ਅਮਰੀਕਾ 'ਚ ਤਿੰਨ ਥਾਵਾਂ 'ਤੇ ਫਾਇਰਿੰਗ, 6 ਏਸ਼ੀਅਨ ਔਰਤਾਂ ਸਣੇ 8 ਦੀ ਮੌਤ
ਅਮਰੀਕਾ ਦੇ ਐਟਲਾਂਟਾ ਸ਼ਹਿਰ 'ਚ ਮੰਗਲਵਾਰ ਨੂੰ ਇੱਕ ਮਸਾਜ ਪਾਰਲਰ 'ਚ ਕਰੀਬ 8 ਲੋਕਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਰਨ ਵਾਲਿਆਂ 'ਚ 6 ਏਸ਼ੀਅਨ ਔਰਤਾਂ ਵੀ ਸ਼ਾਮਲ ਹਨ। ਗੋਲੀਬਾਰੀ ਦੀ ਘਟਨਾ ਤਿੰਨ ਮਸਾਜ ਪਾਰਲਰਾਂ 'ਚ ਵਾਪਰੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਕ 21 ਸਾਲਾ ਵਿਅਕਤੀ ਨੂੰ ਇਸ ਘਟਨਾ ਤੋਂ ਬਾਅਦ ਦੱਖਣ-ਪੱਛਮੀ ਜਾਰਜੀਆ 'ਚ ਨਜ਼ਰਬੰਦ ਕੀਤਾ ਗਿਆ ਹੈ।
ਐਟਲਾਂਟਾ: ਅਮਰੀਕਾ ਦੇ ਐਟਲਾਂਟਾ ਸ਼ਹਿਰ 'ਚ ਮੰਗਲਵਾਰ ਨੂੰ ਇੱਕ ਮਸਾਜ ਪਾਰਲਰ 'ਚ ਕਰੀਬ 8 ਲੋਕਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਰਨ ਵਾਲਿਆਂ 'ਚ 6 ਏਸ਼ੀਅਨ ਔਰਤਾਂ ਵੀ ਸ਼ਾਮਲ ਹਨ। ਗੋਲੀਬਾਰੀ ਦੀ ਘਟਨਾ ਤਿੰਨ ਮਸਾਜ ਪਾਰਲਰਾਂ 'ਚ ਵਾਪਰੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਕ 21 ਸਾਲਾ ਵਿਅਕਤੀ ਨੂੰ ਇਸ ਘਟਨਾ ਤੋਂ ਬਾਅਦ ਦੱਖਣ-ਪੱਛਮੀ ਜਾਰਜੀਆ 'ਚ ਨਜ਼ਰਬੰਦ ਕੀਤਾ ਗਿਆ ਹੈ।
ਐਟਲਾਂਟਾ ਦੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਫਾਇਰਿੰਗ ਸਥਾਨਕ ਸਮੇਂ ਅਨੁਸਾਰ ਸ਼ਾਮ 5.50 ਵਜੇ ਇੱਕ ਸਪਾ ਵਿੱਚ ਹੋਈ, ਜਿੱਥੇ ਤਿੰਨ ਔਰਤਾਂ ਮ੍ਰਿਤਕ ਪਾਈਆਂ ਗਈਆਂ ਸੀ ਅਤੇ ਉਨ੍ਹਾਂ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸੀ। ਅਧਿਕਾਰੀ ਘਟਨਾ ਵਾਲੀ ਥਾਂ 'ਤੇ ਸੀ ਤਾਂ ਕਿ ਉਨ੍ਹਾਂ ਨੂੰ ਇਕ ਹੋਰ ਸਪਾ 'ਤੇ ਗੋਲੀਆਂ ਚਲਾਉਣ ਦੀ ਸੂਚਨਾ ਮਿਲੀ ਅਤੇ ਉਥੇ ਇਕ ਔਰਤ ਮ੍ਰਿਤਕ ਮਿਲੀ।
ਇਸ ਤੋਂ ਪਹਿਲਾਂ, ਸ਼ਾਮ 5 ਵਜੇ ਦੇ ਕਰੀਬ, ਅਟਲਾਂਟਾ ਤੋਂ 50 ਕਿਲੋਮੀਟਰ ਉੱਤਰ ਵਿੱਚ, ਏਕਵਰਥ ਸ਼ਹਿਰ ਵਿੱਚ ‘ਯੰਗਜ਼ ਏਸ਼ੀਅਨ ਮਸਾਜ ਪਾਰਲਰ’ ਵਿੱਚ ਪੰਜ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਚੈਰੋਕੀ ਕਾਉਂਟੀ ਸ਼ੈਰਿਫ ਦਫਤਰ ਦੇ ਬੁਲਾਰੇ ਕੈਪਟਨ ਜੇ ਬੇਕਰ ਨੇ ਕਿਹਾ ਕਿ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਦੋ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਨਿਗਰਾਨੀ ਵੀਡੀਓ 'ਚ ਏਕਵਰਥ ਗੋਲੀਬਾਰੀ 'ਚ ਇਕ ਸ਼ੱਕੀ ਨੂੰ ਗੋਲੀਬਾਰੀ ਤੋਂ ਕੁਝ ਮਿੰਟ ਪਹਿਲਾਂ ਸ਼ਾਮ ਸਾਢੇ ਚਾਰ ਵਜੇ ਦੇਖਿਆ ਗਿਆ ਸੀ। ਬੇਕਰ ਨੇ ਦੱਸਿਆ ਕਿ ਵੁੱਡਸਟਾਕ ਦੇ ਰਹਿਣ ਵਾਲੇ ਰਾਬਰਟ ਐਰੋਨ ਲੋਂਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਬੇਕਰ ਨੇ ਦੱਸਿਆ ਕਿ ਉਸ ਦਾ ਮੰਨਣਾ ਹੈ ਕਿ ਲੋਂਗ ਐਟਲਾਂਟਾ ਗੋਲੀਬਾਰੀ 'ਚ ਵੀ ਸ਼ਾਮਲ ਸੀ।
https://play.google.com/store/
https://apps.apple.com/in/app/