ਪੜਚੋਲ ਕਰੋ

ਬੰਦੇ ਨੇ ਬਿੱਛੂਆਂ ਦੇ ਜ਼ਹਿਰ ਨੂੰ ਹੀ ਬਣਾ ਲਿਆ ਕਿੱਤਾ, ਸਿਰਫ ਇੱਕ ਗ੍ਰਾਮ ਜ਼ਹਿਰ ਦੀ ਕੀਮਤ ਸਾਢੇ 5 ਲੱਖ ਰੁਪਏ

ਪੱਛਮੀ ਰੇਗਿਸਤਾਨ ਦੀ ਇੱਕ ਲੈਬ. ’ਚ ਅਹਿਮਦ ਅਬੂ ਅਲ ਸਊਦ ਨੂੰ ਹਜ਼ਾਰਾਂ ਜਿਊਂਦੇ ਬਿੱਛੂਆਂ ’ਚੋਂ ਇੱਕ ਬੂੰਦ ਜ਼ਹਿਰ ਕੱਢਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

ਕਾਹਿਰਾ (ਮਿਸਰ): ਪੱਛਮੀ ਰੇਗਿਸਤਾਨ ਦੀ ਇੱਕ ਲੈਬ. ’ਚ ਅਹਿਮਦ ਅਬੂ ਅਲ ਸਊਦ ਨੂੰ ਹਜ਼ਾਰਾਂ ਜਿਊਂਦੇ ਬਿੱਛੂਆਂ ’ਚੋਂ ਇੱਕ ਬੂੰਦ ਜ਼ਹਿਰ ਕੱਢਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਦੋ ਦਹਾਕਿਆਂ ਤੱਕ ਤੇਲ ਖੇਤਰ ਵਿੱਚ ਕੰਮ ਕਰ ਚੁੱਕੇ ਪੇਸ਼ੇ ਤੋਂ ਮਕੈਨੀਕਲ ਇੰਜਨੀਅਰ ਅਲ ਸਊਦ ਨੇ 2018 ’ਚ ਇੱਕ ਵੱਖਰਾ ਰਾਹ ਅਪਨਾਉਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਤਦ ਬਿੱਛੂ ਦੇ ਜ਼ਹਿਰ ਦਾ ਉਤਪਾਦਨ ਦਵਾ ਖੋਜ ਲਈ ਕਰਨ ਦਾ ਫ਼ੈਸਲਾ ਕੀਤਾ ਸੀ।

ਚਿੱਟੇ ਲੈਬ. ਕੋਟ ਨਾਲ ਲੈਸ 44 ਸਾਲਾ ਇੰਜਨੀਅਰ ਨੇ ਦੱਸਿਆ ਕਿ ਉਨ੍ਹਾਂ ਵੇਖਿਆ ਬਾਜ਼ਾਰ ਵਿੱਚ ਬਿੱਛੂ ਦਾ ਜ਼ਹਿਰ ਸਭ ਤੋਂ ਮਹਿੰਗਾ ਉਤਪਾਦ ਹੈ। ਰੇਗਿਸਤਾਨ ਵਿੱਚ ਬਿੱਛੂ ਵੱਡੀ ਗਿਣਤੀ ’ਚ ਪਾਏ ਜਾਂਦੇ ਹਨ। ਤਦ ਉਨ੍ਹਾਂ ਇਸੇ ਵਾਤਾਵਰਣ ਸਥਿਤੀ ਦਾ ਫ਼ਾਇਦਾ ਲੈਣ ਬਾਰੇ ਵਿਚਾਰ ਕੀਤਾ।

ਦਰਅਸਲ, ਬਿੱਛੂ ਦੇ ਜ਼ਹਿਰ ਨਿਊਰੋਟੌਕਸਿਨ ਤੋਂ ਦਵਾਈਆਂ ਬਣਦੀਆਂ ਹਨ। ਇਸ ਜ਼ਹਿਰ ਦਾ ਉਤਪਾਦਨ ਹੁਣ ਮੱਧ ਪੂਰਬ ਦੇ ਕਈ ਦੇਸ਼ਾਂ ’ਚ ਕੀਤਾ ਜਾਂਦਾ ਹੈ। ਕਈ ਖੋਜਾਂ ਤੋਂ ਸਾਹਮਣੇ ਆਇਆ ਹੈ ਕਿ ਇਸ ਜ਼ਹਿਰ ਵਿੱਚ ਕਈ ਤਰ੍ਹਾਂ ਦੇ ਕੀਟਾਣੂਆਂ ਦਾ ਖ਼ਾਤਮਾ ਕਰਨ, ਰੋਗ ਪ੍ਰਤੀਰੋਧਕ ਸ਼ਕਤੀ (Immunity Power) ਵਧਾਉਣ ਅਤੇ ਕੈਂਸਰ ਰੋਗ ਦਾ ਇਲਾਜ ਕਰਨ ਦੀ ਸਮਰੱਥਾ ਮੌਜੂਦ ਹੈ।

ਅਬੂ ਅਲ ਸਊਦ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ 800 ਕਿਲੋਮੀਟਰ ਦੂਰ ਦੱਖਣ-ਪੱਛਮੀ ਇਲਾਕੇ ਦੇ ਨਿਵਾਸੀ ਹਨ। ਉਨ੍ਹਾਂ ਦੀ ਲੈਬ. ਦੇ ਆਲੇ-ਦੁਆਲੇ ਰੇਤ ਦੇ ਉੱਚੇ-ਉੱਚੇ ਟੀਲਿਆਂ ਤੇ ਰੁੱਖਾਂ ਵਿੱਚ ਬਿੱਛੂਆਂ ਦਾ ਸਾਮਰਾਜ ਹੈ। ਉਨ੍ਹਾਂ ਦਾ ਜ਼ਹਿਰ ਕੱਢਣ ਲਈ ਬਿੱਛੂਆਂ ਨੂੰ ਬਿਜਲੀ ਦਾ ਹਲਕਾ ਝਟਕਾ ਦਿੱਤਾ ਜਾਂਦਾ ਹੈ।

ਮਿਆਰੀ ਕਿਸਮ ਦਾ ਜ਼ਹਿਰ ਹਾਸਲ ਕਰਨ ਲਈ ਘੱਟੋ-ਘੱਟ 20 ਤੋਂ 30 ਦਿਨਾਂ ਦੀ ਉਡੀਕ ਕਰਨੀ ਪੈਂਦੀ ਹੈ। ਇੱਕ ਗ੍ਰਾਮ ਜ਼ਹਿਰ ਲਈ 3,000 ਤੋਂ ਲੈ ਕੇ 3,500 ਬਿੱਛੂਆਂ ਦੀ ਲੋੜ ਪੈਂਦੀ ਹੈ। ਤਰਲ ਜ਼ਹਿਰ ਨੂੰ ਫ਼੍ਰਿੱਜ ਵਿੱਚ ਰੱਖ ਕੇ ਕਾਹਿਰਾ ਭੇਜਿਆ ਜਾਂਦਾ ਹੈ ਤੇ ਉੱਥੇ ਉਸ ਨੂੰ ਸੁਕਾ ਕੇ ਪਾਊਡਰ ਦੀ ਸ਼ਕਲ ਵਿੱਚ ਪੈਕ ਕੀਤਾ ਜਾਂਦਾ ਹੈ।

ਬਿੱਛੂ ਦੇ ਇੱਕ ਗ੍ਰਾਮ ਜ਼ਹਿਰ ਦੀ ਕੀਮਤ ਹੈ 7,500 ਡਾਲਰ

ਬਿੱਛੂ ਦੇ ਇੱਕ ਗ੍ਰਾਮ ਜ਼ਹਿਰ ਦੀ ਕੀਮਤ 5 ਲੱਖ 61 ਹਜ਼ਾਰ ਰੁਪਏ (7,500 ਅਮਰੀਕੀ ਡਾਲਰ) ਤੋਂ ਵੀ ਵੱਧ ਹੁੰਦੀ ਹੈ। ਨਿਊ ਵੈਲੀ ਸੂਬੇ ਵਿੱਚ ਬਹੁਤ ਜ਼ਿਆਦਾ ਮੰਗ ਵਾਲੇ ਡੈਥਸਟੌਕਰ ਸਮੇਤ ਬਿੱਛੂਆਂ ਦੀ ਲਗਭਗ 5 ਵੱਖੋ-ਵੱਖਰੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ

Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ

Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
Advertisement
ABP Premium

ਵੀਡੀਓਜ਼

ਰੈਪਰ ਬਾਦਸ਼ਾਹ ਦੇ ਕਲੱਬ 'ਚ ਹੋਇਆ ਧਮਾਕਾ , ਟੁੱਟ ਗਏ ਸ਼ੀਸ਼ੇਬੱਚੇ ਲਈ ਦਿਲਜੀਤ ਰੋਕਿਆ ਸ਼ੋਅ , ਦੋਸਾਂਝਵਾਲੇ ਲਈ ਵੱਧ ਗਈ ਇੱਜ਼ਤਦਿਲਜੀਤ ਦਾ ਮੁਫ਼ਤ 'ਚ ਵੇਖਦੇ ਲੋਕਾਂ ਲਈ , ਦੋਸਾਂਝਵਾਲੇ ਨੇ ਵੇਖੋ ਕੀ ਕੀਤਾਤਲਾਕ ਤੋਂ ਪਹਿਲਾਂ ਪਤਨੀ ਐਸ਼ਵਰਿਆ ਬਾਰੇ , ਆਹ ਕੀ ਬੋਲ ਗਏ ਅਭਿਸ਼ੇਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ
1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ

EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ

Holidays in December: ਜਲਦ ਨਿਬੇੜ ਲਵੋ ਕੰਮ, ਦਸੰਬਰ ਮਹੀਨੇ 'ਚ 17 ਛੁੱਟੀਆਂ! 

Sports News: ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਅੱਜ ਦੇ ਦਿਨ ਖਿਡਾਰੀ ਦੀ ਬੱਲੇਬਾਜ਼ੀ ਕਰਦੇ ਹੋਏ ਨਿਕਲੀ ਸੀ ਜਾਨ
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਅੱਜ ਦੇ ਦਿਨ ਖਿਡਾਰੀ ਦੀ ਬੱਲੇਬਾਜ਼ੀ ਕਰਦੇ ਹੋਏ ਨਿਕਲੀ ਸੀ ਜਾਨ
Embed widget