ਪੜਚੋਲ ਕਰੋ
Advertisement
ਲਗਾਤਾਰ ਦੋ ਬਜਟ ਪੇਸ਼ ਕਰਨ ਵਾਲੀ ਪਹਿਲੀ ਮਹਿਲਾ ਖਜ਼ਾਨਾ ਮੰਤਰੀ ਬਣੇਗੀ ਸੀਤਾਰਮਨ, ਜਾਣੋਂ ਉਨ੍ਹਾਂ ਬਾਰੇ ਕੁੱਝ ਖਾਸ ਗੱਲਾਂ
ਅੱਜ ਇੱਕ ਫਰਵਰੀ ਹੈ ਤੇ 2020 ਦਾ ਪਹਿਲਾ ਬਜਟ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰਨ ਵਾਲੀ ਹੈ। ਇਹ ਸੀਤਾਰਮਨ ਦੇ ਕਾਰਜਕਾਲ ਦਾ ਦੂਸਰਾ ਬਜਟ ਹੈ।
ਨਵੀਂ ਦਿੱਲੀ: ਅੱਜ ਇੱਕ ਫਰਵਰੀ ਹੈ ਤੇ 2020 ਦਾ ਪਹਿਲਾ ਬਜਟ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰਨ ਵਾਲੀ ਹੈ। ਇਹ ਸੀਤਾਰਮਨ ਦੇ ਕਾਰਜਕਾਲ ਦਾ ਦੂਸਰਾ ਬਜਟ ਹੈ। ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਸੀਤਾਰਮਨ ਨੇ ਜੁਲਾਈ 'ਚ ਪੇਸ਼ ਕੀਤਾ ਸੀ। ਨਿਰਮਲਾ ਸੀਤਾਰਮਣ ਲਗਾਤਾਰ ਬਜਟ ਪੇਸ਼ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਖਜ਼ਾਨਾ ਮੰਤਰੀ ਹੋਵੇਗੀ।
ਨਿਰਮਲਾ ਸੀਤਾਰਮਨ ਦਾ ਜਨਮ 18 ਅਗਸਤ 1959 ਨੂੰ ਤਾਮਿਲਨਾਡੂ ਦੇ ਮਦੁਰਈ 'ਚ ਹੋਇਆ ਸੀ। ਨਿਰਮਲਾ ਸੀਤਾਰਮਨ ਦਾ ਵਿਆਹ ਡਾ. ਪ੍ਰਭਾਕਰ ਨਾਲ ਹੋਇਆ। ਦੋਨੋ ਜਵਾਹਰ ਲਾਲ ਨੇਹਰੂ ਯੂਨੀਵਰਸਿਟੀ 'ਚ ਇੱਕਠੇ ਪੜਦੇ ਸੀ। ਸੀਤਾਰਮਨ ਦਾ ਝੁਕਾਅ ਸ਼ੁਰੂ ਤੋਂ ਹੀ ਬੀਜੇਪੀ ਵੱਲ ਸੀ, ਜਦਕਿ ਡਾ. ਪ੍ਰਭਾਕਰ ਇੱਕ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਸੀ।
ਸਾਲ 2010 'ਚ ਸੀਤਾਰਮਨ ਨੂੰ ਨਿਤਿਨ ਗਡਕਰੀ ਨੇ ਬੀਜੇਪੀ ਦਾ ਰਾਸ਼ਟਰੀ ਬੁਲਾਰਾ ਨਿਯੁਕਤ ਕੀਤਾ। ਇਸ ਤੋਂ ਸੀਤਾਰਮਨ ਦੇ ਰਾਜਨੀਤਿਕ ਸਫਰ ਦੀ ਸ਼ੁਰੂਆਤ ਹੋਈ। ਬੀਜੇਪੀ ਦੇ 2014 ਦੀਆਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ 26 ਮਈ 2014 'ਚ ਇਨ੍ਹਾਂ ਨੂੰ ਆਜ਼ਾਦ ਚਾਰਜ ਦੇ ਤਹਿਤ 'ਮਿਿਨਸਟਰ ਆਫ ਸਟੇਟ' ਦਾ ਅਹੁਦਾ ਸੌਪਿਆ ਗਿਆ। ਇਸਦੇ ਨਾਲ ਹੀ ਮਿਨੀਸਟਰੀ ਆਫ ਕਾਮਰਸ ਐਂਡ ਇੰਡਸਟਰੀ, ਮਿਨੀਸਟਰੀ ਆਫ ਫਾਇਨੈਂਸ ਐਂਡ ਕਾਰਪੋਰੇਟ ਮੰਤਰਾਲੇ ਦਾ ਕੰਮ ਵੀ ਸੌਪ ਦਿੱਤਾ ਗਿਆ।
ਸੀਤਾਰਮਨ ਲਈ ਸਿਆਸਤ 'ਚ ਸਭ ਤੋਂ ਵੱਡਾ ਮੌੜ ਉਹ ਸੀ ਜਦ ਉਨ੍ਹਾਂ ਨੂੰ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਰੱਖਿਆ ਮੰਤਰੀ ਦਾ ਅਹੁਦਾ ਮਿਿਲਆ। ਇਸਦੇ ਨਾਲ ਹੀ ਸੀਤਾਰਮਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਦੂਸਰੀ ਰੱਖਿਆ ਮੰਤਰੀ ਤੇ ਪਹਿਲੀ ਪੂਰੇ ਸਮੇਂ ਲਈ ਰੱਖਿਆ ਮੰਤਰੀ ਬਣੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement