ਪੜਚੋਲ ਕਰੋ
Advertisement
ਸਿੱਖਿਆ ਮੰਤਰੀ ਦੀ ਪ੍ਰਾਈਵੇਟ ਬੈਂਕ ਨਾਲ 'ਯਾਰੀ' ਤੋਂ ਰੰਧਾਵਾ ਔਖੇ
ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਪ੍ਰਾਈਵੇਟ ਬੈਂਕ ਐਚਡੀਐਫਸੀ ਨਾਲ ਨਵਾਂ ਕਰਾਰ ਕਰਨਾ ਪੰਜਾਬ ਦੇ ਕੋਆਪਰੇਟਿਵ ਬੈਂਕਾਂ ਦੇ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਰਾਸ ਨਹੀਂ ਆ ਆਇਆ। ਰੰਧਾਵਾ ਦਾ ਕਹਿਣਾ ਹੈ ਕਿ ਪ੍ਰਾਈਵੇਟ ਅਦਾਰਿਆਂ ਨਾਲੋਂ ਪਹਿਲ ਸਰਕਾਰੀ ਬੈਂਕਾਂ ਨੂੰ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਹ ਗਲਤ ਹੋਇਆ ਹੈ।
ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਪ੍ਰਾਈਵੇਟ ਬੈਂਕ ਐਚਡੀਐਫਸੀ ਨਾਲ ਨਵਾਂ ਕਰਾਰ ਕਰਨਾ ਪੰਜਾਬ ਦੇ ਕੋਆਪਰੇਟਿਵ ਬੈਂਕਾਂ ਦੇ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਰਾਸ ਨਹੀਂ ਆ ਆਇਆ। ਰੰਧਾਵਾ ਦਾ ਕਹਿਣਾ ਹੈ ਕਿ ਪ੍ਰਾਈਵੇਟ ਅਦਾਰਿਆਂ ਨਾਲੋਂ ਪਹਿਲ ਸਰਕਾਰੀ ਬੈਂਕਾਂ ਨੂੰ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਹ ਗਲਤ ਹੋਇਆ ਹੈ।
ਦਰਅਸਲ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਐਚਡੀਐਫਸੀ ਬੈਂਕ ਨਾਲ ਤਨਖਾਹਾਂ ਵਾਲੇ ਖਾਤੇ ਖੋਲ੍ਹਣ ਦਾ ਕਰਾਰ ਕੀਤਾ ਗਿਆ ਸੀ। ਇਸ ਬਾਰੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦਾਅਵਾ ਕੀਤਾ ਸੀ ਕਿ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਬਿਹਤਰੀ ਲਈ ਐਚਡੀਐਫਸੀ ਬੈਂਕ ਨਾਲ ਐਮਓਯੂ ਸਾਈਨ ਕੀਤਾ ਗਿਆ ਹੈ। ਸਿੰਗਲਾ ਨੇ ਇਹ ਵੀ ਕਿਹਾ ਸੀ ਕਿ ਐਚਡੀਐਫਸੀ ਨਾਲ ਐਮਓਯੂ ਸਾਈਨ ਕਰਨ ਤੋਂ ਪਹਿਲਾਂ ਕਿਸੇ ਵੀ ਸਰਕਾਰੀ ਜਾਂ ਹੋਰ ਪ੍ਰਾਈਵੇਟ ਬੈਂਕ ਦੇ ਫਾਇਦਿਆਂ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ।
ਸਿੰਗਲਾ ਵੱਲੋਂ ਤਾਂ ਦਾਅਵੇ ਵੱਡੇ ਕੀਤੇ ਗਏ ਪਰ ਪੰਜਾਬ ਦੇ ਕੋਆਪ੍ਰੇਟਿਵ ਬੈਂਕਾਂ ਦੇ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਸਿੰਗਲਾ ਦੀ ਇਹ ਡੀਲ ਪਸੰਦ ਨਹੀਂ। ਸੁਖਜਿੰਦਰ ਰੰਧਾਵਾ ਵੱਲੋਂ ਲਿਖਤੀ ਰੂਪ ਵਿੱਚ ਵਿਜੈ ਇੰਦਰ ਸਿੰਗਲਾ ਦੇ ਐਮਓਯੂ ਦੀਆਂ ਡਿਟੇਲਜ਼ ਮੰਗਵਾਈਆਂ ਗਈਆਂ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਆਖਰਕਾਰ ਐਚਡੀਐਫਸੀ ਕਿਸ ਤਰ੍ਹਾਂ ਦੇ ਫਾਇਦੇ ਕਰਮਚਾਰੀਆਂ ਨੂੰ ਦੇ ਰਿਹਾ ਹੈ।
ਇੰਨਾ ਹੀ ਨਹੀਂ ਸੁਖਜਿੰਦਰ ਰੰਧਾਵਾ ਨੇ ਇਹ ਵੀ ਕਿਹਾ ਕਿ ਪ੍ਰਾਈਵੇਟ ਬੈਂਕਾਂ ਤੋਂ ਪਹਿਲਾਂ ਸਰਕਾਰੀ ਬੈਂਕਾਂ ਵੱਲ ਰੁਖ ਕਰਨਾ ਚਾਹੀਦਾ ਸੀ। ਰੰਧਾਵਾ ਨੇ ਇਹ ਵੀ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਸਾਰੇ ਬੈਂਕਾਂ ਦਾ ਸੈਮੀਨਾਰ ਕਰਵਾਏਗਾ ਤਾਂ ਉੱਥੇ ਕੋਪਰੇਟਿਵ ਬੈਂਕ ਵੀ ਹਿੱਸਾ ਲਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸਿੰਗਲਾ ਕੁਝ ਹੋਰ ਹੀ ਸੋਚ ਦੇ ਮਾਲਕ ਹਨ। ਦੂਜੇ ਪਾਸੇ ਸਿੰਗਲਾ ਦਾ ਮੰਨਣਾ ਹੈ ਕਿ ਜੇਕਰ ਕੋਈ ਹੋਰ ਬੈਂਕ ਵਧੀਆ ਆਫਰ ਦੇਵੇਗਾ ਤਾਂ ਸਿੱਖਿਆ ਵਿਭਾਗ ਉਸ ਨਾਲ ਵੀ ਐਮਓਯੂ ਸਾਈਨ ਕਰ ਲਵੇਗਾ।
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement