ਚੰਡੀਗੜ੍ਹ : ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਸਕੂਲ ਖੋਲ੍ਹਣ ਤੇ ਉਸ ਕਾਰਨ ਵਿਦਿਆਰਥੀਆਂ ਦੇ ਕੋਰੋਨਾ ਦੀ ਲਪੇਟ ਵਿਚ ਆਉਣ ਵਰਗੀਆਂ ਘਟਨਾਵਾਂ ਤੋਂ ਸਿੱਖਿਆ ਵਿਭਾਗ ਨੇ ਸਬਕ ਲਿਆ ਹੈ। ਪੰਜਾਬ ਵਿਚ ਸਕੂਲ ਖੋਲ੍ਹਣ ਦੇ ਫ਼ੈਸਲੇ ਤੋਂ ਕਰੀਬ ਇੱਕ ਹਫ਼ਤਾ ਬਾਅਦ ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਕਲਾਸਾਂ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਹੈ।


8ਵੀਂ, 10ਵੀਂ ਤੇ 12ਵੀਂ ਦੀਆਂ ਜਮਾਤਾਂ ਹਫ਼ਤੇ ’ਚ ਚਾਰ ਦਿਨ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਲੱਗਣਗੀਆਂ। 6ਵੀਂ, 7ਵੀਂ, 9ਵੀਂ ਤੇ 11ਵੀਂ ਦੀਆਂ ਜਮਾਤਾਂ ਹਫ਼ਤੇ ਵਿਚ ਦੋ ਦਿਨ ਸੋਮਵਾਰ ਤੇ ਵੀਰਵਾਰ ਨੂੰ ਲੱਗਣਗੀਆਂ। ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਰੋਜ਼ਾਨਾ 10 ਹਜ਼ਾਰ ਕੋਵਿਡ ਟੈਸਟ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਹੈ। ਸਭ ਤੋਂ ਜ਼ਿਆਦਾ ਸੈਂਪਲ ਲੁਧਿਆਣੇ ਤੋਂ ਲਏ ਜਾਣਗੇ।


ਇਸ ਦੇ ਨਾਲ ਹੀ ਹੋਰ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ ’ਚ 790, ਪਟਿਆਲੇ ’ਚ 700, ਜਲੰਧਰ ’ਚ 647, ਸੰਗਰੂਰ ’ਚ 570, ਗੁਰਦਾਸਪੁਰ ’ਚ 565, ਫਾਜ਼ਿਲਕਾ ’ਚ 562, ਹੁਸ਼ਿਆਰਪੁਰ ’ਚ 560, ਬਠਿੰਡੇ ’ਚ 552 ਸੈਂਪਲ ਲਏ ਜਾਣਗੇ। ਇਸ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਤਰਨਤਾਰਨ ’ਚ 480 ਫਿਰੋਜ਼ਪੁਰ ’ਚ 420, ਮੋਹਾਲੀ ’ਚ 420, ਮੁਕਤਸਰ ’ਚ 390, ਮੋਗੇ ’ਚ 390, ਮਾਨਸੇ ’ਚ 350, ਕਪੂਰਥਲਾ ’ਚ 260, ਫ਼ਰੀਦਕੋਟ ’ਚ 250, ਰੋਪੜ ’ਚ 240, ਫ਼ਤਹਿਗੜ੍ਹ ਸਾਹਿਬ ’ਚ 220, ਨਵਾਂਸ਼ਹਿਰ ’ਚ 220, ਬਰਨਾਲੇ ’ਚ 210 ਤੇ ਪਠਾਨਕੋਟ ’ਚ ਰੋਜ਼ਾਨਾ 205 ਸੈਂਪਲ ਲਏ ਜਾਣਗੇ।


ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਹਿ ਚੁੱਕੇ ਹਨ ਕਿ ਜੇ ਜਮਾਤ ਵਿਚ ਕੋਈ ਇੱਕ ਕੋਰੋਨਾ ਦਾ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਕਲਾਸਾਂ ਦੇ ਸਾਰੇ ਬੱਚਿਆਂ ਨੂੰ 14 ਦਿਨ ਕੁਆਰੰਟਿਨ ਕੀਤਾ ਜਾਵੇਗਾ। ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਸਕੂਲ 'ਚ ਦੋ ਜਾਂ ਜ਼ਿਆਦਾ ਲੋਕ ਇਨਫੈਕਟਿਡ ਪਾਏ ਜਾਂਦੇ ਹਨ ਤਾਂ ਸਕੂਲ 14 ਦਿਨਾਂ ਲਈ ਬੰਦ ਕੀਤਾ ਜਾਵੇਗਾ।


ਇਹ ਵੀ ਪੜ੍ਹੋ: IAS ਅਫਸਰ ਦੀ ਪਤਨੀ ਨੇ ਕੀਤੀ ਖੁਦਕੁਸ਼ੀ, ਮੌਤ ਬਾਰੇ ਭੇਤ ਬਰਕਰਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI