ਪੰਜਾਬ ਦਾ ਸਾਬਕਾ ਮੰਤਰੀ ਚੁੱਪ ਚਪੀਤੇ ਚੱਲਾ ਸੀ ਵਿਦੇਸ਼, ਹਵਾਈ ਅੱਡੋ ਤੋਂ ਹੀ ਵਾਪਸ ਭੇਜਿਆ ਘਰ : ਇਸ ਮਾਮਲੇ 'ਚ ਹੋਈ ਕਾਰਵਾਈ
ਗੁਰਪ੍ਰੀਤ ਸਿੰਘ ਕਾਂਗੜ 11 ਜੂਨ ਨੂੰ ਕੈਨੇਡਾ ਜਾਣ ਲਈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਪਹੁੰਚ ਦੇ ਹਨ। ਜਦੋਂ ਉਹ ਆਪਣੇ ਡਾਕੂਮੈਂਟ ਦਿਖਾਉਣ ਲੱਗੇ ਤਾਂ ਏਅਰਪੋਰਟ ਤੋਂ ਹੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ...
ਚੰਡੀਗੜ੍ਹ : ਵਿਜੀਲੈਂਸ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ। ਹਲਾਂਕਿ ਇਹ ਘਟਨਾ 11 ਜੂਨ ਦੀ ਦੱਸੀ ਜਾ ਰਹੀ ਹੈ ਪਰ ਸੁਰਖੀਆਂ ਵਿੱਚ ਹੁਣ ਆਈ ਹੈ। ਗੁਰਪ੍ਰੀਤ ਸਿੰਘ ਕਾਂਗੜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਵਿਜੀਲੈਂਸ ਬਿਊਰੋ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ਼ ਜਾਂਚ ਕਰ ਰਹੀ ਹੈ। ਇਹਨਾਂ ਕਾਰਵਾਈਆਂ ਤੋਂ ਬਚਣ ਲਈ ਕੀਤੇ ਸਾਬਕਾ ਮੰਤਰੀ ਵਿਦੇਸ਼ ਨਾਲ ਚਲਾ ਜਾਵੇ ਇਸ ਦੇ ਲਈ ਵਿਜੀਲੈਂਸ ਨੇ ਪਹਿਲਾਂ ਤੋਂ ਹੀ ਐੱਲ.ਓ.ਸੀ ਯਾਨੀ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਸੀ। ਇਸੇ ਤਹਿਤ ਸਾਬਕਾ ਮੰਤਰੀ ਦੇ ਵਿਦੇਸ਼ ਜਾਣ ਤੋਂ ਪਹਿਲਾਂ ਹੀ ਉਸ ਨੂੰ ਹਵਾਈ ਅੱਡੇ ਤੋਂ ਰੋਕ ਦਿੱਤਾ ਗਿਆ।
ਗੁਰਪ੍ਰੀਤ ਸਿੰਘ ਕਾਂਗੜ 11 ਜੂਨ ਨੂੰ ਕੈਨੇਡਾ ਜਾਣ ਲਈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਪਹੁੰਚ ਦੇ ਹਨ। ਜਦੋਂ ਉਹ ਆਪਣੇ ਡਾਕੂਮੈਂਟ ਦਿਖਾਉਣ ਲੱਗੇ ਤਾਂ ਏਅਰਪੋਰਟ ਤੋਂ ਹੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਵਿਜੀਲੈਂਸ ਨੇ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਜਾਂਚ ਆਰੰਭੀ ਹੋਈ ਹੈ। ਇੱਕ ਵਾਰ ਵਿਜੀਲੈਂਸ ਦੇ ਅਧਿਕਾਰੀ ਸਾਬਕਾ ਮੰਤਰੀ ਕਾਂਗੜ ਨੂੰ ਤਲਬ ਵੀ ਕਰ ਚੁੱਕੇ ਹਨ। ਜਿਸ ਦੌਰਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਅਧਿਕਾਰੀਆਂ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਕੀਤੇ ਸਨ।
ਗੁਰਪ੍ਰੀਤ ਕਾਂਗੜ ਅਜਿਹੇ ਪਹਿਲੇ ਸਾਬਕਾ ਮੰਤਰੀ ਨਹੀਂ ਹਨ ਜਿਹਨਾਂ ਖਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੀ ਸਰਕਾਰ ਵਿੱਚ ਰਹੇ ਕਈ ਮੰਤਰੀਆਂ ਨੂੰ ਵਿਜੀਲੈਂਸ ਜਾਂਚ ਦੇ ਲਈ ਬੁਲਾ ਚੁੱਕੀ ਹੈ ਅਤੇ ਕਈ ਸਾਬਕਾ ਮੰਤਰੀ ਤਾਂ ਜੇਲ੍ਹ ਵੀ ਕੱਟ ਆਏ ਹਨ। ਇਸ ਲਿਸਟ ਵਿੱਚ, ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜ, ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਇਹ ਜੇਲ੍ਹ ਵੀ ਕੱਟ ਆਏ ਹਨ। ਇਹਨਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹਿ ਚੁੱਕੇ ਭਰਤ ਇੰਦਰ ਸਿੰਘ ਚਾਹਲ, ਕੈਪਟਨ ਸੰਦੀਪ ਸੰਧੂ ਹੋਰਾਂ ਨੂੰ ਵੀ ਵਿਜੀਲੈਂਸ ਤਲਬ ਕਰ ਚੁੱਕੀ ਹੈ। ਇਹਨਾਂ ਨਾਵਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਆਉਂਦਾ ਹੈ।