Tips to Identify Fake PAN Card Number: ਭਾਰਤ ਸਮੇਤ ਪੂਰੀ ਦੁਨੀਆ 'ਚ ਪਿਛਲੇ ਸਾਲਾਂ ਚ ਡਿਜ਼ੀਟਾਈਲੇਜ਼ਸ਼ਨ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵਧੀ ਹੈ। ਅਜਿਹੇ ਵਿੱਚ ਉਸ ਨਾਲ ਜੁੜੇ ਫਰਜ਼ੀਵਾੜੇ ਵੀ ਕਈ ਗੁਣਾ ਤੇਜ਼ੀ ਨਾਲ ਵਧੇ ਹਨ। ਫਰਜ਼ੀ ਆਧਾਰ ਕਾਰਡ (Aadhaar Card) ਤੇ ਪੈਨ ਕਾਰਡ (PAN Card) ਬਣਵਾਉਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ।


ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਦੇ ਸਮੇਂ ਚ ਸਭ ਤੋਂ ਜਰੂਰੀ ਡਾਕੂਮੈਂਟਸ (Important Documents) ਵਿੱਚੋਂ ਇੱਕ ਹੈ। ਪੈਨ ਕਾਰਡ (PAN Card) । ਇਸ ਦੀ ਵਰਤੋਂ ਨਾਲ ਤੁਸੀਂ ਲਗਪਗ ਜ਼ਰੂਰੀ ਹਰ ਕੰਮ ਨੂੰ ਬੜੀ ਆਸਾਨੀ ਨਾਲ ਕਰ ਸਕਦੇ ਹਾਂ। ਇਸ ਦੀ ਜ਼ਰੂਰਤ ਹਰ ਜਗ੍ਹਾ ਜਿਵੇਂ ਬੈਂਕ, ਹਸਪਤਾਲ, ਸਕੂਲ-ਕਾਲਜ ਆਦਿ ਹਰ ਜਗ੍ਹਾ ਪੈਂਦੀ ਹੈ।


ਅੱਜ ਕੱਲ੍ਹ ਵੱਧਦੇ ਫਰਜ਼ੀ ਪੈਨ ਕਾਰਡ ਦੇ ਮਾਮਲਿਆਂ ਦੇ ਕਾਰਨ ਇਨਕਮ ਟੈਕਸ ਡਿਪਾਰਟਮੈਂਟ ਨੇ ਕਈ ਸਖ਼ਤ ਕਦਮ ਚੁੱਕਣੇ ਸ਼ੁਰੂ ਕੀਤੇ ਹਨ ਜਿਸ ‘ਚ ਨਕਲੀ ਪੈਨ ਕਾਰਡ ਦੇ ਮਾਲਾਂ ‘ਤੇ ਨਕੇਲ ਕਸੀ ਜਾ ਸਕੇ। ਡਿਪਾਰਟਮੈਂਟ ਦੇ ਪੈਨ ਕਾਰਡ ਦੇ ਨਾਲ ਕਿਊਆਰ ਕੋਡ (QR Code) ਜੋੜਨਾ ਸ਼ੁਰੂ ਕਰ ਦਿੱਤਾ ਹੈ।


ਇਸ ਨਾਲ ਕਿਊਆਰ ਕੋਡ ਤੋਂ ਅਸਲੀ ਅਤੇ ਨਕਲੀ ਪੈਨ ਕਾਰਡ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਤੁਸੀਂ ਸਮਾਰਟਫੋਨ ‘ਚ ਕਿਊ ਆਰ ਕੋਡ ਨੂੰ ਸਕੈਨ ਕਰਕੇ ਪੈਨ ਕਾਰਡ ਅਸਲੀ ਹੈ ਜਾਂ ਨਕਲੀ ਇਸ ਗੱਲ ਦਾ ਪਤਾ ਲਗਾ ਸਕਦੇ ਹੋ। ਇਸ ਲਈ ਤੁਹਾਨੂੰ ਇਨਕਮ ਟੈਕਸ ਡਿਪਾਰਟਮੈਂਟ ਦੇ ਇੱਕ ਐਪ ਦੀ ਮਦਦ ਲੈਣੀ ਹੋਵੇਗੀ।


ਇਸ ਪ੍ਰੋਸੈੱਸ ਨੂੰ ਫੌਲੋ ਕਰਕੇ ਅਸਲੀ ਤੇ ਨਕਲੀ ਪੈਨ ਕਾਰਡ (Steps to Identify Real and Fake PAN Card) ਦਾ ਪਤਾ ਲਗਾਓ-


- ਅਸਲੀ ਜਾਂ ਨਕਲੀ ਪੈਨ ਕਾਰਡ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਨਕਮ ਟੈਕਸ ਡਿਪਾਰਟਮੈਂਟ ਦੀ E-Filling ਪੋਰਟਲ ‘ਤੇ ਜਾਣਾ ਹੋਵੇਗਾ।


- ਇਸ ਲਈ ਤੁਸੀਂ ਸਭ ਤੋਂ ਪਹਿਲਾਂ ਇਨਕਮ ਟੈਕਸ ਡਿਪਾਰਟਮੈਂਟ ਦੀ ਆਫੀਸ਼ੀਅਲ ਵੈੱਬਸਾਈਟ www.incometax.gov.in/iec/foportal   ‘ਤੇ ਜਾਓ


-ਇਸ ਦੇ ਬਾਅਦ ਤੁਸੀਂ Verify your PAN ‘ਤੇ ਕਲਿੱਕ ਕਰੋ।


-ਇਸ ਦੇ ਬਾਅਦ ਤੁਹਾਡੇ ਸਾਹਮਣੇ ਨਵਾਂ ਪੇਜ ਖੁੱਲ੍ਹੇਗਾ।


-ਇੱਥੇ ਤੁਹਾਡੇ ਤੋਂ ਪੈਨ ਦੀ ਪੂਰੀ ਜਾਣਕਾਰੀ ਮੰਗੀ ਜਾਵੇਗੀ।


- ਇੱਥੇ ਤੁਸੀਂ ਪੈਨ ਕਾਰਡ ਨੰਬਰ, ਨਾਮ, ਜਨਮ ਤਰੀਕ (Date of Birth)  ਅਤੇ ਮੋਬਾਈਲ ਨੰਬਰ ਦਰਜ ਕਰੋ।


- ਇਸ ਦੇ ਬਾਅਦ ਤੁਹਾਡੇ ਕੋਲ ਮੈਸੇਜ ਆਵੇਗਾ ਕਿ ਤੁਹਾਡਾ ਡਾਟਾ ਮੇਲ (Data) ਖਾਤਾ ਹੈ ਜਾਂ ਨਹੀਂ।


- ਇਸ ਦੇ ਬਾਅਦ ਤੁਹਾਡਾ ਪੈਨ ਕਾਰਡ ਅਸਲੀ ਹੈ ਜਾਂ ਨਕਲੀ (Real and Fake PAN Card) ਇਹ ਪਤਾ ਚੱਲ ਜਾਵੇਗਾ।



ਇਹ ਵੀ ਪੜ੍ਹੋ: Lakhimpur Violence: ਲਖੀਮਪੁਰ ਹਿੰਸਾ ਕੇਸ 'ਚ ਚਾਰਜਸ਼ੀਟ ਦਾਖਲ, ਗ੍ਰਹਿ ਰਾਜ ਮੰਤਰੀ ਦਾ ਬੇਟਾ ਆਸ਼ੀਸ਼ ਮਿਸ਼ਰਾ ਮੁੱਖ ਦੋਸ਼ੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI