ਪੜਚੋਲ ਕਰੋ
Advertisement
NEET Result 2020: ਅੱਜ ਜਾਰੀ ਹੋਵੇਗਾ NTA NEET ਰਿਜਲਟ, ntaneet.nic.in 'ਤੇ ਜਾ ਕੇ ਕਰ ਸਕਦੇ ਹੋ ਚੈੱਕ
ਨੈਸ਼ਨਲ ਟੈਸਟਿੰਗ ਏਜੰਸੀ (NTA) ਅੱਜ 16 ਅਕਤੂਬਰ, 2020 ਨੂੰ ਨੀਟ ਦਾ ਨਤੀਜਾ ਜਾਰੀ ਕਰੇਗੀ। ਨੀਟ ਯੂਜੀ 2020 ਦਾ ਨਤੀਜਾ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ। ਸਾਰੇ ਵਿਦਿਆਰਥੀਆਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ, ਉਹ ਆਪਣੇ ਨਤੀਜਿਆਂ ਨੂੰ ਐਨਟੀਏ NEET ntaneet.nic.in ਦੀ ਅਧਿਕਾਰਤ ਵੈੱਬਸਾਈਟ 'ਤੇ ਵੇਖ ਸਕਣਗੇ।
ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਅੱਜ 16 ਅਕਤੂਬਰ, 2020 ਨੂੰ ਨੀਟ ਦਾ ਨਤੀਜਾ ਜਾਰੀ ਕਰੇਗੀ। ਨੀਟ ਯੂਜੀ 2020 ਦਾ ਨਤੀਜਾ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ। ਸਾਰੇ ਵਿਦਿਆਰਥੀਆਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ, ਉਹ ਆਪਣੇ ਨਤੀਜਿਆਂ ਨੂੰ ਐਨਟੀਏ NEET ntaneet.nic.in ਦੀ ਅਧਿਕਾਰਤ ਵੈੱਬਸਾਈਟ 'ਤੇ ਵੇਖ ਸਕਣਗੇ। ਸਿੱਖਿਆ ਮੰਤਰੀ ਨੇ ਪਿਛਲੇ ਦਿਨੀਂ ਟਵੀਟ ਕਰਕੇ ਕਿਹਾ ਸੀ ਕਿ ਨੀਟ ਦਾ ਨਤੀਜਾ 16 ਅਕਤੂਬਰ, 2020 ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਇਹ ਨਹੀਂ ਦੱਸਿਆ ਕਿ ਨੀਟ ਦਾ ਨਤੀਜਾ ਕਿਸ ਸਮੇਂ ਜਾਰੀ ਕੀਤਾ ਜਾਵੇਗਾ।
ਰਿਪੋਰਟਾਂ ਮੁਤਾਬਕ ਨੀਟ ਪ੍ਰੀਖਿਆ ਦਾ ਨਤੀਜਾ ਸ਼ਾਮ 4 ਵਜੇ ਜਾਰੀ ਕੀਤਾ ਜਾਵੇਗਾ। ਐਨਈਈਟੀ ਦਾ ਨਤੀਜਾ ਜਾਰੀ ਕਰਨ ਤੋਂ ਪਹਿਲਾਂ ਐਨਟੀਏ ਨੀਟ ਦੀ ਆਂਸਰ ਕੀ ਜਾਰੀ ਕਰੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਨੀਟ ਦਾ ਨਤੀਜਾ 12 ਅਕਤੂਬਰ, 2020 ਨੂੰ ਜਾਰੀ ਕੀਤਾ ਜਾਵੇਗਾ ਪਰ ਸੁਪਰੀਮ ਕੋਰਟ ਨੇ ਕੋਵਿਡ-19 ਪ੍ਰਭਾਵਿਤ ਵਿਦਿਆਰਥੀਆਂ ਨੂੰ NEET ਦੀ ਪ੍ਰੀਖਿਆ ਦਾ ਮੌਕਾ ਦੇਣ ਦੇ ਨਿਰਦੇਸ਼ ਦਿੱਤੇ ਤੇ ਇਨ੍ਹਾਂ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ NEET ਦੀ ਪ੍ਰੀਖਿਆ ਦੇਣ ਦੀ ਆਗਿਆ ਦਿੱਤੀ। ਇਸ ਕਾਰਨ, 16 ਅਕਤੂਬਰ 2020 ਨੂੰ ਨੀਟ ਯੂਜੀ -2020 ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਐਜੂਕੇਸ਼ਨ ਲੋਨ ਦੀ ਈਐਮਆਈ ਕੈਲਕੁਲੇਟ ਕਰੋ ਅਜਿਹੀ ਸਥਿਤੀ ਵਿੱਚ, ਉਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ, ਜੋ ਕਰੋਨਾ ਕਰਕੇ ਪ੍ਰਭਾਵਿਤ ਸੀ ਤੇ 14 ਸਤੰਬਰ, 2020 ਨੂੰ ਐਨਈਈਟੀ ਦੀ ਪ੍ਰੀਖਿਆ ਵਿਚ ਨਹੀਂ ਬੈਠ ਸਕੇ ਸੀ, ਤਾਂ ਕਰਕੇ ਉਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ 14 ਅਕਤੂਬਰ ਨੂੰ ਲਈ ਗਈ ਸੀ। 14 ਅਕਤੂਬਰ, 2020 ਨੂੰ ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ 188 ਸੀ। ਨੀਟ ਦੇ ਨਤੀਜੇ ਤੋਂ ਬਾਅਦ, ਮੈਡੀਕਲ ਤੇ dental ਦੀਆਂ 85% ਸੀਟਾਂ ਦੇ ਦਾਖਲੇ ਲਈ ਨੀਟ ਦੀ ਕਾਉਂਸਲਿੰਗ ਕਰਵਾਉਣ ਲਈ ਸਟੇਟ ਵਾਈਡ ਮੈਰਿਟ ਸੂਚੀ ਜਾਰੀ ਕੀਤੀ ਜਾਏਗੀ। ਉਮੀਦਵਾਰ ਆਲ ਇੰਡੀਆ ਕੋਟੇ ਦੇ 15 ਪ੍ਰਤੀਸ਼ਤ ਤੇ ਰਾਜ ਕੋਟੇ ਦੀਆਂ 85 ਪ੍ਰਤੀਸ਼ਤ ਸੀਟਾਂ ਲਈ ਅਪਲਾਈ ਕਰ ਸਕਣਗੇ। ਨਤੀਜਾ ਕਿਵੇਂ ਚੈੱਕ ਕਰ ਸਕਦੇ ਹੋ: NEET ਨਤੀਜੇ 2020 1. ਅਧਿਕਾਰਤ ਵੈੱਬਸਾਈਟ nic.in 'ਤੇ ਜਾਓ। 2. NEET UG Result 2020 ਲਿੰਕ ਤੇ ਕਲਿੱਕ ਕਰੋ। 3. ਕਲਿਕ ਕਰਨ ਤੋਂ ਬਾਅਦ ਨਵਾਂ ਪੇਜ ਖੁੱਲ੍ਹੇਗਾ ਜਿਸ 'ਤੇ ਵਿਦਿਆਰਥੀ ਆਪਣਾ ਰੋਲ ਨੰਬਰ ਤੇ ਹੋਰ ਵੇਰਵੇ ਭਰਨਗੇ। 4. ਜਿਵੇਂ ਹੀ ਤੁਸੀਂ ਭਰੋਗੇ, ਨਤੀਜਾ ਸਕ੍ਰੀਨ ਤੇ ਆ ਜਾਵੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904.@DG_NTA is announcing the results of #NEETUG 2020 today. I wish all the best to the candidates. #NEETResult2020 #NEETRESULTS
— Dr. Ramesh Pokhriyal Nishank (@DrRPNishank) October 16, 2020
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement