ਪੜਚੋਲ ਕਰੋ
Advertisement
JEE Main Exam 2021 Dates Announced: ਇਸ ਤਾਰੀਖ ਤੋਂ ਹੋਏਗੀ ਪ੍ਰੀਖਿਆ, ਸਿੱਖਿਆ ਮੰਤਰੀ ਨੇ ਐਲਾਨਿਆ ਐਗਜ਼ਾਮ ਸ਼ਡਿਉਲ
JEE Main 2021 applications: ਸਿੱਖਿਆ ਮੰਤਰੀ ਨੇ ਜੇਈਈ ਮੁੱਖ ਪ੍ਰੀਖਿਆ 2021 ਦਾ ਸ਼ਡਿਊਲ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 2021 ਦੀ ਜੁਆਇੰਟ ਐਂਟ੍ਰੇਸ ਪ੍ਰੀਖਿਆ ਇਸ ਤਰੀਕ ਤੋਂ ਆਯੋਜਿਤ ਕੀਤੀ ਜਾਵੇਗੀ। ਜਾਣਨ ਲਈ ਪੂਰੀ ਖ਼ਬਰ ਪੜ੍ਹੋ।
ਨਵੀਂ ਦਿੱਲੀ: ਵਿਦਿਆਰਥੀਆਂ ਨੂੰ ਜਿਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਆਖਰਕਾਰ ਉਹ ਪਲ ਆ ਗਿਆ। ਦੱਸ ਦਈਏ ਕਿ ਸਿੱਖਿਆ ਮੰਤਰੀ ਨੇ ਲਾਈਵ ਸੈਸ਼ਨ ਦੌਰਾਨ ਜੇਈਈ ਮੇਨ 2021 ਦੀ ਪ੍ਰੀਖਿਆ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਾਲ 2021 ਲਈ ਜੁਆਇੰਟ ਐਂਟ੍ਰੇਸ ਪ੍ਰੀਖਿਆ 23 ਤੋਂ 26 ਫਰਵਰੀ 2021 ਤੱਕ ਹੋਵੇਗੀ।
ਦੱਸ ਦਈਏ ਕਿ ਇਹ ਪਹਿਲੇ ਗੇੜ ਦੀ ਪ੍ਰੀਖਿਆ ਦੀਆਂ ਤਾਰੀਖਾਂ ਹਨ। ਹੁਣ ਸਾਲ ਵਿੱਚ ਚਾਰ ਵਾਰ ਜੇਈਈ ਦੀ ਪ੍ਰੀਖਿਆ ਹੋਵੇਗੀ। ਫਿਲਹਾਲ, ਪ੍ਰੀਖਿਆ ਦਾ ਪੂਰਾ ਸ਼ਡਿਊਲ ਜਲਦੀ ਹੀ ਜੇਈਈ ਦੀ ਅਧਿਕਾਰਤ ਵੈਬਸਾਈਟ 'ਤੇ ਉਪਲਬਧ ਕਰ ਦਿੱਤਾ ਜਾਵੇਗਾ।
ਜਾਣਕਾਰੀ ਲਈ ਦੱਸ ਦਈਏ ਕਿ ਬੁੱਧਵਾਰ ਨੂੰ ਵੱਡੇ ਇਵੈਂਟ ਵਿੱਚ ਜੇਈਈ 2021 ਦੀ ਨੋਟੀਫਿਕੇਸ਼ਨ ਅਧਿਕਾਰਤ ਵੈਬਸਾਈਟ 'ਤੇ ਪ੍ਰਕਾਸ਼ਤ ਹੋਣ ਦੇ ਬਾਵਜੂਦ ਐਨਟੀਏ ਨੇ ਇਸਨੂੰ ਵਾਪਸ ਲੈ ਲਿਆ ਸੀ। ਉਦੋਂ ਤੋਂ ਹੀ ਵਿਦਿਆਰਥੀਆਂ ਨੂੰ ਉਮੀਦ ਸੀ ਕਿ ਸਿੱਖਿਆ ਮੰਤਰੀ ਵੈਬਿਨਾਰ ਦੌਰਾਨ ਪ੍ਰੀਖਿਆ ਦੀਆਂ ਤਰੀਕਾਂ ਨੂੰ ਸਾਫ ਕਰ ਦੇਣਗੇ।
ਪ੍ਰੀਖਿਆਵਾਂ ਸਾਲ ਵਿੱਚ ਚਾਰ ਵਾਰ ਆਯੋਜਿਤ ਕੀਤੀਆਂ ਜਾਣਗੀਆਂ ਸਿੱਖਿਆ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਜੇਈਈ ਮੁੱਖ ਪ੍ਰੀਖਿਆ ਸਾਲ ਵਿੱਚ ਚਾਰ ਵਾਰ ਆਯੋਜਿਤ ਕੀਤੀ ਜਾਏਗੀ। ਪ੍ਰੀਖਿਆ ਫਰਵਰੀ, ਮਾਰਚ, ਅਪਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਲਈ ਜਾਵੇਗੀ। ਇੱਕ ਉਮੀਦਵਾਰ ਸਾਰੇ ਚਾਰ ਅਟੈਚਮੈਂਟ ਦੇ ਸਕਦਾ ਹੈ। ਯਾਨੀ ਇੱਕ ਉਮੀਦਵਾਰ ਨੂੰ ਇੱਕ ਸਾਲ ਵਿਚ ਚਾਰ ਅਟੇਂਬਟਸ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਬੋਰਡ ਦੀਆਂ ਪ੍ਰੀਖਿਆਵਾਂ ਅਤੇ ਕੋਰੋਨਾ ਕਾਰਨ ਪੈਦਾ ਹੋਏ ਡਰ ਅਤੇ ਅਸਥਿਰਤਾ ਨਾਲ ਨਜਿੱਠਣ ਲਈ ਸਾਲ ਵਿੱਚ ਚਾਰ ਵਾਰ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਮਤਿਹਾਨ ਦੇ ਢੰਗ ਵਿਚ ਵੀ ਤਬਦੀਲੀ ਆਵੇਗੀ - ਸਿੱਖਿਆ ਮੰਤਰੀ ਨੇ ਕਿਹਾ ਕਿ ਜੇਈਈ ਮੇਨ 2021 ਦੀ ਪ੍ਰੀਖਿਆ ਦਾ ਸਿਲੇਬਸ ਪਿਛਲੇ ਸਾਲਾਂ ਵਾਂਗ ਹੀ ਰਹੇਗਾ, ਪਰ ਪ੍ਰੀਖਿਆ ਦਾ ਪੈਟਰਨ ਬਦਲਿਆ ਜਾ ਰਿਹਾ ਹੈ। ਹੁਣ ਵਿਦਿਆਰਥੀਆਂ ਨੂੰ ਕੁੱਲ 90 ਪ੍ਰਸ਼ਨ ਦਿੱਤੇ ਜਾਣਗੇ ਪਰ ਇਨ੍ਹਾਂ ਚੋਂ ਉਨ੍ਹਾਂ ਨੂੰ ਸਿਰਫ 75 ਸਵਾਲ ਹੱਲ ਕਰਨੇ ਪੈਣਗੇ। ਯਾਨੀ ਹੁਣ ਵਿਦਿਆਰਥੀਆਂ ਨੂੰ ਸਵਾਲਾਂ ਵਿਚ ਕੋਈ ਵਿਕਲਪ ਮਿਲੇਗਾ ਅਤੇ ਉਨ੍ਹਾਂ ਨੂੰ 15 ਵਾਧੂ ਪ੍ਰਸ਼ਨਾਂ ਦੀ ਚੋਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਾਣਕਾਰੀ ਲਈ ਦੱਸ ਦੇਈਏ ਕਿ ਹਰ ਸਾਲ ਲਗਪਗ ਅੱਠ ਤੋਂ ਨੌਂ ਲੱਖ ਵਿਦਿਆਰਥੀ ਜੁਆਇੰਟ ਐਂਟ੍ਰੇਸ ਪ੍ਰੀਖਿਆ ਦਿੰਦੇ ਹਨ। ਇਸ ਸਾਲ ਕੋਰੋਨਾ ਕਰਕੇ ਇਹ ਸਹੂਲਤਾਂ ਵਿਦਿਆਰਥੀਆਂ ਲਈ ਖੁਸ਼ੀ ਦੀ ਗੱਲ ਹਨ। ਇਸ ਦੁਕਾਨ 'ਚ ਮਿਲਦੀ ਹੈ 150 ਕਿਸਮ ਦੀ ਚਾਹ, ਇੱਕ ਕੱਪ ਚਾਹ ਦੀ ਕੀਮਤ 50 ਤੋਂ 1250 ਰੁਪਏ ਤੱਕ, ਜਾਣੋ ਕਿਉਂ ਹੈ ਖਾਸ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904We have examined your suggestions regarding JEE (Mains) and on the basis of the same, I am announcing the schedule of the exam. @SanjayDhotreMP @EduMinOfIndia @PIB_India @MIB_India @DDNewslive @mygovindia https://t.co/yKUwnQRXlw
— Dr. Ramesh Pokhriyal Nishank (@DrRPNishank) December 16, 2020
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਜਲੰਧਰ
ਪੰਜਾਬ
Advertisement