ਪੜਚੋਲ ਕਰੋ
ਭਾਰਤ ਦੇ ਸਭ ਤੋਂ ਪੁਰਾਣੇ ਕਾਲਜ ਵੱਲੋਂ ਵੱਡੀ ਪਹਿਲ: ਹੁਣ ਵਿਦੀਆਰਥੀ ਇਨਸਾਨੀਅਤ ਨੂੰ ਵੀ ਚੁਣ ਸਕਦੇ ਆਪਣਾ ਧਰਮ
ਏਸ਼ੀਆ ਦੇ ਸਭ ਤੋਂ ਪੁਰਾਣੇ ਮਹਿਲਾ ਕਾਲਜ, ਬੈਥਿਊਨ ਕਾਲਜ ਨੇ ਵਿਦੀਆਰਥੀਆਂ ਦੇ ਲਈ ‘ਇਨਸਾਨੀਅਤ’ ਨੂੰ ਧਰਮ ਦੇ ਕਾਲਮ ‘ਚ ਇੱਕ ਆਪਸ਼ਨ ਦੇ ਤੌਰ ‘ਤੇ ਪੇਸ਼ ਕੀਤਾ ਹੈ।
ਕੋਲਕਤਾ: ਏਸ਼ੀਆ ਦੇ ਸਭ ਤੋਂ ਪੁਰਾਣੇ ਮਹਿਲਾ ਕਾਲਜ, ਬੈਥਿਊਨ ਕਾਲਜ ਨੇ ਵਿਦੀਆਰਥੀਆਂ ਦੇ ਲਈ ‘ਇਨਸਾਨੀਅਤ’ ਨੂੰ ਧਰਮ ਦੇ ਕਾਲਮ ‘ਚ ਇੱਕ ਆਪਸ਼ਨ ਦੇ ਤੌਰ ‘ਤੇ ਪੇਸ਼ ਕੀਤਾ ਹੈ। ਆਨ ਲਾਈਨ ਦਾਖਲਾ ਫਾਰਮ ‘ਚ ਵਿਦੀਆਰਥੀਆਂ ਦੇ ਲਈ ਆਪਣੇ ਧਰਮ ਨੂੰ ਦੱਸਣ ਲਈ ਕੁੱਲ ਅੱਠ ਵਿਕਲੱਪ ਹਨ। ਹੋਰ ਆਪਸ਼ਨਾਂ ‘ਚ ਹਿੰਦੂ, ਸਿੱਖ, ਈਸਾਈ, ਮੁਸਲਿਮ, ਬੌਧ, ਜੈਨ ਅਤੇ ਹੋਰ ਕਈ ਧਰਮ ਹਨ।
ਇਨਸਾਨੀਅਤ ਨੂੰ ਧਰਮ ਦੇ ਤੌਰ ‘ਤੇ ਪੇਸ਼ ਕਰਨ ਦਾ ਫੈਸਲਾ ਕਾਲਜ ਪ੍ਰਸਾਸ਼ਨ ਵੱਲੋਂ ਵਿਚਾਰ ਵਟਾਂਦਰਾ ਕਰ ਪੇਸ਼ ਕੀਤਾ ਗਿਆ ਹੈ। ਬੈਥਿਊਨ ਕਾਲਜ ਦੀ ਪ੍ਰਿੰਸੀਪਲ ਮਮਤਾ ਰੇਅ ਦਾ ਕਹਿਣਾ ਹੈ ਕਿ ਇਹ ਵਿਕਲਪ ਸਥਾਪਿਤ ਧਰਮਾਂ ‘ਚ ਯਕੀਨ ਨਾ ਰੱਖਣ ਵਾਲੇ ਵਿਦਿਆਰਥੀਆਂ ਲਈ ਰੱਖਿਆ ਗਿਆ ਹੈ। ਇਸ ਲਈ ਉਹ ਮਾਨਵਤਾ ਨੂੰ ਧਰਮ ਵਜੋਂ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਇਹ ਨਹੀਂ ਮੰਨਦਾ ਕਿ ਇਨਸਾਨੀਅਤ ਅਤੇ ਧਰਮ ‘ਚ ਕੋਈ ਫਰਕ ਹੁੰਦਾ ਹੈ।
ਸਿੱਖਿਆ ਸੰਸਥਾਵਾਂ ਨੇ ਇਸ ਕਾਲਜ ਵੱਲੋਂ ਚੁੱਕੇ ਇਸ ਬਹਿਤਰੀਨ ਕਦਮ ਦੀ ਸ਼ਲਾਘਾ ਕੀਤਾ ਹੈ। ਕਾਲਜ ਦੇ ਸਾਬਕਾ ਪ੍ਰਿੰਸੀਪਲ ਅਮਲ ਮੁਖੋਪਾਧਿਆਏ ਨੇ ਕਿਹਾ ਕਿ ਇੱਕ ਸਿੱਖਿਅਕ ਦੇ ਤੌਰ ‘ਤੇ ਮੈਨੂੰ ਕਾਲਜ ਵੱਲੋਂ ਲਏ ਗਏ ਫੈਸਲੇ ‘ਤੇ ਮਾਣ ਹੈ। ਕਿਸੇ ਵੀ ਇਨਸਾਨ ਦੀ ਪਹਿਲੀ ਪਛਾਣ ਹੈ ਕਿ ਉਹ ਇੱਕ ਇਨਸਾਨ ਹੈ। ਦੱਸ ਦੇਈਏ ਕਿ ਬੇਥਿਊਨ ਕਾਲਜ 1849 ‘ਚ ਜਾਨ ਇਲੀਅਟ ਡ੍ਰਿੰਕਵਾਟਰ ਬੇਥਿਊਨ ਵੱਲੋਂ ਕੁੜੀਆਂ ਲਈ ਬਣਾਇਆ ਗਿਆ ਸੀ।Bethune College in Kolkata has included ‘Humanity’ as an option in the ‘Religion’ section of the college admission forms... Proud to be a Bengali....what a great steps
— ranjan chakraborty (@ranjanchakrabor) 1 June 2019
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement