ਪੜਚੋਲ ਕਰੋ

ਚੋਣ ਮੈਦਾਨ 'ਚ ਕਾਂਗਰਸ 'ਤੇ ਭਾਰੂ ਬੇਰੁਜ਼ਗਾਰਾਂ ਦੀ ਫੌਜ

ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਬੇਰੁਜ਼ਗਾਰ ਬੀਐੱਡ ਅਧਿਆਪਕ ਵੀ ਡਟ ਗਏ ਹਨ। ਅਧਿਆਪਕਾਂ ਵੱਲੋਂ 'ਰੁਜ਼ਗਾਰ ਨਹੀਂ-ਵੋਟ ਨਹੀਂ' ਮੁਹਿੰਮ ਵਿੱਢੀ ਗਈ ਹੈ। ਇਸ ਤਹਿਤ ਸੱਥਾਂ ਵਿੱਚ ਜਾ ਕੇ ਸਰਕਾਰ ਦੀਆਂ ਨੀਤੀਆਂ ਪਰਦਾਫਾਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰਾਂ ਨੂੰ ਘੇਰਿਆ ਜਾ ਰਿਹਾ ਹੈ।

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਬੇਰੁਜ਼ਗਾਰ ਬੀਐੱਡ ਅਧਿਆਪਕ ਵੀ ਡਟ ਗਏ ਹਨ। ਅਧਿਆਪਕਾਂ ਵੱਲੋਂ 'ਰੁਜ਼ਗਾਰ ਨਹੀਂ-ਵੋਟ ਨਹੀਂ' ਮੁਹਿੰਮ ਵਿੱਢੀ ਗਈ ਹੈ। ਇਸ ਤਹਿਤ ਸੱਥਾਂ ਵਿੱਚ ਜਾ ਕੇ ਸਰਕਾਰ ਦੀਆਂ ਨੀਤੀਆਂ ਪਰਦਾਫਾਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰਾਂ ਨੂੰ ਘੇਰਿਆ ਜਾ ਰਿਹਾ ਹੈ। ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਪੰਜਾਬ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਮੌਕੇ ਚਲਾਈ 'ਰੁਜ਼ਗਾਰ ਨਹੀਂ-ਵੋਟ ਨਹੀਂ' ਮੁਹਿੰਮ ਨੂੰ ਮਾਲਵੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਨੇ ਆਪੋ-ਆਪਣਿਆਂ ਘਰਾਂ ਦੇ ਦਰਵਾਜ਼ਿਆਂ ਮੂਹਰੇ 'ਰੁਜ਼ਗਾਰ ਨਹੀਂ-ਵੋਟ ਨਹੀਂ' ਨਾਅਰੇ ਲਿਖੇ ਹੋਏ ਹਨ। ਪਿੰਡਾਂ ਦੀਆਂ ਸੱਥਾਂ 'ਚ ਚੋਣ ਪ੍ਰਚਾਰ ਲਈ ਪਹੁੰਚਦੇ ਕਾਂਗਰਸੀ ਉਮੀਦਵਾਰਾਂ ਨੂੰ ਸੁਆਲਾਂ ਰਾਹੀਂ ਘੇਰਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ 'ਤੇ ਕਾਬਜ਼ ਕਾਂਗਰਸ ਹਕੂਮਤ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾ ਹਾਸਲ ਕਰਨ ਲਈ ਲੋਕਾਂ ਨਾਲ ਅਨੇਕਾਂ ਲਿਖਤੀ ਵਾਅਦੇ ਕੀਤੇ ਸਨ। ਨੌਜਵਾਨਾਂ ਵਿੱਚ ਵੱਡੇ ਪੱਧਰ 'ਤੇ ਫੈਲੀ ਬੇਰੁਜ਼ਗਾਰੀ ਦੂਰ ਕਰਨ ਹਿੱਤ 'ਹਰ ਘਰ ਇਕ ਨੌਕਰੀ' ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ। ਨੌਕਰੀ ਮਿਲਣ ਤੱਕ ਲੱਗਣ ਵਾਲੇ ਸਮੇਂ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੇ ਐਲਾਨ ਕੀਤੇ ਗਏ ਸਨ। ਕਾਂਗਰਸ ਹਕੂਮਤ ਦੇ ਪਿਛਲੇ ਦੋ ਸਾਲਾਂ ਦੇ ਅਮਲ ਨਾਲ ਹੋਰ ਵਾਅਦਿਆਂ ਦੀ ਤਰ੍ਹਾਂ ਇਸ ਵਾਅਦੇ ਦੀ ਵੀ ਬਿੱਲੀ ਥੈਲਿਉਂ ਬਾਹਰ ਆ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਰੁਜ਼ਗਾਰ ਨੂੰ ਆਪਣੀ ਪਹਿਲ ਨਹੀਂ ਸੀ ਬਣਾਇਆ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਦੋ ਕਰੋੜ ਨੌਕਰੀਆਂ ਦਾ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਅਧਿਆਪਕ ਅਸਾਮੀਆਂ ਖਾਲੀ ਹਨ, ਜਦੋਂਕਿ ਇਸ ਸਮੇਂ ਕਰੀਬ 50 ਹਜ਼ਾਰ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਬੇਰੁਜ਼ਗਾਰ ਹਨ।

Education Loan Information:
Calculate Education Loan EMI

ਟਾਪ ਹੈਡਲਾਈਨ

School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
ਵਿਦਿਆਰਥੀਆਂ ਨੂੰ ਲੱਗਿਆ ਵੱਡਾ ਝਟਕਾ, ਹੁਣ ਨਹੀਂ ਮਿਲੇਗਾ ਐਜੂਕੇਸ਼ਨ ਲੋਨ
ਵਿਦਿਆਰਥੀਆਂ ਨੂੰ ਲੱਗਿਆ ਵੱਡਾ ਝਟਕਾ, ਹੁਣ ਨਹੀਂ ਮਿਲੇਗਾ ਐਜੂਕੇਸ਼ਨ ਲੋਨ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
School Holiday: ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 21, 22 ਅਤੇ 23 ਅਗਸਤ ਨੂੰ ਛੁੱਟੀ ਦਾ ਐਲਾਨ, ਜਾਣੋ ਵਜ੍ਹਾ...
School Holiday: ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 21, 22 ਅਤੇ 23 ਅਗਸਤ ਨੂੰ ਛੁੱਟੀ ਦਾ ਐਲਾਨ, ਜਾਣੋ ਵਜ੍ਹਾ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
Embed widget