਰਿਹਾ ਹੈ, ਪਰ ਉਸ ਦੀ ਇੱਕ ਨਾ ਚੱਲੀ। ਹੁਣ, ਦੋ ਸਾਲਾਂ ਬਾਅਦ 22 ਸਾਲਾ ਜੋਬਨ ਨੂੰ ਆਉਂਦੀ 15 ਜੂਨ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਪਰ ਸਾਫ ਅਕਸ ਤੇ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਜਾਂ ਅਪਰਾਧਿਕ ਗਤੀਵਿਧੀ ਨਾ ਹੋਣ ਕਾਰਨ ਜੋਬਨ ਦੇ ਪੱਖ ਵਿੱਚ ਉਸ ਦੇ ਸਾਥੀ ਵਿਦਿਆਰਥੀ ਤੇ ਆਮ ਲੋਕ ਨਿੱਤਰ ਆਏ ਹਨ ਜਿਸ ਕਾਰਨ ਟਰੂਡੋ ਸਰਕਾਰ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੇਖੋ ਵੀਡੀਓ-
Education Loan Information:
Calculate Education Loan EMI