ਨਵੀਂ ਦਿੱਲੀ: ਯੂਕਰੇਨ 'ਚ ਫਸੇ ਭਾਰਤ ਦੇ ਜ਼ਿਆਦਾਤਰ ਵਿਦਿਆਰਥੀ ਉੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ। ਇਸ ਲਈ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਇਹ ਸਵਾਲ ਉੱਠ ਰਿਹਾ ਹੈ ਕਿ ਯੂਕਰੇਨ 'ਚ ਅਜਿਹਾ ਕੀ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਉੱਥੇ ਡਾਕਟਰੀ ਦੀ ਪੜ੍ਹਾਈ ਕਰਨ ਜਾਂਦੇ ਹਨ? ਆਓ ਤੁਹਾਨੂੰ ਇਸ ਦਾ ਕਾਰਨ ਦੱਸਦੇ ਹਾਂ।



ਦਰਅਸਲ, ਭਾਰਤ 'ਚ ਮੈਡੀਕਲ ਦੀ ਪੜ੍ਹਾਈ ਕਰਨਾ ਕਾਫੀ ਮੁਸ਼ਕਲ ਹੈ ਤੇ ਬਹੁਤ ਮਹਿੰਗਾ ਵੀ। ਸਾਡੇ ਦੇਸ਼ 'ਚ ਮੈਡੀਕਲ ਕਾਲਜਾਂ 'ਚ ਦਾਖ਼ਲੇ ਲਈ ਵਿਦਿਆਰਥੀਆਂ ਨੂੰ NEET ਦੀ ਪ੍ਰੀਖਿਆ ਦੇਣੀ ਪੈਂਦੀ ਹੈ। ਹਰ ਸਾਲ ਔਸਤਨ 15 ਲੱਖ ਵਿਦਿਆਰਥੀ NEET ਲਈ ਪ੍ਰੀਖਿਆ ਦਿੰਦੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ 7.5 ਲੱਖ ਵਿਦਿਆਰਥੀ ਹੀ ਇਸ ਨੂੰ ਪਾਸ ਕਰ ਪਾਉਂਦੇ ਹਨ। ਮਤਲਬ Passing Percentage ਲਗਪਗ 50% ਹੈ। ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਕਿ ਹਰ ਸਾਲ ਸਾਢੇ ਸੱਤ ਲੱਖ ਵਿਦਿਆਰਥੀ NEET ਦੀ ਪ੍ਰੀਖਿਆ 'ਚ ਫੇਲ ਹੋ ਜਾਂਦੇ ਹਨ ਤੇ ਉਹ ਮੈਡੀਕਲ ਕਾਲਜਾਂ ਵਿੱਚ Admission ਨਹੀਂ ਲੈ ਪਾਉਂਦੇ।

ਜਿਹੜੇ ਵਿਦਿਆਰਥੀ ਇਸ ਪ੍ਰੀਖਿਆ 'ਚ ਪਾਸ ਹੋ ਜਾਂਦੇ ਹਨ, ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਘੱਟ ਨਹੀਂ ਹੁੰਦੀਆਂ। ਸਾਡੇ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਕੁੱਲ ਮਿਲਾ ਕੇ ਸਿਰਫ਼ 1 ਲੱਖ 10 ਹਜ਼ਾਰ ਸੀਟਾਂ ਉਪਲੱਬਧ ਹਨ। ਮਤਲਬ 7 ਲੱਖ ਵਿਦਿਆਰਥੀ NEET ਦੀ ਪ੍ਰੀਖਿਆ ਪਾਸ ਕਰਦੇ ਹਨ, ਪਰ ਸਿਰਫ਼ 1 ਲੱਖ 10 ਹਜ਼ਾਰ ਬੱਚਿਆਂ ਨੂੰ ਹੀ ਦਾਖ਼ਲਾ ਮਿਲਦਾ ਹੈ ਅਤੇ ਇਸ ਤਰ੍ਹਾਂ ਕਰੀਬ 14 ਲੱਖ ਵਿਦਿਆਰਥੀ ਮੈਡੀਕਲ ਕਾਲਜਾਂ 'ਚ ਦਾਖ਼ਲਾ ਨਹੀਂ ਲੈ ਪਾਉਂਦੇ ਹਨ। ਹੁਣ ਸੋਚੋ, ਇਹ ਵਿਦਿਆਰਥੀ ਕਿੱਥੇ ਜਾਣਗੇ, ਕਿਉਂਕਿ ਇਨ੍ਹਾਂ ਨੇ ਡਾਕਟਰੀ ਦੀ ਪੜ੍ਹਾਈ ਕਰਨੀ ਹੈ। ਇਸੇ ਲਈ ਉਹ ਯੂਕਰੇਨ ਵਰਗੇ ਦੇਸ਼ਾਂ ਵੱਲ ਰੁਖ ਕਰਦੇ ਹਨ। ਹਾਲਾਂਕਿ ਇਸ ਦੇ ਪਿੱਛੇ ਫੀਸ ਵੀ ਇੱਕ ਵੱਡਾ ਕਾਰਨ ਹੈ।

ਭਾਰਤ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ 1 ਸਾਲ ਦੀ MBBS ਸਿੱਖਿਆ ਦਾ ਖਰਚਾ 3 ਲੱਖ ਰੁਪਏ ਹੈ, ਜਦੋਂ ਕਿ ਪ੍ਰਾਈਵੇਟ ਕਾਲਜਾਂ ਵਿੱਚ 1 ਸਾਲ ਦਾ ਔਸਤਨ ਖਰਚਾ 20 ਲੱਖ ਰੁਪਏ ਹੈ। ਉਪਰੋਂ ਪ੍ਰਾਈਵੇਟ ਕਾਲਜਾਂ 'ਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਡੋਨੇਸ਼ਨ ਵੀ ਦੇਣਾ ਪੈਂਦਾ ਹੈ, ਜੋ ਲੱਖਾਂ ਰੁਪਏ 'ਚ ਹੁੰਦਾ ਹੈ। ਕੁੱਲ ਮਿਲਾ ਕੇ ਭਾਰਤ ਦੇ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ 5 ਸਾਲਾਂ ਲਈ MBBS ਦੀ ਪੜ੍ਹਾਈ ਦਾ ਖਰਚਾ 1 ਕਰੋੜ ਰੁਪਏ ਹੈ, ਜਦਕਿ ਯੂਕਰੇਨ 'ਚ ਇਹੀ ਖਰਚਾ ਸਿਰਫ਼ 35 ਲੱਖ ਰੁਪਏ ਹੈ। ਇਸ ਦਾ ਮਤਲਬ ਹੈ ਕਿ ਭਾਰਤ 'ਚ ਮੈਡੀਕਲ ਦੀ ਪੜ੍ਹਾਈ ਕਰਨਾ ਮੁਸ਼ਕਲ ਵੀ ਹੈ ਅਤੇ ਮਹਿੰਗਾ ਵੀ। ਜਦਕਿ ਯੂਕਰੇਨ 'ਚ ਸਾਡੇ ਦੇਸ਼ ਦੇ ਵਿਦਿਆਰਥੀ ਘੱਟ ਖਰਚੇ 'ਚ ਐਮਬੀਬੀਐਸ ਅਤੇ ਹੋਰ ਡਾਕਟਰੀ ਪੜ੍ਹਾਈ ਪੂਰੀ ਕਰ ਸਕਦੇ ਹਨ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਲਈ ਭਾਰਤ ਆ ਕੇ ਪ੍ਰੈਕਟਿਸ ਕਰਨਾ ਕੋਈ ਔਖਾ ਨਹੀਂ ਹੈ। ਇਸ ਦੇ ਲਈ ਉਨ੍ਹਾਂ ਨੂੰ ਇੱਕ ਪ੍ਰੀਖਿਆ ਦੇਣੀ ਪੈਂਦੀ ਹੈ, ਜਿਸ ਨੂੰ Foreign Medical Graduates Examination ਮਤਲਬ FMGE ਕਿਹਾ ਜਾਂਦਾ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਯੂਕਰੇਨ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਭਾਰਤ ਵਿੱਚ ਆਸਾਨੀ ਨਾਲ ਕੰਮ ਕਰ ਸਕਦੇ ਹਨ।

ਰਿਪੋਰਟਾਂ 'ਚ ਸਾਹਮਣੇ ਆਇਆ ਹੈ ਕਿ ਯੂਕਰੇਨ 'ਚ ਫਸੇ ਕਈ ਵਿਦਿਆਰਥੀ ਯੁੱਧ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਮਦਦ ਤੇ ਇਲਾਜ ਲਈ ਉੱਥੇ ਰਹਿ ਰਹੇ ਹਨ। ਜਿਹੜੇ ਨੌਜਵਾਨ ਹਨ, ਉਨ੍ਹਾਂ ਦੇ ਵਿਚਾਰਾਂ 'ਚ ਕ੍ਰਾਂਤੀ ਤੇ ਬਦਲਾਅ ਲਿਆਉਣ ਦਾ ਜਜ਼ਬਾ ਤੇ ਜਨੂੰਨ ਹੁੰਦਾ ਹੈ। ਜਦੋਂ ਇਹ ਨੌਜਵਾਨ ਡਾਕਟਰ ਹੋਣ ਤਾਂ ਉਹ ਮਨੁੱਖਤਾ ਦੀ ਸੇਵਾ ਵੀ ਕਰਦੇ ਹਨ ਤੇ ਭਾਰਤ ਦੇ ਕਈ ਵਿਦਿਆਰਥੀ ਯੂਕਰੇਨ 'ਚ ਵੀ ਅਜਿਹਾ ਹੀ ਕਰ ਰਹੇ ਹਨ। ਇਸ ਲਈ ਸਾਨੂੰ ਲੱਗਦਾ ਹੈ ਕਿ ਯੁੱਧ ਦੀ ਇਸ ਘੜੀ 'ਚ ਤੁਹਾਨੂੰ ਉਮੀਦ ਤੇ ਹਿੰਮਤ ਨਹੀਂ ਛੱਡਣੀ ਚਾਹੀਦੀ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ







 







Education Loan Information:

Calculate Education Loan EMI