TCS jobs: ਭਾਰਤ ਦੀ ਸਭ ਤੋਂ ਵੱਡੀ ਸਾਫਟਵੇਅਰ ਐਕਸਪੋਰਟਰ ਕੰਪਨੀ ਟਾਟਾ ਕੰਸਲਟੇਸੀ ਸਰਵਿਸਿਜ਼ ਨੇ ਬੀਤੀ ਸ਼ਾਮ ਨੂੰ ਆਪਣੀ ਤਿਮਾਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਵਿੱਤੀ ਮਹੀਨੇ 2022-23 ਦੇ ਅਕਤੂਬਰ-ਦਸੰਬਰ ਤਿਮਾਹੀ 'ਚ ਕੰਪਨੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਤੇ ਇਸ ਦੇ ਨੈਟ ਪ੍ਰੋਫਿਟ 'ਚ 10.98 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਤੀਜੀ ਤਿਮਾਹੀ ਵਿੱਚ ਟੀਸੀਐਸ ਦਾ ਨੈਟ ਪ੍ਰੋਫਿਟ 10,883 ਕਰੋੜ ਰੁਪਏ ਰਿਹਾ ਹੈ। ਹਾਲਾਂਕਿ ਅੱਜ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ ਤੇ ਟੀਸੀਐਸ ਦੇ ਸ਼ੇਅਰ 2 ਫੀਸਦੀ ਤੋਂ ਵੱਧ ਟੁੱਟੇ ਹਨ।



TCS ਨੇ ਡਿਵੀਡੇਂਡ ਅਤੇ ਨੌਕਰੀਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਕੰਪਨੀ ਦੀ ਬੋਰਡ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ 8 ਰੁਪਏ ਦਾ ਅੰਤਰਿਮ ਡਿਵੀਡੇਂਡ ਤੇ ਪ੍ਰਤੀ ਸ਼ੇਅਰ 67 ਰੁਪਏ ਵਿਸ਼ੇਸ਼ ਡਿਵੀਡੇਂਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਵੱਡਾ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਵਿੱਤੀ ਸਾਲ ਯਾਨੀ 2023-24 'ਚ 1.25 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਦੇਵੇਗੀ। ਆਈਟੀ ਸੈਕਟਰ ਵਿੱਚ ਭਰਤੀ ਦੇ ਸਬੰਧ ਵਿੱਚ ਇਹ ਇੱਕ ਵੱਡਾ ਐਲਾਨ ਹੈ ਤੇ ਇਸ ਨਾਲ ਕੰਪਨੀ ਨੂੰ ਫਾਇਦਾ ਹੋਣ ਦੀ ਉਮੀਦ ਹੈ।


ਹਾਲ ਹੀ ਵਿੱਚ TCS ਕਰਮਚਾਰੀਆਂ ਦੀ ਗਿਣਤੀ ਵਿੱਚ ਆਈ ਘਾਟ
ਸਾਫਟਵੇਅਰ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ ਅਕਤੂਬਰ-ਦਸੰਬਰ ਤਿਮਾਹੀ 'ਚ 2,197 ਤੋਂ ਘਟ ਕੇ 6.13 ਲੱਖ ਰਹਿ ਗਈ ਹੈ। ਦਸੰਬਰ 2022 ਤਿਮਾਹੀ ਵਿੱਚ ਮੁਲਾਜ਼ਮਾਂ ਦੀ ਕੁੱਲ ਗਿਣਤੀ ਵਿੱਚ ਕਮੀ ਦੇ ਬਾਵਜੂਦ, TCS ਨੇ ਕਿਹਾ ਹੈ ਕਿ ਉਹ ਵਿੱਤੀ ਸਾਲ 2023-24 ਵਿੱਚ 1.25 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਵੇਗਾ। ਵਿੱਤੀ ਸਾਲ 2021-22 ਵਿੱਚ, ਕੰਪਨੀ ਨੇ 1.03 ਲੱਖ ਨਵੇਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਤੇ ਅਕਤੂਬਰ-ਦਸੰਬਰ ਤਿਮਾਹੀ ਵਿੱਚ 2,197 ਲੋਕਾਂ ਦੀ ਕਮੀ ਦੇ ਬਾਵਜੂਦ, TCS ਨੇ ਵਿੱਤੀ ਸਾਲ 2023 ਵਿੱਚ ਹੁਣ ਤੱਕ ਲਗਪਗ 55,000 ਲੋਕਾਂ ਦੀ ਭਰਤੀ ਕੀਤੀ ਹੈ।


ਕੰਪਨੀ ਦੇ CEO ਰਾਜੇਸ਼ ਗੋਪੀਨਾਥ ਨੇ ਕੀ ਕਿਹਾ
ਕੰਪਨੀ ਦੇ CEO ਅਤੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਗੋਪੀਨਾਥ ਨੇ ਬੀਤੇ ਦਿਨੀਂ ਕਿਹਾ, "ਜੇਕਰ ਤੁਸੀਂ ਭਰਤੀਆਂ ਦੇ ਸਾਡੇ ਕੁੱਲ ਰੁਝੇਵਿਆਂ ਨੂੰ ਵੇਖੋਗੇ ਤਾਂ ਅਸੀਂ ਲਗਭਗ ਉਸੇ ਪੱਧਰ 'ਤੇ ਭਰਤੀਆਂ ਕਰ ਰਹੇ ਹਾਂ। ਸਾਨੂੰ ਅਗਲੇ ਵਿੱਤੀ ਸਾਲ ਵਿੱਚ 1,25,000 ਤੋਂ 1,50,000 ਤੱਕ ਲੋਕ ਭਰਤੀ ਕਰਨੇ ਚਾਹੀਦੇ ਹਨ। ਕੰਪਨੀ ਦੇ ਚੀਫ HR ਮਿਲਿੰਦ ਲੱਕੜ ਨੇ ਕਿਹਾ ਕਿ ਵਿੱਤੀ ਸਾਲ 2022-23 ਵਿੱਚ ਹੁਣ ਤੱਕ 42,000 ਨਵੇਂ ਲੋਕਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ।


Education Loan Information:

Calculate Education Loan EMI