ਪੜਚੋਲ ਕਰੋ
Advertisement
6ਵੀਂ ਤੋਂ 10ਵੀਂ ਦੇ ਵਿਦਿਆਰਥੀ ਹੋ ਜਾਣ ਤਿਆਰ, ਆਨਲਾਈਨ ਪ੍ਰੀਖਿਆ ਦਾ ਫੈਸਲਾ
ਕੋਰੋਨਾਵਾਇਰਸ ਕਰਕੇ ਹੋਏ ਲੌਕਡਾਊਨ ਕਾਰਨ ਸਿੱਖਿਆ 'ਤੇ ਖਾਸਾ ਪ੍ਰਭਾਵ ਪੈ ਰਿਹਾ ਹੈ। ਇੱਥੋਂ ਤੱਕ ਕਿ ਹੁਣ ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਨੂੰ ਬਿਨ੍ਹਾਂ ਪ੍ਰੀਖਿਆ ਦੇ ਪ੍ਰਮੋਟ ਕਰਨ ਦਾ ਫੈਸਲਾ ਲਿਆ ਹੈ।
ਚੰਡੀਗੜ੍ਹ: ਕੋਰੋਨਾਵਾਇਰਸ ਕਰਕੇ ਹੋਏ ਲੌਕਡਾਊਨ ਕਾਰਨ ਸਿੱਖਿਆ 'ਤੇ ਖਾਸਾ ਪ੍ਰਭਾਵ ਪੈ ਰਿਹਾ ਹੈ। ਇੱਥੋਂ ਤੱਕ ਕਿ ਹੁਣ ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਨੂੰ ਬਿਨ੍ਹਾਂ ਪ੍ਰੀਖਿਆ ਦੇ ਪ੍ਰਮੋਟ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਆਨਲਾਈਨ ਅਸੈਸਮੈਂਟ ਟੈਸਟ ਲੈਣ ਜਾ ਰਿਹਾ ਹੈ।ਇਸ
ਲਈ ਵਿਭਾਗ ਨੇ ਡੇਟਸ਼ੀਟ ਵੀ ਜਾਰੀ ਕੀਤੀ ਹੈ। ਵਿਭਾਗ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਦੇ ਵਟਸਐਪ ਗਰੁੱਪ ‘ਤੇ ਪ੍ਰਸ਼ਨ ਪੱਤਰ ਸਾਂਝਾ ਕਰੇਗਾ। ਬੱਚੇ ਇਸ ਨੂੰ ਹੱਲ ਕਰਨਗੇ ਤੇ ਇਸ ਨੂੰ ਅਨਸਰ ਸ਼ੀਟ ਗਰੁੱਪ ਵਿੱਚ ਖੁਦ ਸਾਂਝਾ ਕਰਨਗੇ। ਬੱਚਿਆਂ ਨੂੰ 20 ਨਵੰਬਰ ਦੇ ਇਸ ਟੈਸਟ ਲਈ 24 ਘੰਟੇ ਦਿੱਤੇ ਜਾਣਗੇ।
ਵੱਡੀ ਖ਼ਬਰ: ਅਮਰੀਕਾ ‘ਚ ਦੋ ਜਹਾਜ਼ਾਂ ਦੀ ਭਿਆਨਕ ਟੱਕਰ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
ਇਨ੍ਹਾਂ ਪ੍ਰੀਖਿਆਵਾਂ ਦੇ ਨੰਬਰ ਵੀ ਫਾਈਨਲ ਪ੍ਰੀਖਿਆ ‘ਚ ਸ਼ਾਮਲ ਕੀਤੇ ਜਾਣਗੇ। ਹਾਲਾਂਕਿ ਇਮਤਿਹਾਨ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਉੱਠ ਰਹੇ ਹਨ, ਪਰ ਵਿਭਾਗ ਬੱਚਿਆਂ ਨੂੰ ਪੜ੍ਹਾਈ ‘ਚ ਰੁੱਝੇ ਰੱਖਣ ਦੇ ਯਤਨ ਵਜੋਂ ਇਸ ਦਾ ਹਵਾਲਾ ਦੇ ਰਿਹਾ ਹੈ।
ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ, ਖੂਨੀ ਝੜਪ 'ਚ ਇੱਕ ਮੌਤ, ਕਈ ਜ਼ਖਮੀ
ਇਹ ਟੈਸਟ 13 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ 18 ਜੁਲਾਈ ਤੱਕ ਚੱਲੇਗਾ। 20 ਅੰਕਾਂ ਵਿੱਚ ਓਬਜੈਕਟਿਵ ਤੇ ਸਬਜੈਕਟਿਵ ਦੋਵੇਂ ਪ੍ਰਸ਼ਨ ਹੋਣਗੇ। ਵਿਸ਼ਾ ਅਧਿਆਪਕਾਂ ਨੂੰ ਇਸ ਟੈਸਟ ਜਾਂਚ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਵਰਚੂਅਲ ਮੀਟ ਵੀ 30 ਤੇ 31 ਜੁਲਾਈ ਨੂੰ ਲਈ ਜਾਏਗੀ। ਇਸ ਦੇ ਨਾਲ ਮੁੱਖ ਛੇ ਵਿਸ਼ਿਆਂ ਤੋਂ ਇਲਾਵਾ ਵਿਕਲਪਿਕ ਵਿਸ਼ਿਆਂ ਦਾ ਇੱਕ ਗੂਗਲ ਕੁਇਜ਼ ਵੀ ਕੀਤਾ ਜਾਵੇਗਾ।
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement