ਜਲੰਧਰ: ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਥੀਏਅਟਰ ਦੀ ਪੜ੍ਹਾਈ ਜਲੰਧਰ ਦੇ ਏਪੀਜੇ ਕਾਲਜ ਤੋਂ ਕੀਤੀ ਹੈ। ਸਟਾਰ ਬਣਨ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਕਾਲਜ ਆਏ। ਕਪਿਲ ਸ਼ਰਮਾ ਲਈ ਕਾਲਜ ਵਿੱਚ ਸਪੈਸ਼ਲ ਸ਼ੋਅ ਰੱਖਿਆ ਗਿਆ। ਇਸ ਖਾਸ ਸ਼ੋਅ ਵਿੱਚ ਕਪਿਲ ਨੇ ਪਹਿਲੀ ਵਾਰ ਆਪਣੀ ਲਵ ਲਾਇਫ ਅਤੇ ਜ਼ਿੰਦਗੀ ਦੇ ਉਤਾਰ ਚੜ੍ਹਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਸ਼ੋਅ ਵਿੱਚ ਕਪਿਲ ਅਤੇ ਗਿੰਨੀ ਸ਼ਰਮਾ ਦੀ ਐਂਟਰੀ ਰੈਂਪ ਵਾਕ ਰਾਹੀਂ ਹੋਈ। ਕਪਿਲ ਨੇ ਇੱਥੇ ਸਪੈਸ਼ਲ ਸ਼ੋਅ ਵਿੱਚ ਗਿੰਨੀ ਨਾਲ ਪਿਆਰ ਦੀ ਕਹਾਣੀ ਦੱਸੀ। ਸੰਘਰਸ਼ਾਂ ਬਾਰੇ ਗੱਲ ਕਰਦਿਆਂ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਖ਼ੂਬ ਹਸਾਇਆ ਵੀ।
ਜਲਦ ਹੀ ਇਸ ਸ਼ੋਅ ਦੀ ਵੀਡੀਓ 'ਏਬੀਪੀ ਸਾਂਝਾ' 'ਤੇ ਦੇਖ ਸਕਦੇ ਹੋ।