ਨਵੀਂ ਦਿੱਲੀ: ਬਿਨਾ ਲਾਗ ਵਾਲੇ ਰੋਗ ਉਹ ਹੁੰਦੇ ਹਨ, ਜੋ ਇੱਕ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦੇ ਤੇ ਉਹ ਰਹਿੰਦੇ ਵੀ ਲੰਮੇ ਸਮੇਂ ਤੱਕ ਹਨ। ਉਨ੍ਹਾਂ ਨੂੰ ਪੁਰਾਣੀ ਜਾਂ ਕ੍ਰੌਨਿਕ ਬੀਮਾਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗ਼ੈਰ ਸੰਚਾਰੀ ਬੀਮਾਰੀਆਂ ਹਰੇਕ ਉਮਰ, ਧਰਮ ਤੇ ਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਦਾ ਸਬੰਧ ਅਕਸਰ ਬਜ਼ੁਰਗਾਂ ਨਾਲ ਜੋੜਿਆ ਜਾਂਦਾ ਹੈ।

 

ਗ਼ੈਰ-ਸੰਚਾਰੀ ਬੀਮਾਰੀਆਂ, ਜਿਵੇਂ ਕਿ ਹਾਈਪਰਟੈਨਸ਼ਨ ਤੇ ਡਾਇਬਟੀਜ਼ ਭਾਰਤ ’ਚ ਵਾਇਰਸ ਦੇ ਮੁਕਾਬਲੇ ਸਭ ਤੋਂ ਵੱਧ ਜਾਨਲੇਵਾ ਹਨ। ਹਰੇਕ ਤਿੰਨ ਮੌਤਾਂ ਪਿੱਛੇ ਇਹ ਬੀਮਾਰੀਆਂ ਮੋਟੇ ਤੌਰ ਉੱਤੇ ਦੋ ਮੌਤਾਂ ਲਈ ਜ਼ਿੰਮੇਵਾਰ ਪਾਈਆਂ ਗਈਆਂ ਹਨ। ਰਿਪੋਰਟ ਮੁਤਾਬਕ 16 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 10 ਫ਼ੀ ਸਦੀ ਆਬਾਦੀ ਅਜਿਹੀ ਬੀਮਾਰੀ ਤੋਂ ਪੀਡਤ ਹੈ। ਭਾਰਤ ’ਚ 1990 ਦੇ ਦਹਾਕੇ ਤੋਂ ਲੈ ਕੇ ਗ਼ੈਰ ਸੰਚਾਰੀ ਬੀਮਾਰੀਆਂ ਲਾਗ ਵਾਲੀਆਂ ਬੀਮਾਰੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਜਾਨਲੇਵਾ ਸਿੱਧ ਹੋਈਆਂ ਹਨ।

 

ਸਾਲ 2017 ’ਚ ਉਨ੍ਹਾਂ ਬੀਮਾਰੀਆਂ ਦੇ ਚੱਲਦਿਆਂ 63 ਲੱਖ ਭਾਰਤੀਆਂ ਦੀ ਮੌਤ ਹੋਈ; ਭਾਵ ਉਸ ਵਰ੍ਹੇ ਹੋਈਆਂ ਸਾਰੀਆਂ ਮੌਤਾਂ ਵਿੱਚ ਲਗਭਗ ਦੋ-ਤਿਹਾਈ ਅੰਕੜਾ ਸ਼ਾਮਲ ਰਿਹਾ।  21 ਰਾਜਾਂ ਵਿੱਚ 2 ਲੱਖ ਲੋਕਾਂ ਉੱਤੇ ਕੀਤੀ ਗਈ ਖੋਜ ਤੋਂ ਕੁਝ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹਰੇਕ 10 ਭਾਰਤੀਆਂ ਵਿੱਚੋਂ ਇੱਕ ਵਿਅਕਤੀ ਗ਼ੈਰ-ਸੰਚਾਰੀ ਰੋਗ ਤੋਂ ਪੀੜਤ ਹੈ ਤੇ ਇਸ ਦਾ ਮੁੱਖ ਕਾਰਣ ਖ਼ਰਾਬ ਜੀਵਨ-ਸ਼ੈਲੀ ਤੇ ਵਾਤਾਵਰਣਕ ਸਥਿਤੀਆਂ ਹਨ।

 

ਸਭ ਤੋਂ ਵੱਧ ਓੜੀਸ਼ਾ ਦੇ ਲੋਕ 27.2 ਫ਼ੀ ਸਦੀ, ਗ਼ੈਰ-ਸੰਚਾਰੀ ਰੋਗ ਤੋਂ ਪੀੜਤ ਪਾਏ ਗਏ। ਉਸ ਤੋਂ ਤ੍ਰਿਪੁਰਾ ’ਚ 26.3 ਫ਼ੀਸਦੀ ਤੇ ਆਸਾਮ ਵਿੱਚ 22.3 ਫ਼ੀਸਦੀ ਦਾ ਖ਼ੁਲਾਸਾ ਹੋਇਆ। ਗ਼ੈਰ-ਸੰਚਾਰੀ ਬੀਮਾਰੀਆਂ ਵਿੱਚ ਹਾੲਪਰ ਟੈਨਸ਼ਨ, ਬਦਹਜ਼ਮੀ ਤੇ ਡਾਇਬਟੀਜ਼ ਸਭ ਤੋਂ ਵੱਧ ਪ੍ਰਚਲਿਤ ਹਨ। ਪੁੱਡੂਚੇਰੀ ’ਚ ਹਾਈਪਰਟੈਨਸ਼ਨ ਦੀ ਪ੍ਰਚਲਿਤ ਦਰ 11.5 ਫ਼ੀ ਸਦੀ, ਓੜੀਸ਼ਾ ’ਚ 9.4 ਫ਼ੀ ਸਦੀ ਤੇ ਆਂਧਰਾ ਪ੍ਰਦੇਸ਼ ਵਿੱਚ 8.5 ਫ਼ੀ ਸਦੀ ਹੈ। ਓੜੀਸ਼ਾ ’ਚ ਬਦਹਜ਼ਮੀ ਰੋਗ ਦੀ ਪ੍ਰਚਲਿਤ ਦਰ 15.9 ਫ਼ੀ ਸਦੀ, ਤ੍ਰਿਪੁਰਾ ’ਚ 7.6 ਫ਼ੀਸਦੀ ਤੇ ਬਿਹਾਰ ’ਚ 5.1 ਫ਼ੀ ਸਦੀ ਹੈ।

 

ਪੁੱਡੂਚੇਰੀ ’ਚ ਡਾਇਬਟੀਜ਼ ਦੀ ਪ੍ਰਚਲਿਤ ਦਰ 9.3 ਫ਼ੀ ਸਦੀ, ਤਾਮਿਲ ਨਾਡੂ ’ਚ 6.6 ਫ਼ੀ ਸਦੀ ਤੇ ਕੇਰਲ ਵਿੱਚ 5.9 ਫ਼ੀ ਸਦੀ ਹੈ।  76 ਫ਼ੀ ਸਦੀ ਭਾਰਤੀਆਂ ਵਿੱਚ ਗ਼ੈਰ ਸੰਚਾਰੀ ਰੋਗ ਲਈ ਜੋਖਮ ਦਾ ਸਭ ਤੋਂ ਵੱਡਾ ਕਾਰਣ ਖ਼ਰਾਬ ਹਵਾ ਹੈ। ਉਸ ਤੋਂ ਬਾਅਦ ਸਰੀਰਕ ਗਤੀਵਿਧੀ ਦੀ ਘਾਟ ਦਾ ਨੰਬਰ 66.5 ਫ਼ੀਸਦੀ ਹੈ, ਜਦ ਕਿ ਖ਼ਰਾਬ ਭੋਜਨ ਦਾ ਅੰਕੜਾ 55 ਫ਼ੀ ਸਦੀ ਪਾਇਆ ਗਿਆ।

 

ਹਾਈਪਰ ਟੈਨਸ਼ਨ ਦਾ 3.6 ਫ਼ੀ ਸਦੀ, ਬਦਹਜ਼ਮੀ ਰੋਗ 3.2 ਫ਼ੀ ਸਦੀ, ਡਾਇਬਟੀਜ਼ ਦਾ 2.9 ਫ਼ੀ ਸਦੀ, ਸਾਹ ਦਾ ਰੋਗ 1.8 ਫ਼ੀ ਸਦੀ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮਰਦਾਂ ਨੂੰ ਗ਼ੈਰ-ਲਾਗ ਵਾਲੇ ਰੋਗ ਖ਼ਾਸ ਤੌਰ ਉੱਤੇ ਡਾਇਬਟੀਜ਼ ਤੇ ਦਿਲ ਦੇ ਰੋਗ ਤੋਂ ਪੀੜਤ ਹੋਣ ਦਾ ਵੱਧ ਖ਼ਤਰਾ ਹੈ। ਔਰਤਾਂ ਵਿੱਚ ਹਾਈਪਰ ਟੈਨਸ਼ਨ ਆਮ ਹੈ।