ਪੜਚੋਲ ਕਰੋ
Advertisement
US Student Visa : 30 ਮਈ ਤੋਂ ਅਮਰੀਕਾ ਦਾ ਵੀਜ਼ਾ ਲੈਣਾ ਹੋਵੇਗਾ ਮਹਿੰਗਾ , ਦੇਣੀ ਪਵੇਗੀ ਐਨੀ ਕੀਮਤ
US Student Visa Fee Hike : ਸੰਯੁਕਤ ਰਾਸ਼ਟਰ ਅਮਰੀਕਾ ਜਾਣ ਲਈ ਹੁਣ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਵੱਧ ਫੀਸ ਦੇਣੀ ਪਵੇਗੀ। ਅਮਰੀਕਾ ਨੇ ਵੀਜ਼ਾ ਮਹਿੰਗਾ ਕਰ ਦਿੱਤਾ ਹੈ। ਹੁਣ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ
US Student Visa Fee Hike : ਸੰਯੁਕਤ ਰਾਸ਼ਟਰ ਅਮਰੀਕਾ ਜਾਣ ਲਈ ਹੁਣ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਵੱਧ ਫੀਸ ਦੇਣੀ ਪਵੇਗੀ। ਅਮਰੀਕਾ ਨੇ ਵੀਜ਼ਾ ਮਹਿੰਗਾ ਕਰ ਦਿੱਤਾ ਹੈ। ਹੁਣ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ 25 ਡਾਲਰ ਵੱਧ ਖਰਚ ਕਰਕੇ ਅਮਰੀਕਾ ਦਾ ਵੀਜ਼ਾ ਮਿਲੇਗਾ। ਅਮਰੀਕਾ ਦੇ ਰਾਜ ਵਿਭਾਗ ਨੇ ਗੈਰ-ਪ੍ਰਵਾਸੀ ਵੀਜ਼ੇ (NIV) 'ਤੇ ਪ੍ਰੋਸੈਸਿੰਗ ਫੀਸ ਵਧਾ ਦਿੱਤੀ ਹੈ। ਇਸ ਦੇ ਅਨੁਸਾਰ ਵਿਜ਼ਟਰ ਵੀਜ਼ਾ ਯਾਨੀ ਬਿਜਨੈਸ ਜਾਂ ਟੂਰਿਜਮ (B1/B2 और BCC) ਲਈ ਨਾਲ-ਨਾਲ ਗੈਰ-ਪਟੀਸ਼ਨ ਆਧਾਰਿਤ ਐਨਆਈਵੀ ਲਈ ਜਿਵੇਂ ਕਿ ਵਿਦਿਆਰਥੀ ਜਾਂ ਐਕਸਚੇਂਜ ਵਿਜ਼ਟਰ ਵੀਜ਼ਾ ਆਦਿ ਲਈ ਹੁਣ 185 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਪਹਿਲਾਂ ਇਹ ਕੀਮਤ 160 ਡਾਲਰ ਸੀ।
ਨਵੀਆਂ ਕੀਮਤਾਂ ਇਸ ਮਿਤੀ ਤੋਂ ਹੋਣਗੀਆਂ ਲਾਗੂ
ਅਮਰੀਕੀ ਦੇ ਵੀਜ਼ੇ ਲਈ ਨਵੀਆਂ ਕੀਮਤਾਂ 30 ਮਈ 2023 ਤੋਂ ਲਾਗੂ ਹੋਣਗੀਆਂ। ਮੌਜੂਦਾ ਐਕਸਚੇਂਜ ਰੇਟ ਦੀ ਗੱਲ ਕਰੀਏ ਤਾਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਦਾ ਵੀਜ਼ਾ ਲੈਣ ਲਈ 15,140 ਰੁਪਏ ਅਦਾ ਕਰਨੇ ਪੈਣਗੇ। ਇਹ ਜਿਹਾ ਉਦੋਂ ਹੋਵੇਗਾ ,ਜਦੋਂ ਨਵੇਂ ਨਿਯਮ ਲਾਗੂ ਹੋਣਗੇ।
ਇਨ੍ਹਾਂ ਲਈ ਵੀ ਵਧਣਗੀਆਂ ਫੀਸਾਂ
ਕੁਝ ਪਟੀਸ਼ਨ-ਅਧਾਰਤ ਗੈਰ-ਪ੍ਰਵਾਸੀ ਵੀਜ਼ੇ, ਜੋ ਕਿ ਆਰਜ਼ੀ ਕਾਮਿਆਂ ਲਈ ਹਨ, ਜਿਵੇਂ ਕਿ H, L, O, P, Q ਅਤੇ R ਕੈਟਾਗਿਰੀ , ਇਨ੍ਹਾਂ ਦੇ ਲਈ ਵੀ ਵੀਜ਼ੇ ਦੀਆਂ ਕੀਮਤਾਂ ਵਿੱਚ ਉਛਾਲ ਹੋਵੇਗਾ। ਇਨ੍ਹਾਂ ਦੀ ਕੀਮਤ, ਜੋ ਪਹਿਲਾਂ 190 ਡਾਲਰ ਸੀ, ਹੁਣ ਵਧਾ ਕੇ 205 ਡਾਲਰ ਕਰ ਦਿੱਤੀ ਗਈ ਹੈ।
ਭਾਰਤ ਤੋਂ ਜਾਂਦੇ ਹਨ ਰਿਕਾਰਡ ਵਿਦਿਆਰਥੀ
ਹਰ ਸਾਲ ਰਿਕਾਰਡ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਅਮਰੀਕਾ ਜਾਂਦੇ ਹਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2022 ਵਿੱਚ ਲਗਭਗ 1,25,000 ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ਦਾ ਵੀਜ਼ਾ ਲਿਆ ਸੀ। ਇਸੇ ਤਰ੍ਹਾਂ ਇਸ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਵੱਲੋਂ ਵੀਜ਼ਾ ਅਪਲਾਈ ਕਰਨ ਦੀ ਉਮੀਦ ਹੈ ਪਰ ਇਸ ਵਾਰ ਵਿਦਿਆਰਥੀਆਂ ਨੂੰ ਇਸ ਦੀ ਵੱਧ ਕੀਮਤ ਚੁਕਾਉਣੀ ਪਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement