ਮਹਿਤਾਬ-ਉਦ-ਦੀਨ


ਚੰਡੀਗੜ੍ਹ: ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਫ਼ਾਰਮਾਸਿਊਟੀਕਲ ਇੰਸਟੀਚਿਊਟ ਦੇ ਚੇਅਰਪਰਸਨ ਪ੍ਰੋ. ਇੰਦੂ ਪਾਲ ਕੌਰ ਦੇ ਨਾਂ ਕੁੱਲ 9 ਪੈਂਟੈਂਟ ਹਨ; ਜਿਨ੍ਹਾਂ ਵਿੱਚੋਂ 8 ਭਾਰਤੀ ਤੇ ਇੱਕ ਅਮਰੀਕਨ ਹੈ। ਇਨ੍ਹਾਂ ’ਚੋਂ ਪੰਜ ਪੇਟੈਂਟ ਸਿਰਫ਼ 2020-21 ਦੇ ਅਕਾਦਮਿਕ ਸੈਸ਼ਨ ਦੌਰਾਨ ਹੀ ਹਾਸਲ ਕੀਤੇ ਗਏ ਹਨ।


ਯੂਨੀਵਰਸਿਟੀ ਕੈਂਪਸ ਵਿੱਚ ਹੋਰ ਕਿਸੇ ਪ੍ਰੋਫ਼ੈਸਰ ਨੇ ਪੇਟੈਂਟ ਲਈ ਇੰਨੀਆਂ ਜ਼ਿਆਦਾ ਅਰਜ਼ੀਆਂ ਨਹੀਂ ਦਿੱਤੀਆਂ, ਜਿੰਨੀਆਂ ਪ੍ਰੋ. ਇੰਦੂ ਪਾਲ ਕੌਰ ਹੁਰਾਂ ਨੇ ਦਿੱਤੀਆਂ ਹਨ। ਉਹ ਹੁਣ ਤੱਕ ਪੇਟੈਂਟ ਲਈ 20 ਅਰਜ਼ੀਆਂ ਦੇ ਚੁੱਕੇ ਹਨ। ਉਨ੍ਹਾਂ ਦਾ ਵਧੇਰੇ ਕੰਮ ਉਦਯੋਗਿਕ ਤੇ ਕਲੀਨਿਕਲ ਟ੍ਰਾਂਸਲੇਸ਼ਨ ਉੱਤੇ ਹੈ। ਜਿਹੜੀ ਯੂਨੀਵਰਸਿਟੀ ਕੋਲ ਅਜਿਹੇ ਜਿੰਨੇ ਵੱਧ ਲਾਇਸੈਂਸਿੰਗ ਪੋਰਟਫ਼ੋਲੀਓ ਹੁੰਦੇ ਹਨ, ਓਨੇ ਹੀ ਕੌਮਾਂਤਰੀ ਰੈਂਕਿੰਗ ਪ੍ਰਣਾਲੀ ਵਿੱਚ ਉਸ ਦੇ ਸਕੋਰ ਵੀ ਵਧਦੇ ਚਲੇ ਜਾਂਦੇ ਹਨ।


ਪ੍ਰੋ. ਇੰਦੂਪਾਲ ਕੌਰ ਦਾ ਨਾਂ ਦੁਨੀਆ ਦੇ ਚੋਟੀ ਦੇ 2% ਫ਼ਾਰਮੇਸੀ ਤੇ ਫ਼ਾਰਮਾਕੋਲੋਜੀ ਵਿਗਿਆਨੀਆਂ ਵਿੱਚ ਆਉਂਦਾ ਹੈ। ਇਸ ਦੀ ਪੁਸ਼ਟੀ ਅਮਰੀਕਾ ਦੀ ਸਟੈਨਫ਼ੋਰਡ ਯੂਨੀਵਰਸਿਟੀ ਦੇ ਅੰਕੜੇ ਕਰਦੇ ਹਨ।


55 ਸਾਲਾ ਪ੍ਰੋ. ਇੰਦੂਪਾਲ ਕੌਰ ਦਾ ਉਦੇਸ਼ ਮੌਲੀਕਿਊਲਜ਼ ਨੂੰ ਵਧੇਰੇ ਕਾਰਜਕੁਸ਼ਲ ਬਣਾਉਣਾ ਹੈ। ਉਨ੍ਹਾਂ ਤਪੇਦਿਕ (ਟੀਬੀ ਜਾਂ ਟਿਊਬਰਕਿਊਲੋਸਿਸ) ਦੀਆਂ ਦਵਾਈਆਂ ਦੀ ਪ੍ਰਭਾਵਕਤਾ ਉੱਤੇ ਧਿਆਨ ਖ਼ਾਸ ਧਿਆਨ ਕੇਂਦ੍ਰਿਤ ਕੀਤਾ ਹੈ ਤੇ ਚਮੜੀ, ਅੱਖਾਂ ਤੇ ਮੂੰਹ ਰਾਹੀਂ ਦਵਾਈ ਦੇਣ ਲਈ ਸੌਲਿਡ ਲਿਪਿਡ ਨੈਨੋ-ਪਾਰਟੀਕਲਜ਼ ਵਰਤੋਂ ਕਰਦਿਆਂ ਤਕਨਾਲੋਜੀਆਂ ਤਿਆਰ ਕੀਤੀਆਂ ਹਨ।


ਪ੍ਰੋ. ਇੰਦੂਪਾਲ ਕੌਰ ਦੀਆਂ ਅਜਿਹੀਆਂ ਖੋਜਾਂ ਸਦਕਾ ਹੀ ਉਹ ਸਰਕਾਰੀ ਏਜੰਸੀਆਂ ਤੋਂ 5.5 ਕਰੋੜ ਰੁਪਏ ਤੇ 77 ਲੱਖ ਰੁਪਏ ਦੀ ਗ੍ਰਾਂਟ ਉਦਯੋਗਿਕ ਕੰਸਲਟੈਂਸੀਜ਼ ਤੋਂ ਲੈ ਚੁੱਕੇ ਹਨ। ‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ ਪ੍ਰੋ. ਇੰਦੂਪਾਲ ਕੌਰ ਦਾ ਮੰਨਣਾ ਹੈ ਕਿ ਬਹੁਤ ਸਾਰੇ ਮਰੀਜ਼ਾਂ ਉੱਤੇ ਕੁਝ ਦਵਾਈਆਂ ਜ਼ਹਿਰ ਦਾ ਕੰਮ ਕਰਦੀਆਂ ਹਨ ਤੇ ਅਜਿਹੀਆਂ ਦਵਾਈਆਂ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ। ਇਸ ਤੋਂ ਇਲਾਵਾ ਪ੍ਰੋ. ਇੰਦੂਪਾਲ ਕੌਰ ਕਾਲ਼ੇ ਮੋਤੀਏ ਲਈ ਇੱਕ ਇੰਪਲਾਂਟ ਸਥਾਪਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।


Education Loan Information:

Calculate Education Loan EMI