ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਮਰੀਕਾ ਦੇ ਇੱਕੋ ਸ਼ਹਿਰ 'ਚ ਤਿੰਨ ਥਾਵਾਂ 'ਤੇ ਫਾਇਰਿੰਗ, ਚਾਰ ਲੋਕਾਂ ਦੀ ਮੌਤ
ਅਮਰੀਕਾ ਦੇ ਓਹਾਇਓ 'ਚ ਫਾਇਰਿੰਗ ਦੀਆਂ ਤਿੰਨ ਵਾਰਦਾਤਾਂ ਸਾਹਮਣੇ ਆਈਆਂ ਹਨ। ਓਹਾਇਓ ਦੇ ਸ਼ਹਿਰ ਸਿਨਸਿਨਾਟੀ 'ਚ ਤਿੰਨ ਥਾਂਵਾਂ 'ਤੇ ਫਾਇਰਿੰਗ ਹੋਈ ਹੈ। ਇਨ੍ਹਾਂ ਤਿੰਨਾਂ ਥਾਵਾਂ 'ਤੇ 18 ਲੋਕਾਂ ਨੂੰ ਗੋਲੀ ਲੱਗੀ, ਜਿਸ 'ਚ 4 ਦੀ ਮੌਤ ਹੋ ਗਈ। ਸਭ ਤੋਂ ਪਹਿਲਾਂ ਸਿਨਸਿਨਾਟੀ ਸ਼ਹਿਰ ਦੇ ਓਵਰ-ਦ-ਰਾਇਨ 'ਚ ਫਾਇਰਿੰਗ ਹੋਈ।
![ਅਮਰੀਕਾ ਦੇ ਇੱਕੋ ਸ਼ਹਿਰ 'ਚ ਤਿੰਨ ਥਾਵਾਂ 'ਤੇ ਫਾਇਰਿੰਗ, ਚਾਰ ਲੋਕਾਂ ਦੀ ਮੌਤ Four people were killed in three separate shootings in the same US city ਅਮਰੀਕਾ ਦੇ ਇੱਕੋ ਸ਼ਹਿਰ 'ਚ ਤਿੰਨ ਥਾਵਾਂ 'ਤੇ ਫਾਇਰਿੰਗ, ਚਾਰ ਲੋਕਾਂ ਦੀ ਮੌਤ](https://static.abplive.com/wp-content/uploads/sites/5/2020/08/17201438/america-firing.2.jpg?impolicy=abp_cdn&imwidth=1200&height=675)
ਓਹਾਇਓ: ਅਮਰੀਕਾ ਦੇ ਓਹਾਇਓ 'ਚ ਫਾਇਰਿੰਗ ਦੀਆਂ ਤਿੰਨ ਵਾਰਦਾਤਾਂ ਸਾਹਮਣੇ ਆਈਆਂ ਹਨ। ਓਹਾਇਓ ਦੇ ਸ਼ਹਿਰ ਸਿਨਸਿਨਾਟੀ 'ਚ ਤਿੰਨ ਥਾਂਵਾਂ 'ਤੇ ਫਾਇਰਿੰਗ ਹੋਈ ਹੈ। ਇਨ੍ਹਾਂ ਤਿੰਨਾਂ ਥਾਵਾਂ 'ਤੇ 18 ਲੋਕਾਂ ਨੂੰ ਗੋਲੀ ਲੱਗੀ, ਜਿਸ 'ਚ 4 ਦੀ ਮੌਤ ਹੋ ਗਈ। ਸਭ ਤੋਂ ਪਹਿਲਾਂ ਸਿਨਸਿਨਾਟੀ ਸ਼ਹਿਰ ਦੇ ਓਵਰ-ਦ-ਰਾਇਨ 'ਚ ਫਾਇਰਿੰਗ ਹੋਈ।
ਓਵਰ-ਦ-ਰਾਇਨ 'ਚ 10 ਲੋਕਾਂ ਨੂੰ ਗੋਲੀ ਮਾਰੀ ਗਈ, ਜਿਸ 'ਚ 2 ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਵਾਲਨਟ ਹਿੱਲਸ 'ਚ ਚਾਰ ਲੋਕਾਂ ਨੂੰ ਗੋਲੀ ਮਾਰੀ ਗਈ। ਵਾਲਨਟ ਹਿੱਲਸ ਦੇ ਨਜ਼ਦੀਕ ਏਵਨਡੇਲ 'ਚ ਚਾਰ ਲੋਕਾਂ 'ਤੇ ਫਾਇਰਿੰਗ ਹੋਈ।
ਇੱਥੇ ਗੋਲੀ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। 60 ਤੋਂ 90 ਮਿੰਟ ਦੇ ਅੰਦਰ- ਅੰਦਰ ਤਿੰਨ ਇਲਾਕਿਆਂ 'ਚ ਫਾਇਰਿੰਗ ਹੋਈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਵਾਰਦਾਤਾਂ ਦਾ ਆਪਸ 'ਚ ਕੋਈ ਸਬੰਧ ਨਹੀਂ ਹੈ। ਫਿਲਹਾਲ ਸਿਨਸਿਨਾਟੀ ਪੁਲਿਸ ਮੁਲਜ਼ਮਾਂ ਦੀ ਭਾਲ 'ਚ ਜੁਟੀ ਹੋਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)