UGC NET Admit Card 2020 ਜਲਦ ਹੋਣਗੇ ਜਾਰੀ, ਇਸ ਤਰ੍ਹਾਂ ਇੱਥੋਂ ਕਰੋ ਡਾਊਨਲੋਡ
ਪ੍ਰੀਖਿਆ ਤੋਂ 15 ਦਿਨ ਪਹਿਲਾਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। NTA UGC NET 2020 ਦੇ ਐਡਮਿਟ ਕਾਰਡ ਆਪਣੇ ਅਧਿਕਾਰਤ ਵੈੱਬਸਾਈਟ ugcnet.nta.ac.in 'ਤੇ ਜਾਰੀ ਕਰੇਗਾ। ਇਸ ਲਈ ਉਮੀਦਵਾਰਾਂ ਨੂੰ ਚਾਹੀਦਾ ਕਿ ਉਹ NTA ਦੀ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਜਮਾਈ ਰੱਖਣ।
UGC NET Admit Card 2020: ਨੈਸ਼ਨਲ ਟੈਸਟਿੰਗ ਏਜੰਸੀ NTA ਯੂਜੀਸੀ ਨੈੱਟ ਜੂਨ ਸੈਸ਼ਨ 2020 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਲਦ ਜਾਰੀ ਕੀਤੇ ਜਾ ਸਕਦੇ ਹਨ। ਹਾਲਾਂਕਿ NTA ਕਿਸ ਤਾਰੀਖ ਨੂੰ ਐਡਮਿਟ ਜਾਰੀ ਕਰੇਗਾ, ਇਸ ਬਾਰੇ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।
ਪਰ ਪ੍ਰੀਖਿਆ ਤੋਂ 15 ਦਿਨ ਪਹਿਲਾਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। NTA UGC NET 2020 ਦੇ ਐਡਮਿਟ ਕਾਰਡ ਆਪਣੇ ਅਧਿਕਾਰਤ ਵੈੱਬਸਾਈਟ ugcnet.nta.ac.in 'ਤੇ ਜਾਰੀ ਕਰੇਗਾ। ਇਸ ਲਈ ਉਮੀਦਵਾਰਾਂ ਨੂੰ ਚਾਹੀਦਾ ਕਿ ਉਹ NTA ਦੀ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਜਮਾਈ ਰੱਖਣ।
ਇਸ ਤਰ੍ਹਾਂ ਕਰੋ ਡਾਊਨਲੋਡ ਐਡਮਿਟ ਕਾਰਡ:
NTA ਦੀ ਵੈੱਬਸਾਈਟ 'ਤੇ ਜਾਕੇ ਐਡਮਿਟ ਕਾਰਡ ਵਾਲੇ ਲਿੰਕ ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣਾ ਐਪਲੀਕੇਸ਼ਨ ਨੰਬਰ ਪਾ ਕੇ, ਜਨਮ ਤਾਰੀਖ ਪਾਕੇ ਐਂਟਰ ਕਰੋ। ਐਂਟਰ ਕਰਦਿਆਂ ਹੀ ਤੁਹਾਡਾ ਐਡਮਿਟ ਕਾਰਡ ਸਕ੍ਰੀਨ 'ਤੇ ਆਵੇਗਾ। ਇੱਥੋਂ ਡਾਊਨਲੋਡ ਕਰ ਲਓ।
ਦੋ ਸ਼ਿਫਟਾਂ 'ਚ ਹੋਵੇਗੀ ਪ੍ਰੀਖਿਆ:
UGC NET ਦੀ ਪਰੀਖਿਆ 16 ਤੋਂ 18 ਸਤੰਬਰ ਤੇ ਫਿਰ 21 ਤੋਂ 25 ਸਤੰਬਰ, 2020 ਤਕ ਦੋ ਸ਼ਿਫਟਾਂ 'ਚ ਕਰਵਾਈ ਜਾਵੇਗੀ। ਪਹਿਲੀ ਸ਼ਿਫਟ ਦੀ ਪਰੀਖਿਆ ਸਵੇਰ 9 ਵਜੇ ਤੋਂ ਦੁਪਹਿਰ 12 ਵਜੇ ਤਕ ਅਤੇ ਦੂਜੀ ਸ਼ਿਫਟ ਦੀ ਪਰੀਖਿਆ ਦੁਪਹਿਰ ਢਾਈ ਵਜੇ ਤੋਂ ਸ਼ਾਮ ਪੰਜ ਵਜੇ ਤਕ ਕਰਵਾਈ ਜਾਵੇਗੀ
ਬਾਦਲ ਤੋਂ ਬਾਅਦ ਨੂੰਹ ਹਰਸਿਮਰਤ ਨੇ ਵੀ ਖੇਤੀ ਆਰਡੀਨੈਂਸਾਂ 'ਤੇ ਕੇਂਦਰ ਦਾ ਪੂਰਿਆ ਪੱਖ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI