ਪੜਚੋਲ ਕਰੋ
ਨਾਗਰਿਗਤਾ ਕਾਨੂੰਨ ਖਿਲਾਫ ਮੁੜ ਵਧੀ ਹਿੰਸਾ, ਕੇਜਰੀਵਾਲ ਬੋਲੇ-ਸ਼ਾਂਤੀ ਬਹਾਲ ਕਰਨ ਐਲਜੀ ਤੇ ਗ੍ਰਹਿ ਮੰਤਰੀ
ਜਾਫਰਾਬਾਦ ਤੇ ਮੌਜਪੁਰ-ਬਾਬਰਪੁਰ ਮੈਟਰੋ ਸਟੇਸ਼ਨ 'ਤੇ ਐਂਟਰੀ ਤੇ ਐਗਜ਼ਿਟ ਨੂੰ ਬੰਦ ਕਰ ਦਿੱਤਾ ਗਿਆ ਹੈ। ਜਾਫਰਾਬਾਦ ਮੈਟਰੋ ਸਟੇਸ਼ਨ ਦਾ ਐਂਟਰੀ ਤੇ ਐਗਜ਼ਿਟ ਗੇਟ 24 ਘੰਟੇ ਤੋਂ ਬੰਦ ਹੈ। ਐਤਵਾਰ ਨੂੰ ਜਾਫਰਾਬਾਦ 'ਚ ਸੀਏਏ ਦੇ ਸਮਰਥਕਾਂ ਤੇ ਵਿਰੋਧੀਆਂ 'ਚ ਝੜਪ ਸ਼ੁਰੂ ਹੋਈ ਸੀ।
ਨਵੀਂ ਦਿੱਲੀ: ਪੱਥਰਬਾਜ਼ੀ ਤੇ ਅਗਜ਼ਨੀ ਦੀ ਘਟਨਾ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਕੁਝ ਹਿੱਸਿਆਂ 'ਚ ਸ਼ਾਂਤੀ ਤੇ ਇੱਕਜੁਟਤਾ 'ਚ ਗੜਬੜੀ ਦੀਆਂ ਖ਼ਬਰਾਂ ਨੇ ਕਾਫੀ ਪ੍ਰੇਸ਼ਾਨ ਕੀਤਾ ਹੈ। ਉਨ੍ਹਾਂ ਨੇ ਦਿੱਲੀ ਦੇ ਐਲਜੀ ਤੇ ਗ੍ਰਹਿ ਮੰਤਰੀ ਤੋਂ ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ।
ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ ਤੇ ਮੌਜਪੁਰ ਇਲਾਕਿਆਂ 'ਚ ਪ੍ਰਦਰਸ਼ਨਕਾਰੀਆਂ ਨੇ ਤਣਾਅ ਨੂੰ ਵਧਾਉਂਦੇ ਹੋਏ ਘੱਟੋ-ਘੱਟ ਦੋ ਘਰਾਂ ਨੂੰ ਅੱਗ ਲਾ ਦਿੱਤੀ। ਇਨ੍ਹਾਂ ਖੇਤਰਾਂ 'ਚ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਸੀਏਏ ਸਮਰਥਕਾਂ ਤੇ ਵਿਰੋਧੀ ਸਮੂਹਾਂ ਵਿੱਚ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਪੁਲਿਸ ਨੇ ਸਮੂਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ।
ਗੋਕੂਲਪੁਰੀ 'ਚ ਹੋਈ ਝੜਪ ਵਿੱਚ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ। ਦਿੱਲੀ ਪੁਲਿਸ ਨੇ ਪੁਸ਼ਟੀ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਰਤਨ ਲਾਲ ਸਹਾਇਕ ਪੁਲਿਸ ਕਮਿਸ਼ਨਰ ਦੇ ਦਫ਼ਤਰ ਨਾਲ ਜੁੜੇ ਹੋਏ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਝੜਪ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਹਿੰਸਾ ਦੀ ਘਟਨਾ ਦੇ ਮੱਦੇਨਜ਼ਰ ਉੱਤਰ ਪੂਰਬ ਜ਼ਿਲ੍ਹੇ ਵਿੱਚ 10 ਥਾਵਾਂ ਤੇ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਗਈ ਹੈ।Very distressing news regarding disturbance of peace and harmony in parts of Delhi coming in. I sincerely urge Hon’ble LG n Hon'ble Union Home Minister to restore law and order n ensure that peace and harmony is maintained. Nobody should be allowed to orchestrate flagrations.
— Arvind Kejriwal (@ArvindKejriwal) February 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement