Philips Jobs Cut : ਆਰਥਿਕ ਮੰਦੀ ਦੀ ਲਪੇਟ ਵਿੱਚ ਦੁਨੀਆ ਆਉਣ ਲੱਗੀ ਹੈ? ਕੁਝ ਦਿਨਾਂ ਤੋਂ ਛਾਂਟੀ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਦੁਨੀਆ ਭਰ ਦੇ ਮਾਹਿਰ ਇਹ ਗੱਲ ਕਹਿ ਰਹੇ ਹਨ। ਇਸ ਦੌਰਾਨ ਦੁਨੀਆ ਦੀ ਮਸ਼ਹੂਰ ਕੰਪਨੀ ਫਿਲਿਪਸ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਵਿਸ਼ਵ ਪੱਧਰ 'ਤੇ ਆਪਣੇ ਕਰਮਚਾਰੀਆਂ ਦੀ ਗਿਣਤੀ 'ਚ ਕਟੌਤੀ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਅਤੇ ਰੂਸ-ਯੂਕਰੇਨ ਯੁੱਧ ਕਾਰਨ ਵਧੀ ਮਹਿੰਗਾਈ ਦੀ ਵਜ੍ਹਾ ਨਾਲ ਕੰਪਨੀ ਦਾ ਸੰਚਾਲਨ ਅਤੇ ਸਪਲਾਈ ਚੇਨ ਵਿਗੜੀ ਹੋਈ ਹੈ।
4000 ਲੋਕਾਂ ਦੀ ਛਾਂਟੀ ਦਾ ਕੀਤਾ ਐਲਾਨ
ਫਿਲਿਪਸ ਦੇ ਤਿਮਾਹੀ ਨਤੀਜਿਆਂ ਤੋਂ ਬਾਅਦ ਕੰਪਨੀ ਦੇ ਸੀਈਓ ਰਾਏ ਜੈਕਬਸ ਨੇ ਕਿਹਾ ਕਿ ਉਤਪਾਦਕਤਾ ਅਤੇ ਕੰਮ ਕਰਨ ਦੇ ਅਭਿਆਸਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ। ਇਸ ਲਈ ਅਸੀਂ ਹੁਣ ਇਸ ਦਿਸ਼ਾ ਵਿੱਚ ਕਦਮ ਚੁੱਕ ਰਹੇ ਹਾਂ। ਇਸ ਦੇ ਤਹਿਤ ਗਲੋਬਲ ਪੱਧਰ 'ਤੇ ਕੰਪਨੀ ਕੁੱਲ ਫੋਰਸ ਦਾ 5 ਫੀਸਦੀ ਯਾਨੀ 4000 ਲੋਕਾਂ ਦੀ ਛਾਂਟੀ ਕਰੇਗੀ।ਉਨ੍ਹਾਂ ਕਿਹਾ ਕਿ ਇਹ ਮੁਸ਼ਕਲ, ਪਰ ਬਹੁਤ ਜ਼ਰੂਰੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਕੋਲ ਬਹੁਤ ਸਾਰੇ ਵਿਕਲਪ ਨਹੀਂ ਬਚੇ ਹਨ।
ਫਿਲਿਪਸ ਨੇ ਕਿਉਂ ਕੀਤਾ ਛਾਂਟੀ ਕਰਨ ਦਾ ਫੈਸਲਾ
ਕੰਪਨੀ ਵੱਲੋਂ ਜਾਰੀ ਕੀਤੇ ਗਏ ਤਿਮਾਹੀ ਨਤੀਜਿਆਂ ਮੁਤਾਬਕ ਕੰਪਨੀ ਦੀ ਕੁੱਲ ਵਿਕਰੀ 5 ਫੀਸਦੀ ਡਿੱਗ ਕੇ 430 ਮਿਲੀਅਨ ਯੂਰੋ (ਕਰੀਬ 35 ਹਜ਼ਾਰ ਕਰੋੜ ਰੁਪਏ) ਰਹਿ ਗਈ ਹੈ। ਇਸ ਦੇ ਨਾਲ ਹੀ ਆਰਡਰਾਂ 'ਚ 6 ਫੀਸਦੀ ਦੀ ਕਮੀ ਆਈ ਹੈ। ਕੰਪਨੀ ਨੂੰ 133 ਕਰੋੜ ਯੂਰੋ ਯਾਨੀ 10773 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਿਛਲੇ ਇਕ ਸਾਲ ਦੌਰਾਨ ਕੰਪਨੀ ਦਾ ਸਟਾਕ 60 ਫੀਸਦੀ ਤੋਂ ਵੱਧ ਡਿੱਗਿਆ ਹੈ। ਪਹਿਲੇ ਕੋਰੋਨਾ ਅਤੇ ਰੂਸ-ਯੂਕਰੇਨ ਯੁੱਧ ਤੋਂ ਬਾਅਦ ਮਹਿੰਗਾਈ ਵਧਣ ਕਾਰਨ ਕੰਪਨੀ ਨੂੰ ਨੁਕਸਾਨ ਹੋਇਆ ਹੈ। ਇਨ੍ਹੀਂ ਦਿਨੀਂ ਕੰਪਨੀ ਘੱਟ ਨਕਦੀ, ਵਧੇ ਹੋਏ ਖਰਚੇ ਅਤੇ ਕੱਚੇ ਮਾਲ ਦੀ ਜ਼ਿਆਦਾ ਖਪਤ ਕਾਰਨ ਘਾਟੇ 'ਚ ਚੱਲ ਰਹੀ ਹੈ। ਫਿਲਿਪਸ ਦੇ ਨਵੇਂ ਸੀਈਓ ਰਾਏ ਜੈਕਬਸ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਕੰਪਨੀ ਨੂੰ ਕਰੀਬ 2400 ਕਰੋੜ ਰੁਪਏ ਦਾ ਫਾਇਦਾ ਹੋਵੇਗਾ।
Education Loan Information:
Calculate Education Loan EMI