ਲੌਕਡਾਊਨ 'ਚ ਕਿਸ-ਕਿਸ ਨੂੰ ਮਿਲੀ ਛੂਟ, ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਪਰ ਆਵਾਜਾਈ ਬੰਦ
ਹਰਿਆਣਾ ਸਰਕਾਰ ਨੇ ਅੱਜ 3 ਮਈ ਤੋਂ ਸੱਤ ਦਿਨਾਂ ਦਾ ਮੁਕੰਮਲ ਲੌਕਡਾਊਨ ਲਾ ਦਿੱਤਾ ਹੈ। ਸਰਕਾਰ ਨੇ ਨਿਰਦੇਸ਼ ਜਾਰੀ ਕੀਤਾ ਹੈ ਕਿ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਪਰ ਸੜਕਾਂ ਉੱਪਰ ਆਵਾਜਾਈ ਬੰਦ ਰਹੇਗੀ। ਇਸ ਲਈ ਦਿੱਲੀ ਦੀਆਂ ਹੱਦਾਂ ਉੱਪਰ ਲੱਗੇ ਕਿਸਾਨਾਂ ਦੇ ਧਰਨਿਆਂ ਵਿੱਚ ਜਾਣ ਤੇ ਆਉਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਅੱਜ 3 ਮਈ ਤੋਂ ਸੱਤ ਦਿਨਾਂ ਦਾ ਮੁਕੰਮਲ ਲੌਕਡਾਊਨ ਲਾ ਦਿੱਤਾ ਹੈ। ਸਰਕਾਰ ਨੇ ਨਿਰਦੇਸ਼ ਜਾਰੀ ਕੀਤਾ ਹੈ ਕਿ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਪਰ ਸੜਕਾਂ ਉੱਪਰ ਆਵਾਜਾਈ ਬੰਦ ਰਹੇਗੀ। ਇਸ ਲਈ ਦਿੱਲੀ ਦੀਆਂ ਹੱਦਾਂ ਉੱਪਰ ਲੱਗੇ ਕਿਸਾਨਾਂ ਦੇ ਧਰਨਿਆਂ ਵਿੱਚ ਜਾਣ ਤੇ ਆਉਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਓ ਜਾਣ ਹਾਂ ਕਿ ਸਰਕਾਰ ਨੇ ਕਿਸ-ਕਿਸ ਨੂੰ ਛੂਟ ਦਿੱਤੀ ਹੈ।
1. ਤਾਲਾਬੰਦੀ ਦੌਰਾਨ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ, ਜਿਸ ਤਹਿਤ ਮਿਉਂਸਿਪਲ ਸੇਵਾਵਾਂ, ਪੁਲਿਸ, ਫ਼ੌਜ/ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਵਰਦੀ ਵਾਲੇ ਸਟਾਫ, ਸਿਹਤ, ਬਿਜਲੀ, ਫਾਇਰ ਬ੍ਰਿਗੇਡ ਦੇ ਅਮਲੇ, ਸਰਕਾਰ ਵੱਲੋਂ ਮਾਨਤਾ ਪ੍ਰਾਪਤ ਮੀਡੀਆ ਕਰਮਚਾਰੀ, ਕੋਵਿਡ-19 ਅਧੀਨ ਕੰਮ ਕਰਦੇ ਸਰਕਾਰੀ ਕਰਮਚਾਰੀਆਂ ਨੂੰ ਤਾਲਾਬੰਦੀ ਤੋਂ ਛੋਟ ਹੋਵੇਗੀ। ਉਕਤ ਵਰਗ ਸ਼ਨਾਖਤੀ ਕਾਰਡ ਦਿਖਾ ਕੇ ਛੋਟ ਪ੍ਰਾਪਤ ਕਰ ਸਕਣਗੇ।
2. ਜਿਹੜੇ ਲੋਕ ਕਿਸੇ ਵੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਜਾਂ ਪ੍ਰੀਖਿਆ ਡਿਊਟੀ ’ਤੇ ਜਾ ਰਹੇ ਹਨ, ਉਨ੍ਹਾਂ ਨੂੰ ਵੀ ਦਾਖਲਾ ਕਾਰਡ ਦਿਖਾ ਕੇ ਜਾਣ ਦੀ ਆਗਿਆ ਹੋਵੇਗੀ।
3. ਸਿਵਲ ਹਸਪਤਾਲ, ਪਸ਼ੂ ਹਸਪਤਾਲ, ਸਾਰੀਆਂ ਸਬੰਧਤ ਮੈਡੀਕਲ ਸੇਵਾਵਾਂ, ਨਿਰਮਾਣ ਤੇ ਵੰਡ ਯੂਨਿਟਾਂ ਨੂੰ ਵੀ ਤਾਲਾਬੰਦੀ ਤੋਂ ਛੋਟ ਦਿੱਤੀ ਜਾਵੇਗੀ।
4. ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਸਬੰਧਤ ਖੇਤਰਾਂ ਵਿੱਚ ਧਾਰਾ 51 ਤੋਂ 60 ਤੇ ਆਫ਼ਤ ਪ੍ਰਬੰਧਨ ਐਕਟ 2005 ਤੋਂ ਇਲਾਵਾ ਆਈਪੀਸੀ ਦੀ ਧਾਰਾ 51 ਤੋਂ 60 ਤੇ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।