ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)
ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ 'ਚ ਕੈਦ ਹੈ। ਇਹ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕੋਰਟ ਕਮੀਸ਼ਨਰ ਏ ਕੇ ਪਵਾਰ ਨੇ ਤਿਆਰ ਕੀਤੀ ਹੈ। ਏ ਬੀ ਪੀ ਸਾਂਝਾ ਸਭ ਤੋਂ ਪਹਿਲਾਂ ਇਸ ਰਿਪੋਰਟ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹੈ।3000 ਪੇਜ਼ ਦੀ ਇਸ ਰਿਪੋਰਟ 'ਚ 900 ਏਕੜ 'ਚ ਫੈਲੇ ਡੇਰਾ ਸੱਚਾ ਸੌਦਾ 'ਚੋਂ ਬਰਾਮਦ ਹੋਈਆਂ ਚੀਜ਼ਾ ਦਾ ਜਿਕਰ ਹੈ। ਏਬੀਪੀ ਸਾਂਝਾ ਤੁਹਾਨੂੰ ਇਕ ਇਕ ਕਰਕੇ ਰਿਪੋਰਟ ਦੀਆਂ ਸਾਰੀਆਂ ਗੱਲਾਂ ਦੱਸੇਗਾ। ਕੋਰਟ ਕਮੀਸ਼ਨਰ ਏ ਕੇ ਪਵਾਰ ਨੇ 8 ਸਤੰਬਰ ਨੇ ਸਿਰਸਾ ਦੇ ਅਫ਼ਸਰਾਂ ਤੇ ਮਾਹਿਰਾਂ ਨਾਲ ਮਿਲ ਕੇ ਡੇਰੇ ਦੇ ਚੱਪੇ ਚੱਪੇ ਦੀ ਪੜ੍ਹਤਾਲ ਕੀਤੀ ਸੀ। ਤਿੰਨ ਦਿਨ ਚੱਲੇ ਇਸ ਅਭਿਆਨ 'ਚ ਡੇਰੇ ਨੂੰ 10 ਸੈਕਟਰਾਂ 'ਚ ਵੰਡਣ ਤੋਂ ਬਾਅਦ ਕੋਰਟ ਕਮੀਸ਼ਨਰ ਨੇ ਜੋ ਰਿਪੋਰਟ ਹਾਈਕੋਰਟ 'ਚ ਦਿੱਤੀ ਹੈ ਉਸ ਦੇ ਵਰਕਿਆਂ ਨੂੰ ਫਰੋਲਦੇ ਹੋਏ,ਏਬੀਪੀ ਸਾਂਝਾ ਦੇ ਰਿਪੋਰਟਰ ਅਮਨਦੀਪ ਦਿਕਸ਼ਿਤ ਦੀ ਐਕਸਕਲੁਇਜ਼ਵ ਰਿਪੋਰਟ।
ਬੁਲੱਟ ਪਰੂਫ ਸ਼ੀਸ਼ਿਆਂ ਵਾਲਾ ਰਾਮ ਰਹੀਮ ਦਾ 'ਤੇਰਾਵਾਸ'
ਡੇਰੇ ਦੇ ਸੈਕਟਰ 3 ਵਿਚ ਰਾਮ ਰਹੀਮ ਦਾ ਖਾਸ ਕਮਰਾ ਸੀ, ਜਿਸਦਾ ਇਕ ਦਰਵਾਜ਼ਾ ਸਾਧਵੀਆਂ ਦੇ ਹੋਸਟਲ ਵਿਚ ਖੁਲਦਾ ਸੀ। ਕੋਰਟ ਕਮੀਸ਼ਨਰ ਏਕੇ ਪਵਾਰ ਨੇ ਆਪਣੀ ਰਿਪੋਰਟ 'ਚ ਲਿਖਿਆ ਕਿ ਸੈਕਟਰ 3 ਦੀ ਛਾਣਬੀਣ ਦੌਰਾਨ ਪਤਾ ਲੱਗਿਆ ਕਿ ਇਕ ਬਿਲਡਿੰਗ ਦੀ ਪਹਿਲੀ ਮੰਜ਼ਿਲ 'ਤੇ ਰਾਮ ਰਹੀਮ ਦਾ ਖਾਸ ਕਮਰਾ ਹੈ ਅਤੇ ਨਾਲ ਹੀ ਇਕ ਸੇਵਾਦਾਰ ਦਾ ਕਮਰਾ ਹੈ। ਪਵਾਰ ਨੇ ਰਿਪੋਰਟ 'ਚ ਲਿਖਿਆ ਕਿ ਸੇਵਾਦਾਰ ਦੇ ਕਮਰੇ ਵਿਚ ਇਕ ਖੂਫੀਆ ਖਿੜਕੀ ਜੋ ਸਾਧਵੀਆਂ ਦੇ ਹੋਸਟਲ ਦੇ ਨਾਲ ਸਾਂਝੀ ਹੈ, ਉਹ ਲੱਕੜ ਦੀ ਅਲਮਾਰੀ ਦੇ ਅੰਦਰ ਲਕੋਈ ਸੀ।
ਰਾਮ ਰਹੀਮ ਆਪਣੀ ਸੁਰੱਖਿਆ 'ਚ ਕੋਈ ਕਮੀ ਨਹੀਂ ਸੀ ਛੱਡਦਾ। ਬੁਲਟ ਪਰੂਡ ਗੱਡੀਆਂ 'ਚ ਚੱਲਦਾ ਸੀ ਤੇ ਬੁਲੱਟ ਪਰੂਫ ਸ਼ੀਸ਼ਿਆਂ ਦੇ ਅੰਦਰ ਸੌਂਦਾ ਸੀ। ਹਾਈਕੋਰਟ ਨੂੰ ਸੌਂਪੀ ਰਿਪੋਰਟ 'ਚ ਪਵਾਰ ਨੇ ਖੁਲਾਸਾ ਕੀਤਾ ਹੈ ਕਿ ਡੇਰੇ 'ਚ ਬਣੇ ਤੇਰਾਵਾਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਬੁਲਟ ਪਰੂਫ ਨੇ। ਰਾਮ ਰਹੀਮ ਦੇ ਬੈਡਰੂਮ,ਡ੍ਰੈਸਿੰਗ ਰੂਮ ਤੇ ਸਟੱਡੀ ਰੂਮ ਦੇ ਅੰਦਰ ਕੋਈ ਗੋਲੀ ਨਹੀਂ ਸੀ ਆ ਸਕਦੀ। ਬੈਡਰੂਮ ਦੀਆਂ ਅਲਮਾਰੀਆਂ 'ਚੋਂ 100 ਜੋੜੇ ਜੂਤੇ ਮਿਲੇ, ਜਿਨ੍ਹਾਂ 'ਚੋਂ 50 ਵਿਦੇਸ਼ ਸੀ।20 ਮਹਿੰਗੀਆਂ ਘੜੀਆਂ ਜਿਸ ਵਿੱਚੋਂ ਕੁੱਝ ਦੀ ਕੀਮਤ ਲੱਖਾਂ 'ਚ ਹੈ।
ਤਲਾਸ਼ੀ ਦੌਰਾਨ ਡੇਰੇ ਦੇ ਸੈਕਟਰ ਦੋ 'ਚੋਂ ਓਬੀ ਵੈਨ ਮਿਲੀ
ਕੋਰਟ ਕਮੀਸ਼ਨਰ ਪਵਾਰ ਨੇ ਲਿਖਿਆ ਕੀ ਨਾ ਰਜਿਟਰੇਸ਼ਨ ਨੰਬਰ ਤੇ ਨਾ ਹੀ ਡੇਰੇ ਵੱਨੋਂ ਓਬੀ ਵੈਨ ਨਾਲ ਜੁੜੇ ਹੋਏ ਕੋਈ ਦਸਤਾਵੇਜ ਪੇਸ਼ ਕੀਤੇ ਗਏ। ਜੇਕਰ ਹਾਈਕੋਰਟ ਚਾਹਵੇ ਤਾਂ ਐਸ ਪੀ ਸਿਰਸਾ ਇਹ ਜਾਂਚ ਕਰਾ ਸਕਦਾ ਹੈ ਕਿ ਇਸ ਓਬੀ ਵੈਨ ਦਾ ਇਸਤੇਮਾਲ ਕੋਈ ਖੁਫੀਆ ਜਾਣਕਾਰੀ ਵਿਦੇਸ਼ ਨਾਲ ਸਾਂਝੀ ਕਰਨ ਲਈ ਤਾਂ ਨਹੀਂ ਕੀਤਾ ਗਿਆ। ਓਬੀ ਵੈਨ ਜਪਤ ਕੀਤੀ ਗਈ ਹੈ ਤੇ ਹਾਈਕੋਰਟ ਚਾਹੇ ਤਾਂ ਓਬੀ ਦੇ ਦਸਤਾਵੇਜ਼ ਪੇਸ਼ ਕਰਨ ਵਾਲੇ ਮਾਲਕ ਨੂੰ ਇਹ ਗੱਡੀ ਸਪੁਰਦ ਕੀਤੀ ਜਾ ਸਕਦੀ ਹੈ।
ਏ.ਕੇ. 47 ਦਾ ਰਾਜ਼
ਕੋਰਟ ਕਮੀਸ਼ਨਰ ਪਵਾਰ ਰਿਪੋਰਟ 'ਚ ਲਿਖਦੇ ਨੇ ਕੀ ਡੇਰੇ 'ਚੋਂ ਏ ਕੇ 47 ਰਾਈਫਲ ਦੇ ਤਿੰਨ ਕਾਰਤੂਸ ਬਰਾਮਦ ਹੋਏ। ਇਹ ਕਾਰਤੂਸ ਸੈਕਟਰ 10 ਦੀ ਤਲਾਸ਼ੀ ਦੌਰਾਨ ਸਬ ਇੰਸਪੈਕਟਰ ਪਵਿੱਤਰ ਸਿੰਘ ਨੂੰ ਇਕ ਲੱਕੜੀ ਦੀ ਡੱਬੀ 'ਚੋਂ ਮਿਲੇ।ਸੈਕਟਰ 10 ਡੇਰਾ ਦਾ ਉਹ ਇਲਾਕਾ ਹੈ ਜਿਸ 'ਚ ਸ਼ਾਹ ਮਸਤਾਨਾ ਧਾਮ, ਗੁਫਾ,ਕੰਟੀਨ ਤੇ ਲੰਗਰ, ਮੁੰਡਿਆ ਦਾ ਹੋਸਟਲ, ਸ਼ਾਹ ਸਤਨਾਮ ਮੁੰਡਿਆ ਦਾ ਡਿਗਰੀ ਕਾਲਜ, ਸਟੇਡੀਅਮ ਤੇ ਇਨਡੋਰ ਸਟੇਡੀਅਮ, ਪਲੇ ਫੀਲਡ, ਗਾਰਡਨ ਤੇ ਪਾਰਕਿੰਗ ਮੌਜੂਦ ਹੈ।
ਡੇਰੇ ਦੇ ਹਸਪਤਾਲ ਦਾ ਸੱਚ
ਹਾਈਕੋਰਟ 'ਚ ਪੁੱਜੀ ਕੋਰਟ ਕਮੀਸ਼ਨਰ ਏ ਕੇ ਪਵਾਰ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਡੇਰੇ ਦੇ ਹਸਪਤਾਲ 'ਚ ਗਰਭਪਾਤ ਕੀਤੇ ਜਾਣ ਦੇ ਛੇ ਕੇਸਾਂ ਦਾ ਪਤਾ ਲੱਗਿਆ। ਇਨ੍ਹਾਂ ਕੇਸਾਂ ਨਾਲ ਜੁੜੀਆਂ ਮੈਡੀਕਲ ਰਿਪੋਰਟਾਂ ਤੇ ਡਾਕਟਰੀ ਕੇਸ ਫਾਇਲਾਂ ਜ਼ਬਤ ਕੀਤੀਆਂ,
ਬੁਲਟ ਪਰੂਫ ਲੈਕਸਸ ਦਾ ਮਾਲਕ ਕੌਣ
ਡੇਰੇ 'ਚੋਂ ਕੋਰਟ ਕਮੀਸ਼ਨਰ ਨੂੰ ਕਾਲੇ ਰੰਗ ਦੀ ਬੂਲਟ ਪਰੂਫ ਲੈਕਸਸ ਕਾਰ ਮਿਲੀ, ਜਿਸ ਦੇ ਮਾਲਕ ਦਾ ਕੋਈ ਅਤਾ ਪਤਾ ਨਹੀਂ। ਗੱਡੀ ਦਾ ਕੋਈ ਕਾਗਜ਼ ਨਹੀਂ ਸੀ। ਡੇਰੇ ਦੀ ਇਹ ਗੱਡੀ ਬਾਰੇ ਕੋਰਟ ਕਮੀਸ਼ਨਰ ਨੂੰ ਡੇਰਾ ਮੈਨੇਜਮੈਂਟ ਕੋਈ ਸਬੂਤ ਨਹੀਂ ਦੇ ਪਾਇਆ। ਰਿਪੋਰਟ ਦੇ ਮੁਤਾਬਕ ਇਹ ਗੱਡੀ ਜ਼ਬਤ ਕੀਤੀ ਗਈ,
ਡੇਰੇ 'ਚ ਬਿਨ੍ਹਾਂ ਨੰਬਰ ਦੀਆਂ 56 ਗੱਡੀਆਂ
ਡੇਰੇ 'ਚ ਤਲਾਸ਼ੀ ਦੌਰਾਨ ਪਵਾਰ ਨੂੰ 59 ਗੱਡੀਆਂ ਮਿਲੀਆਂ .. ਜਿਨਾਂ ਵਿੱਚੋਂ 56 ਗੱਡੀਆਂ ਦੇ ਚੈਸੀ ਨੰਬਰ ਤੇ ਇੰਜਣ ਨੰਬਰ ਗਾਇਬ ਹਨ ਤੇ ਇਨਾਂ 56 ਵਿੱਚੋਂ 6 ਗੱਡੀਆਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਗਾਇਬ ਹਨ … ਕੋਰਟ ਕਮਿਸ਼ਨਰ ਪਵਾਰ ਨੇ ਰਜਿਸਟ੍ਰੇਸ਼ਨ ਰੀਜ਼ਨਲ ਟਰਾਂਸਪੋਰਟ ਆਫਸਰ ਦੀ ਰਿਪੋਰਟ ਦਾ ਜਾਇਜ਼ਾ ਲੈਂਦੇ ਇਹ ਲਿਖਿਆ ਕਿ ਇਹ ਗੱਡੀਆਂ ਗੈਰ ਕਾਨੂੰਨੀ ਹੋ ਸਕਦੀਆਂ ਹਨ ਤੇ ਇਨਾਂ ਦੇ ਚੋਰੀ ਦੀ ਹੋਣ ਦੀ ਵੀ ਸੰਭਾਵਨਾ ਹੈ .. ਡੇਰੇ 'ਚ ਮਿਲੇ ਵਾਹਨਾਂ ਤੋਂ ਬਾਅਦ ਟਰੱਕ ਤੋਂ ਲੈ ਕੇ ਛੋਟੀਆਂ ਗੱਡੀਆਂ ਤੱਕ ਸਨ …
ਏ ਬੀ ਪੀ ਸਾਂਝਾ ਲੰਬੀ ਚੌੜੀ ਇਸ ਰਿਪੋਰਟ ਨੂੰ ਵਿਸਥਾਰ ਨਾਲ ਸਾਂਝਾ ਕਰੇਗਾ। ਅੱਗੇ ਵੀ ਇਸ ਰਿਪੋਰਟ ਨਾਲ ਜੁੜੀ ਹਰ ਖ਼ਬਰ ਲੈ ਕੇ ਆਵਾਂਗੇ।