ਪੜਚੋਲ ਕਰੋ
Advertisement
ਚੋਣਾਂ ਤੋਂ ਪਹਿਲਾਂ ਪ੍ਰਦਰਸ਼ਕਾਰੀ ਨਰਸਾਂ ਤੇ ਅਧਿਆਪਕਾਂ ਮੂਹਰੇ ਝੁਕੀ ਸਰਕਾਰ, ਪੱਕੇ ਕਰਨ ਦਾ ਐਲਾਨ
ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ 5178 ਅਧਿਆਪਕਾਂ ਤੇ 650 ਨਰਸਾਂ ਨੂੰ ਉਨ੍ਹਾਂ ਦੇ ਵਿਭਾਗਾਂ ਵਿੱਚ ਪਹਿਲੀ ਅਕਤੂਬਰ 2019 ਤੋਂ ਪੱਕਾ ਕੀਤਾ ਜਾਵੇਗਾ। ਦੋਵੇਂ ਕਿਸਮਾਂ ਦੇ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਤੇ ਭੱਤੇ ਮਿਲਣਗੇ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੈਬਨਿਟ ਬੈਠਕ ਮਗਰੋਂ ਦੱਸਿਆ ਕਿ ਸਰਕਾਰ ਨੇ ਸਾਲ 2014, 2015 ਤੇ 2016 ਵਿੱਚ ਭਰਤੀ ਹੋਏ ਅਧਿਆਪਕਾਂ ਨੂੰ ਦੋ ਸਾਲਾਂ ਦੇ ਪਰਖ ਕਾਲ ਮਗਰੋਂ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਪਰਖ ਕਾਲ ਨੂੰ ਤਿੰਨ ਸਾਲਾਂ ਤੋਂ ਘਟਾ ਕੇ ਦੋ ਸਾਲ ਦਾ ਕਰ ਦਿੱਤਾ ਗਿਆ ਹੈ।
ਅਧਿਆਪਕਾਂ ਨੂੰ ਹੁਣ ਉੱਕੇ-ਪੁੱਕੇ 7,500 ਰੁਪਏ ਦੇ ਰਹੀ ਹੈ ਪਰ ਹੁਣ ਤੋਂ ਲੈ ਕੇ ਪੂਰਾ ਸਕੇਲ ਦੇਣ ਤਕ ਉਨ੍ਹਾਂ ਨੂੰ ਗ੍ਰੇਡ ਪੇਅ ਯਾਨੀ 15,300 ਰੁਪਏ ਮਿਲਣਗੇ। ਇਸ ਮਗਰੋਂ ਸਾਰੇ ਭੱਤੇ ਆਦਿ ਵੀ ਸ਼ਾਮਲ ਕਰ ਦਿੱਤੇ ਜਾਣਗੇ। 5,178 ਅਧਿਆਪਕਾਂ ਵਿੱਚ 5,078 ਅਧਿਆਪਕਾਂ ਦੀ ਮਾਸਟਰ ਕਾਡਰ ਤੇ 100 ਦੀ ਸੀ ਐਂਡ ਵੀ ਅਧਿਆਪਕਾਂ ਵਜੋਂ ਭਰਤੀ ਕੀਤੀ ਗਈ ਸੀ। ਆਪਣੇ ਹੱਕਾਂ ਲਈ ਅਧਿਆਪਕਾਂ ਤੇ ਨਰਸਾਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਸਨ। ਪਿਛਲੇ ਦਿਨੀਂ ਪਟਿਆਲਾ ਵਿੱਚ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਚੜ੍ਹੀਆਂ ਨਰਸਾਂ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਪਿਛਲੇ ਮਹੀਨੇ ਅਧਿਆਪਕਾਂ 'ਤੇ ਪਟਿਆਲਾ ਵਿੱਚ ਹੀ ਲਾਠੀਚਾਰਜ ਹੋਇਆ ਸੀ।Relief for agitating teachers & nurses in Punjab as cabinet under @capt_amarinder decides to regularise 5178 teachers recruited by Education Department, with full pay scales w.e. October 1, 2019 and 650 nurses of Health Department as per department’s probation rules. pic.twitter.com/4oNG0w6gHa
— RaveenMediaAdvPunCM (@RT_MediaAdvPbCM) March 6, 2019
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਲੁਧਿਆਣਾ
Advertisement