ਪੁਲਿਸ ਨੇ ਦੋਵਾਂ ਖਿਲਾਫ ਥਾਣਾ ਸਿਟੀ ਵਿੱਚ ਇਰਾਦਾ ਕਤਲ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਐਕਟਿਵਾ ਤੇ ਬਾਈਕ ਸਵਾਰ ਦੋ ਵਿਅਕਤੀ ਰੇਲਵੇ ਸਟੇਸ਼ਨ ਤੋਂ ਆਏ ਸੀ, ਜਿਨ੍ਹਾਂ ਨੂੰ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ।
ਜਿਵੇਂ ਹੀ ਉਹ ਰੁਕਿਆ ਤਾਂ ਸ਼ਰਾਬੀ ਡਰਾਈਵਰ ਸਤਪਾਲ ਸਥਾਨਕ ਨਿਵਾਸੀ ਰਿਸ਼ੀ ਨਗਰ ਤੇ ਕੰਵਰਪਾਲ ਗਿੱਲ ਜੋ ਚੋਪੜਾ ਵਾਲਾ ਬਾਗ ਦਾ ਰਹਿਣ ਵਾਲਾ ਸੀ, ਨੇ ਪੁਲਿਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਦੌਰਾਨ ਸਤਪਾਲ ਨੇ ਏਐਸਆਈ ਕੇਵਲ ਸਿੰਘ ਨੂੰ ਗਲੇ ਤੋਂ ਫੜ ਲਿਆ ਤੇ ਵਰਦੀ ਤੋਂ ਨੇਮ-ਪਲੇਟ ਤੋੜ ਦਿੱਤੀ। ਰੌਲਾ ਸੁਣ ਉੱਥੇ ਹੋਰ ਲੋਕ ਵੀ ਇਕੱਠੇ ਹੋ ਗਏ ਜਿਸ ਤੋਂ ਬਾਅਦ ਲੋਕ ਰੇਲਵੇ ਲਾਈਨ ਵੱਲ ਭੱਜਣ ਲੱਗੇ।
ਪੁਲਿਸ ਮੁਤਾਬਕ ਸਤਪਾਲ ਨੇ ਲਾਈਨਾਂ ਤੋਂ ਪੱਥਰ ਚੁੱਕੇ ਤੇ ਪੁਲਿਸ ‘ਤੇ ਸੁੱਟਣੇ ਸ਼ੁਰੂ ਕਰ ਦਿੱਤੇ, ਜੋ ਅਜੈ ਸਿੰਘ ਨੂੰ ਲੱਗਿਆ। ਅਚਾਨਕ ਸਤਪਾਲ ਡਿੱਗ ਪਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਦੂਜੇ ਮੁਲਜ਼ਮ ਕੰਵਰਪਾਲ ਨੇ ਰਿਵਾਲਵਰ ਤੋਂ ਫਾਇਰਿੰਗ ਕੀਤੀ, ਜਿਸ ਨਾਲ ਪੁਲਿਸ ਪਾਰਟੀ ਦੰਗ ਰਹਿ ਗਈ।
ਡੀਐਸਪੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਰੇਲਵੇ ਕਰਮਚਾਰੀ ਹਨ ਤੇ ਇੱਕ ਦਿਨ ਪਹਿਲਾਂ ਰੋਕਣ ਦੀ ਉਮੀਦ ਵਿੱਚ ਪੁਲਿਸ ‘ਤੇ ਹਮਲਾ ਕਰਨ ਦੇ ਇਰਾਦੇ ਨਾਲ ਆਏ ਸੀ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮ ਸਤਪਾਲ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਤੋਂ ਰਿਮਾਂਡ ‘ਤੇ ਲਿਆ ਹੈ, ਜਦੋਂ ਕਿ ਉਸ ਦੇ ਫਾਈਰਿੰਗ ਵਾਲੇ ਸਾਥੀ ਕੰਵਰਪਾਲ ਦੀ ਭਾਲ ‘ਚ ਛਾਪੇ ਮਾਰੇ ਜਾ ਰਹੇ ਹਨ।