ਪੜਚੋਲ ਕਰੋ
(Source: ECI/ABP News)
ਲੌਕਡਾਊਨ ਦੌਰਾਨ ਬੁੱਕ ਏਅਰ ਟਿਕਟਾਂ ਦਾ ਪੂਰਾ ਪੈਸਾ ਮਿਲੇਗਾ ਵਾਪਿਸ! ਕੇਂਦਰ ਸਰਕਾਰ ਦਾ ਪ੍ਰਸਤਾਵ
ਕੇਂਦਰ ਸਰਕਾਰ ਇਕ ਪ੍ਰਸਤਾਵ ਲੈ ਕੇ ਆਈ ਹੈ ਕਿ ਲੌਕਡਾਊਨ ਦੌਰਾਨ ਬੁੱਕ ਕੀਤੀਆਂ ਗਈਆਂ ਟਿਕਟਾਂ ਲਈ ਪੂਰੀ ਰਕਮ ਏਅਰਲਾਈਨਸ ਵਲੋਂ15 ਦਿਨਾਂ ਦੇ ਅੰਦਰ-ਅੰਦਰ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਹੈ।
![ਲੌਕਡਾਊਨ ਦੌਰਾਨ ਬੁੱਕ ਏਅਰ ਟਿਕਟਾਂ ਦਾ ਪੂਰਾ ਪੈਸਾ ਮਿਲੇਗਾ ਵਾਪਿਸ! ਕੇਂਦਰ ਸਰਕਾਰ ਦਾ ਪ੍ਰਸਤਾਵ Full refunded on Booked air tickets during the lockdown! Central Government's proposal ਲੌਕਡਾਊਨ ਦੌਰਾਨ ਬੁੱਕ ਏਅਰ ਟਿਕਟਾਂ ਦਾ ਪੂਰਾ ਪੈਸਾ ਮਿਲੇਗਾ ਵਾਪਿਸ! ਕੇਂਦਰ ਸਰਕਾਰ ਦਾ ਪ੍ਰਸਤਾਵ](https://static.abplive.com/wp-content/uploads/sites/5/2020/03/28180202/Indian-airlines.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੇਂਦਰ ਸਰਕਾਰ ਇਕ ਪ੍ਰਸਤਾਵ ਲੈ ਕੇ ਆਈ ਹੈ ਕਿ ਲੌਕਡਾਊਨ ਦੌਰਾਨ ਬੁੱਕ ਕੀਤੀਆਂ ਗਈਆਂ ਟਿਕਟਾਂ ਲਈ ਪੂਰੀ ਰਕਮ ਏਅਰਲਾਈਨਸ ਵਲੋਂ15 ਦਿਨਾਂ ਦੇ ਅੰਦਰ-ਅੰਦਰ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਹੈ। ਜੇ ਕੋਈ ਏਅਰਲਾਈਨਸ ਵਿੱਤੀ ਸੰਕਟ 'ਚ ਹੈ ਅਤੇ ਅਜਿਹਾ ਕਰਨ 'ਚ ਅਸਮਰਥ ਹੈ, ਤਾਂ ਉਸ ਵਲੋਂ 31 ਮਾਰਚ, 2021 ਤੱਕ ਯਾਤਰੀਆਂ ਦੀ ਪਸੰਦ ਦਾ ਟਰੈਵਲ ਕ੍ਰੈਡਿਟ ਸ਼ੈਲ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਘਰੇਲੂ, ਅੰਤਰਰਾਸ਼ਟਰੀ ਅਤੇ ਵਿਦੇਸ਼ੀ ਏਅਰਲਾਈਨਸ ਵਲੋਂ ਲੌਕਡਾਊਨ ਦੌਰਾਨ ਬੁੱਕ ਕੀਤੇ ਟਿਕਟਾਂ ਲਈ ਪੂਰੀ ਰਕਮ ਵਾਪਸ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮੇ ਵਿੱਚ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਓ.ਕੇ. ਗੁਪਤਾ ਨੇ ਕਿਹਾ, ਘਰੇਲੂ ਏਅਰਲਾਈਨਸ ਲਈ ਜੇ ਟਿਕਟਾਂ ਸਿੱਧਾ ਏਅਰਲਾਈਨ ਜਾਂ ਇੱਕ ਏਜੇਂਟ ਰਾਹੀਂ ਪਹਿਲੀ ਲੌਕਡਾਊਨ ਮਿਆਦ ਦੌਰਾਨ 25 ਮਾਰਚ ਤੋਂ 14 ਅਪ੍ਰੈਲ ਦੌਰਾਨ 25 ਮਾਰਚ ਤੋਂ14 ਅਪ੍ਰੈਲ ਤੱਕ ਪਹਿਲੀ ਤੇ ਦੂਜੀ ਲੌਕਡਾਉਨ ਦੀ ਮਿਆਦ 'ਚ ਯਾਤਰਾ ਕਰਨ ਲਈ ਬੁੱਕ ਕੀਤੀਆਂ ਗਈਆਂ ਸੀ, ਤਾਂ ਅਜਿਹੇ 'ਚ ਅਜਿਹੇ ਸਾਰੇ ਮਾਮਲਿਆਂ ਵਿੱਚ ਏਅਰਲਾਈਨਸ ਦੁਆਰਾ ਤੁਰੰਤ ਰਿਫੰਡ ਦਿੱਤਾ ਜਾਵੇਗਾ।
ਪਾਕਿਸਤਾਨ ਦਾ ਝੂਠ ਬੇਨਕਾਬ, ਪਾਕਿ ਨੇ ਮੰਨਿਆ ਹਿਜ਼ਬੁਲ ਸਰਗਨਾ ਸਈਦ ਸਲਾਹੁਦੀਨ 'ISI ਦਾ ਅਧਿਕਾਰੀ'
ਕੇਂਦਰ ਨੇ ਕਿਹਾ ਕਿ ਕ੍ਰੈਡਿਟ ਸ਼ੈੱਲ ਦੀ ਖਪਤ 'ਚ ਦੇਰੀ ਲਈ ਮੁਸਾਫਿਰ ਨੂੰ ਮੁਆਵਜ਼ਾ ਦੇਣ ਲਈ ਇੰਸੈਂਟਿਵ ਮੈਕੇਨਿਜ਼ਮ ਹੋਵੇਗਾ, ਜਿਵੇਂ ਕਿ ਟਿਕਟ ਰੱਦ ਹੋਣ ਦੀ ਮਿਤੀ ਤੋਂ 30 ਜੂਨ, 2020 ਤੱਕ ਕ੍ਰੈਡਿਟ ਸ਼ੈੱਲ ਦੇ ਮੁੱਲ 'ਚ 0.5 ਪ੍ਰਤੀਸ਼ਤ (ਪਹਿਲਾਂ ਲਈ ਗਈ ਟਿਕਟ ਦੀ ਕੀਮਤ)ਵਾਧਾ ਹੋਵੇਗਾ। ਹਲਫ਼ਨਾਮੇ 'ਚ ਅੱਗੇ ਕਿਹਾ ਗਿਆ ਹੈ, ‘ਇਸ ਤੋਂ ਬਾਅਦ, ਕ੍ਰੈਡਿਟ ਸ਼ੈੱਲ ਦਾ ਮੁੱਲ ਮਾਰਚ 2021 ਤਕ ਪ੍ਰਤੀ ਮਹੀਨਾ ਅੰਕਿਤ ਮੁੱਲ ਦੇ 0.75 ਪ੍ਰਤੀਸ਼ਤ ਤੱਕ ਵਧਾਇਆ ਜਾਵੇਗਾ। ਕ੍ਰੈਡਿਟ ਸ਼ੈੱਲ ਟਰਾਂਸਫਰ ਵੀ ਕੀਤਾ ਜਾ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)