JEE Toppers: ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਗੁਹਾਟੀ ਨੇ ਅੱਜ ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਐਡਵਾਂਸਡ 2023 ਦੇ ਨਤੀਜੇ ਘੋਸ਼ਿਤ ਕੀਤੇ। ਹੈਦਰਾਬਾਦ ਜ਼ੋਨ ਦੇ ਵੀਸੀ ਰੈੱਡੀ ਨੇ ਆਲ ਇੰਡੀਆ ਰੈਂਕ (ਏਆਈਆਰ) 1 ਪ੍ਰਾਪਤ ਕੀਤਾ ਹੈ।


ਜਿਹੜੇ ਵਿਦਿਆਰਥੀ ਇਮਤਿਹਾਨ ਲਈ ਹਾਜ਼ਰ ਹੋਏ ਸਨ, ਉਹ ਅਧਿਕਾਰਤ ਵੈੱਬਸਾਈਟ - jeeadv.ac.in 'ਤੇ ਆਪਣੇ ਨਤੀਜੇ ਦੇਖ ਸਕਦੇ ਹਨ। ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇਈਈ) ਮੇਨ 2023 ਵਿੱਚ 100 ਪ੍ਰਤੀਸ਼ਤ ਪ੍ਰਾਪਤ ਕਰਨ ਵਾਲੇ ਛੇ ਵਿਦਿਆਰਥੀ ਜੇਈਈ ਐਡਵਾਂਸ 2023 ਦੇ ਟਾਪਰ ਵਜੋਂ ਉੱਭਰੇ ਹਨ।
ਇਸ ਸਾਲ, ਆਈਆਈਟੀ-ਜੇਈਈ ਐਡਵਾਂਸਡ ਦੇ ਦੋਵਾਂ ਪੇਪਰਾਂ ਵਿੱਚ ਕੁੱਲ 1,80,372 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 43773 ਨੇ ਯੋਗਤਾ ਪੂਰੀ ਕੀਤੀ ਹੈ। 36204 ਵਿਦਿਆਰਥੀ ਅਤੇ 7509 ਵਿਦਿਆਰਥਣਾਂ ਨੇ ਜੇਈਈ ਐਡਵਾਂਸ 2023 ਨੂੰ ਪਾਸ ਕੀਤਾ।


ਇਸ ਸਾਲ ਸ਼੍ਰੇਣੀ ਅਨੁਸਾਰ ਯੋਗਤਾ ਪੂਰੀ ਕਰਨ ਲਈ ਲੋੜੀਂਦੇ ਘੱਟੋ-ਘੱਟ ਅੰਕ:



ਜਰਨਲ - ਵਿਅਕਤੀਗਤ ਵਿਸ਼ਾ 8 ਕੁੱਲ 86
ਓਬੀਸੀ - 7 ਅਤੇ 77
SC/ST/PwD - 4 ਅਤੇ 43
ਤਿਆਰੀ ਦਾ ਕੋਰਸ - 2 ਅਤੇ 22


ਜ਼ਿਆਦਾਤਰ ਉਮੀਦਵਾਰਾਂ ਨੇ ਹੈਦਰਾਬਾਦ ਜ਼ੋਨ ਤੋਂ ਕੁਆਲੀਫਾਈ ਕੀਤਾ ਹੈ, ਭਾਵ 10,432। ਹੈ।


ਇਸ ਸਾਲ ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਗਈ ਸੀ। ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਰੱਖੀ ਗਈ ਸੀ। ਜਦਕਿ ਦੂਜੀ ਸ਼ਿਫਟ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਕਰਵਾਈ ਗਈ। ਇਸ ਪ੍ਰੀਖਿਆ ਦੀਆਂ ਆਂਸਰ ਕੀ 09 ਜੂਨ ਅਤੇ 11 ਜੂਨ ਨੂੰ ਜਾਰੀ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਅੱਜ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਨਤੀਜਾ ਵੇਖਣ ਲਈ, ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦਰਜ ਕਰਨੀ ਪਵੇਗੀ। ਇਸ ਸਾਲ JEE ਐਡਵਾਂਸ 2023 ਵਿੱਚ ਕੁੱਲ 1,80, 372 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।



ਇਸ ਸਾਲ ਹੈਦਰਾਬਾਦ ਜ਼ੋਨ ਦੇ ਵੀਸੀ ਰੈੱਡੀ ਨੇ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਇਹ ਪ੍ਰੀਖਿਆ ਕੁੱਲ 360 ਅੰਕਾਂ ਲਈ ਕਰਵਾਈ ਗਈ ਸੀ। ਜਿਸ ਵਿੱਚ ਫਿਜ਼ਿਕਸ, ਕੈਮਿਸਟਰੀ, ਮੈਥ ਦੇ ਪੇਪਰ ਸ਼ਾਮਲ ਕੀਤੇ ਗਏ। ਤਿੰਨੋਂ ਪੇਪਰ ਦੋ-ਦੋ ਸ਼ਿਫਟਾਂ ਵਿੱਚ 60-60 ਅੰਕਾਂ ਲਈ ਕਰਵਾਏ ਗਏ ਸਨ। ਇਸ ਤੋਂ ਇਲਾਵਾ IIT ਗੁਹਾਟੀ ਦੁਆਰਾ ਪ੍ਰੀਖਿਆ ਦੀ ਫਾਈਨਲ ਆਂਸਰ ਕੀ ਵੀ ਜਾਰੀ ਕੀਤੀ ਗਈ ਹੈ।


ਇੰਝ ਵੇਖੋ ਨਤੀਜੇ 



ਸਟੈਪ 1: ਜੇਈਈ ਐਡਵਾਂਸਡ ਪ੍ਰੀਖਿਆ ਦਾ ਨਤੀਜਾ ਦੇਖਣ ਲਈ, ਉਮੀਦਵਾਰ ਅਧਿਕਾਰਤ ਵੈੱਬਸਾਈਟ jeeadv.ac.in 'ਤੇ ਜਾਓ।
ਸਟੈਪ 2: ਫਿਰ ਉਮੀਦਵਾਰ ਦੇ ਹੋਮ ਪੇਜ 'ਤੇ ਨਤੀਜੇ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰੋ।
ਕਦਮ 3: ਇਸ ਤੋਂ ਬਾਅਦ, ਵਿਦਿਆਰਥੀ ਆਪਣੀ ਲੌਗਇਨ ਆਈਡੀ ਭਰੋ ਤੇ ਫਿਰ ਉਸ ਨੂੰ ਸਬਮਿਟ ਕਰੋ।
ਸਟੈਪ 4: ਹੁਣ ਵਿਦਿਆਰਥੀ ਦਾ ਨਤੀਜਾ ਸਾਹਮਣੇ ਆ ਜਾਵੇਗਾ।
ਸਟੈਪ 5: ਇਸ ਤੋਂ ਬਾਅਦ ਵਿਦਿਆਰਥੀ ਨਤੀਜਾ ਡਾਊਨਲੋਡ ਕਰ ਸਕਦੇ ਹਨ।
ਕਦਮ 6: ਅੰਤ ਵਿੱਚ, ਵਿਦਿਆਰਥੀ ਨਤੀਜੇ ਦਾ ਇੱਕ ਪ੍ਰਿੰਟ ਆਊਟ ਵੀ ਕੱਢ ਸਕਦੇ ਨੇ ।


Education Loan Information:

Calculate Education Loan EMI