Business Idea: ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਹਨ, ਜੋ ਨੌਕਰੀ ਨਾਲੋਂ ਆਪਣਾ ਕਾਰੋਬਾਰ ਕਰਨ 'ਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਜੇਕਰ ਤੁਸੀਂ ਵੀ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਕਾਰੋਬਾਰ ਸ਼ੁਰੂ ਕਰਨ 'ਚ ਕੋਈ ਦਿੱਕਤ ਨਾ ਆਵੇ।



ਅੱਜ ਅਸੀਂ ਤੁਹਾਨੂੰ ਇਕ ਅਜਿਹਾ ਹੀ ਨਵਾਂ ਬਿਜਨੈਸ ਆਈਡੀਆ (New Business Idea) ਦੱਸਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਰੋਜ਼ਾਨਾ 5000 ਰੁਪਏ ਆਸਾਨੀ ਨਾਲ ਕਮਾ ਸਕਦੇ ਹੋ। ਇਸ ਕਾਰੋਬਾਰ 'ਚ ਤੁਹਾਨੂੰ ਕੱਚੇ ਮਾਲ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਤਿਆਰ ਉਤਪਾਦ ਕਿਸੇ ਵੀ ਸੀਜ਼ਨ 'ਤੇ ਨਿਰਭਰ ਨਹੀਂ ਹੋਵੇਗਾ, ਸਗੋਂ ਹਰ ਰੋਜ਼ ਬਾਜ਼ਾਰ 'ਚ ਵਿਕੇਗਾ। ਇਸ 'ਚ ਵੱਡੇ ਬ੍ਰਾਂਡਾਂ ਨਾਲ ਕੋਈ ਮੁਕਾਬਲਾ ਨਹੀਂ ਤੇ ਵੱਡੀ ਗੱਲ ਇਹ ਹੈ ਕਿ ਇਸ ਦੀ ਮਾਰਕੀਟ 'ਚ ਬਹੁਤ ਮੰਗ ਹੈ।

ਇਹ ਬਿਜਨੈਸ ਹੈ ਕੇਲੇ ਦੇ ਚਿਪਸ ਦਾ। ਸਿਹਤ ਲਈ ਵਧੀਆ ਮੰਨੇ ਜਾਣ ਵਾਲੇ ਇਸ ਪ੍ਰੋਡਕਟ ਨੂੰ ਲੋਕ ਵਰਤ ਸਮੇਂ ਵੀ ਖਾਂਦੇ ਹਨ। ਆਲੂ ਦੇ ਚਿਪਸ ਵਾਂਗ ਇਸ ਦੀ ਵੀ ਬਹੁਤ ਮੰਗ ਹੈ। ਇਸ ਦਾ ਮਾਰਕੀਟ ਸਾਈਜ਼ ਵੀ ਛੋਟਾ ਹੈ, ਇਸ ਲਈ ਕੁਝ ਵੱਡੀਆਂ ਕੰਪਨੀਆਂ ਹੀ ਇਸ ਦਾ ਬਿਜਨੈਸ ਕਰਦੀਆਂ ਹਨ। ਅਜਿਹੇ 'ਚ ਨਵੇਂ ਲੋਕਾਂ ਲਈ ਇਹ ਬਿਜਨੈਸ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ।

ਚਿਪਸ ਬਣਾਉਣ ਲਈ ਸਮੱਗਰੀ
ਕੇਲੇ ਦੇ ਚਿਪਸ ਬਣਾਉਣ ਲਈ ਕਈ ਤਰ੍ਹਾਂ ਦੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਵਰਤਿਆ ਜਾਣ ਵਾਲਾ ਕੱਚਾ ਮਾਲ ਮੁੱਖ ਤੌਰ 'ਤੇ ਕੱਚੇ ਕੇਲੇ, ਨਮਕ, ਖਾਣ ਵਾਲੇ ਤੇਲ ਤੇ ਹੋਰ ਮਸਾਲੇ ਹੁੰਦੇ ਹਨ। ਇਸ ਲਈ ਕੁਝ ਮਸ਼ੀਨਾਂ ਦੀ ਲੋੜ ਪੈਂਦੀ ਹੈ।

ਇਨ੍ਹਾਂ ਮਸ਼ੀਨਾਂ ਦੀ ਪਵੇਗੀ ਲੋੜ
ਕੇਲੇ ਦੇ ਚਿਪਸ ਬਣਾਉਣ ਲਈ ਕੇਲੇ ਲਈ ਇੱਕ ਵਾਸ਼ਿੰਗ ਟੈਂਕ ਦੀ ਲੋੜ ਹੁੰਦੀ ਹੈ। ਕੇਲੇ ਨੂੰ ਛਿੱਲਣ ਦੀ ਮਸ਼ੀਨ ਤੇ ਪਤਲੇ ਟੁਕੜਿਆਂ 'ਚ ਕੱਟਣ ਵਾਲੀ ਮਸ਼ੀਨ ਦੀ ਲੋੜ ਪੈਂਦੀ ਹੈ। ਟੁਕੜਿਆਂ ਨੂੰ ਫਰਾਈ ਕਰਨ ਵਾਲੀ ਮਸ਼ੀਨ, ਮਸਾਲੇ ਮਿਲਾਉਣ ਵਾਲੀ ਮਸ਼ੀਨ, ਪਾਊਚ ਪ੍ਰਿੰਟਿੰਗ ਮਸ਼ੀਨ ਦੀ ਲੋੜ ਪੈਂਦੀ ਹੈ।

ਤੁਹਾਨੂੰ ਇਹਰ ਮਸ਼ੀਨਾਂ ਆਨਲਾਈਨ ਮਾਰਕੀਟ 'ਚ ਵੀ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇੰਡੀਆ ਮਾਰਟ, ਅਲੀਬਾਬਾ ਵਰਗੀਆਂ ਈ-ਕਾਮਰਸ ਵੈੱਬਸਾਈਟਾਂ ਤੋਂ ਇਲਾਵਾ ਤੁਸੀਂ ਇਸ ਨੂੰ ਆਫ਼ਲਾਈਨ ਵੀ ਖਰੀਦ ਸਕਦੇ ਹੋ। ਇਨ੍ਹਾਂ ਦੀ ਕੀਮਤ ਲਗਪਗ 30,000 ਤੋਂ 50,000 ਰੁਪਏ ਹੈ। ਇਨ੍ਹਾਂ ਮਸ਼ੀਨਾਂ ਨੂੰ ਸੈੱਟ ਕਰਨ ਲਈ ਤੁਹਾਨੂੰ 4000 ਤੋਂ 6000 ਵਰਗ ਫੁੱਟ ਦੇ ਕਮਰੇ ਜਾਂ ਜਗ੍ਹਾ ਦੀ ਜ਼ਰੂਰਤ ਹੋਏਗੀ।

ਕਿੰਨੀ ਆਵੇਗੀ ਲਾਗਤ
ਮੰਨ ਲਓ ਤੁਸੀਂ 100 ਕਿਲੋ ਚਿਪਸ ਬਣਾਉਣਾ ਚਾਹੁੰਦੇ ਹੋ। ਇਸ ਦੇ ਲਈ ਤੁਹਾਨੂੰ ਲਗਭਗ 240 ਕਿਲੋ ਕੱਚੇ ਕੇਲੇ ਦੀ ਲੋੜ ਪਵੇਗੀ। ਇਨ੍ਹਾਂ ਦੀ ਕੀਮਤ ਤੁਹਾਨੂੰ 2000 ਰੁਪਏ ਤੱਕ ਪੈ ਸਕਦੀ ਹੈ। ਇਨ੍ਹਾਂ ਨੂੰ ਤਲਣ ਲਈ 25 ਤੋਂ 30 ਲੀਟਰ ਤੇਲ ਦੀ ਲੋੜ ਪਵੇਗੀ। ਜੇਕਰ ਤੇਲ 80 ਰੁਪਏ ਪ੍ਰਤੀ ਲੀਟਰ ਹੈ ਤਾਂ ਇਸ ਹਿਸਾਬ ਨਾਲ 2400 ਰੁਪਏ ਹੋਵੇਗਾ।

ਹੁਣ ਚਿਪਸ ਫਰਾਈਰ ਮਸ਼ੀਨ ਦੀ ਗੱਲ ਕਰੀਏ ਤਾਂ ਇਹ ਪ੍ਰਤੀ ਘੰਟਾ 10 ਲੀਟਰ ਡੀਜ਼ਲ ਦੀ ਖਪਤ ਕਰਦੀ ਹੈ। 20 ਤੋਂ 22 ਲੀਟਰ ਡੀਜ਼ਲ ਦੀ ਵਰਤੋਂ ਹੋਵੇਗੀ। ਜੇਕਰ ਤਲਣ 'ਚ 1 ਲੀਟਰ ਡੀਜ਼ਲ 80 ਰੁਪਏ ਹੈ। ਇਸ ਹਿਸਾਬ ਨਾਲ ਇਹ 22 ਲੀਟਰ ਦਾ ਹੈ, ਜਿਸ ਦੀ ਕੀਮਤ 1760 ਰੁਪਏ ਹੋਵੇਗੀ। ਨਮਕ ਅਤੇ ਮਸਾਲਿਆਂ ਦੀ ਕੀਮਤ ਲਗਭਗ 500 ਰੁਪਏ ਹੋਵੇਗੀ।

ਕਿੰਨਾ ਲਾਭ ਹੋਵੇਗਾ
ਇੱਕ ਕਿਲੋ ਕੇਲੇ ਦੇ ਚਿਪਸ ਦੇ ਪੈਕੇਟ 'ਚ ਸਾਰੀਆਂ ਚੀਜ਼ਾਂ ਮਿਲਾ ਕੇ 70 ਰੁਪਏ ਦਾ ਪਵੇਗਾ। ਜੇਕਰ ਅਸੀਂ 1 ਕਿਲੋ 'ਤੇ 10 ਰੁਪਏ ਦਾ ਮੁਨਾਫ਼ਾ ਕਮਾਉਂਦੇ ਹਾਂ ਤਾਂ ਵੀ ਅਸੀਂ ਇਕ ਦਿਨ 'ਚ 50 ਕਿਲੋ ਮਾਲ ਤਾਂ ਕੱਢ ਹੀ ਸਕਦੇ ਹਾਂ। ਮਤਲਬ ਮੁਨਾਫ਼ਾ ਹੋਵੇਗਾ, ਇੱਕ ਦਿਨ ਲਈ 5000 ਰੁਪਏ। 100 ਕਿਲੋ ਵਿਕਿਆ ਤਾਂ 10,000 ਰੁਪਏ। ਮਤਲਬ ਕੋਈ ਵੀ ਹਰ ਮਹੀਨੇ 1.50 ਲੱਖ ਤੋਂ 3 ਲੱਖ ਰੁਪਏ ਤੱਕ ਆਸਾਨੀ ਨਾਲ ਕਮਾ ਸਕਦਾ ਹੈ। ਤੁਸੀਂ ਇਸ ਨੂੰ ਕਰਿਆਨੇ ਦੀਆਂ ਦੁਕਾਨਾਂ 'ਤੇ ਥੋਕ ਵੇਚ ਸਕਦੇ ਹੋ ਜਾਂ ਤੁਸੀਂ ਇਸ ਨੂੰ ਪ੍ਰਚੂਨ 'ਤੇ ਵੇਚ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਆਨਲਾਈਨ ਵੀ ਵੇਚ ਸਕਦੇ ਹੋ।


Education Loan Information:

Calculate Education Loan EMI