ਨਵੀਂ ਦਿੱਲੀ: ਵਰਚੁਅਲ ਸਿੱਖਿਆ ਬੱਚਿਆਂ ਤੇ ਮਾਪਿਆਂ ਦੀ ਮਾਨਸਿਕ ਸਿਹਤ ਤੇ ਸਿਹਤ ਲਈ ਜ਼ਿਆਦਾ ਖਤਰੇ ਪੈਦਾ ਕਰ ਸਕਦੀ ਹੈ। ਅਮਰੀਕਨ ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ। ਵੀਰਵਾਰ ਨੂੰ ਪ੍ਰਕਾਸ਼ਿਤ ਰਿਪੋਟਰ ਮੁਤਾਬਕ ਕੋਰੋਨਾ ਮਹਾਮਾਰੀ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਵੱਧ ਮਦਦ ਦੀ ਲੋੜ ਪੈ ਸਕਦੀ ਹੈ।



ਕੀ ਵਰਚੁਅਲ ਸਿੱਖਿਆ ਨਾਲ ਸਿਹਤ ਨੂੰ ਵੱਧ ਖ਼ਤਰਾ ਹੈ?
ਖੋਜਕਰਤਾਵਾਂ ਨੇ 1290 ਮਾਪਿਆਂ ਸਮੇਤ 5 ਤੋਂ 12 ਸਾਲ ਦੇ ਬੱਚਿਆਂ ਦੇ ਅਕਤੂਬਰ ਤੇ ਨਵੰਬਰ 2020 ਦੇ ਸਰਵੇਖਣ ਪ੍ਰਤੀਕਰਮਾਂ ਦਾ ਮੁਲਾਂਕਣ ਕੀਤਾ ਹੈ। ਖੋਜ 'ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਮਾਪਿਆਂ ਦੇ ਬੱਚਿਆਂ ਨੇ ਸਿਰਫ਼ ਵਰਚੁਅਲ ਹਿਦਾਇਤਾਂ ਜਾਂ ਦੋਵੇਂ ਵਰਚੁਅਲ ਤੇ ਨਿੱਜੀ ਹਦਾਇਤਾਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਬੱਚਿਆਂ ਤੇ ਮਾਪਿਆਂ ਦੀ ਸਿਹਤ ਨਾਲ ਸਬੰਧਤ 17 'ਚੋਂ 11 ਸੂਚਕਾਂਕ 'ਤੇ ਖ਼ਤਰੇ ਦੇ ਵੱਧ ਜ਼ੋਖ਼ਮ ਦੀ ਸੰਭਾਵਨਾ ਦਰਜ ਕੀਤੀ ਗਈ।

ਲਗਪਗ 25 ਫ਼ੀਸਦੀ ਮਾਪੇ, ਜਿਨ੍ਹਾਂ ਦੇ ਬੱਚਿਆਂ ਨੇ ਸਿਰਫ਼ ਵਰਚੁਅਲ ਹਿਦਾਇਤਾਂ ਜਾਂ ਵਰਚੁਅਲ ਤੇ ਨਿੱਜੀ ਹਿਦਾਇਤਾਂ ਪ੍ਰਾਪਤ ਕੀਤੀਆਂ, ਉਨ੍ਹਾਂ ਬੱਚਿਆਂ ਦੀ ਮਾਨਸਿਕ ਜਾਂ ਭਾਵਨਾਤਮਕ ਸਿਹਤ ਬਹੁਤ ਖ਼ਰਾਬ ਹੋਈ ਹੈ, ਜਦਕਿ 16 ਫ਼ੀਸਦੀ ਮਾਪੇ, ਜਿਨ੍ਹਾਂ ਦੇ ਬੱਚਿਆਂ ਨੇ ਨਿੱਜੀ ਹਿਦਾਇਤ ਪ੍ਰਾਪਤ ਕੀਤੀਆਂ, ਉਨ੍ਹਾਂ ਦੀ ਮਾਨਸਿਕ ਸਿਹਤ ਬਿਹਤਰ ਰਹੀ। ਮਾਪਿਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਰੀਰਕ ਤੌਰ 'ਤੇ ਘੱਟ ਐਕਟਿਵ ਸਨ। ਉਨ੍ਹਾਂ ਨੇ ਘਰ ਤੋਂ ਬਾਹਰ ਅਤੇ ਦੋਸਤਾਂ ਨਾਲ ਘੱਟ ਸਮਾਂ ਬਤੀਤ ਕੀਤਾ।

ਮਾਪੇ ਵੀ ਪ੍ਰਭਾਵ ਮਹਿਸੂਸ ਕਰ ਰਹੇ ਹਨ
ਇਹ ਰੁਝਾਨ ਮਾਪਿਆਂ 'ਚ ਵੀ ਵੇਖਿਆ ਗਿਆ ਜਦੋਂ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਲਗਪਗ 54 ਫ਼ੀਸਦੀ ਮਾਪੇ, ਜਿਨ੍ਹਾਂ ਦੇ ਬੱਚਿਆਂ ਨੇ ਵਰਚੁਅਲ ਸਿੱਖਿਆ ਪ੍ਰਾਪਤ ਕੀਤੀ, ਉਨ੍ਹਾਂ 'ਚ ਭਾਵਨਾਤਮਕ ਤਣਾਅ ਦਰਜ ਕੀਤਾ ਗਿਆ। ਉਨ੍ਹਾਂ ਦੇ ਮੁਕਾਬਕ 38 ਫ਼ੀਸਦੀ ਮਾਪੇ, ਜਿਨ੍ਹਾਂ ਦੇ ਬੱਚਿਆਂ ਨੇ ਨਿੱਜੀ ਹਿਦਾਇਤਾਂ ਪ੍ਰਾਪਤ ਕੀਤੀਆਂ, ਉਨ੍ਹਾਂ 'ਚ ਅਜਿਹੀ ਕੋਈ ਸਮੱਸਿਆ ਨਹੀਂ ਵੇਖੀ ਗਈ।

ਵਰਚੁਅਲ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਨੌਕਰੀ ਦੀ ਅਸੁਰੱਖਿਆ, ਨੌਕਰੀ ਗੁਆਉਣਾ, ਬੱਚੇ ਦੀ ਦੇਖਭਾਲ ਦੀ ਚੁਣੌਤੀ, ਕੰਮ ਤੇ ਬੱਚੇ ਦੀ ਦੇਖਭਾਲ ਵਿਚਕਾਰ ਟਕਰਾਅ ਤੇ ਨੀਂਦ 'ਚ ਮੁਸ਼ਕਲ ਜਿਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।


 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ


 


Education Loan Information:

Calculate Education Loan EMI