ਵਾਸ਼ਿੰਗਟਨ: ਯੂਰਪ ਤੇ ਅਮਰੀਕਾ (america) ‘ਚ ਕੋਰੋਨਾਵਾਇਰਸ (Coronavirus) ਨੂੰ ਰੋਕਣ ਲਈ ਲਾਏ ਗਏ ਲੌਕਡਾਊਨ ‘ਚ ਢਿੱਲ (relaxation in lockdown) ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਸਿਹਤ ਮਾਹਿਰ (Health advisers) ਮੌਤ ਤੇ ਸੰਕਰਮਣ ਦੇ ਦੂਜੇ ਗੇੜ ਦੀ ਉਮੀਦ ਕਰ ਰਹੇ ਹਨ। ਇਸ ਕਾਰਨ ਸਰਕਾਰਾਂ ਨੂੰ ਮੁੜ ਦੇਸ਼ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।"
ਅਸੀਂ ਇੱਕ ਜੋਖਮ ਲੈ ਰਹੇ ਹਾਂ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।" ਜਰਮਨੀ ਨੇ ਸੰਕਰਮਣ ਦੇ ਕੇਸਾਂ ਦੇ ਦੁਬਾਰਾ ਆਉਣ 'ਤੇ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।- ਡਾ. ਇਯਾਨ ਲਿਪਕਿਨ, ਕੋਲੰਬੀਆ ਯੂਨੀਵਰਸਿਟੀ ਦੇ ਸੈਂਟਰ ਫਾਰ ਇਨਫੈਕਸ਼ਨ ਐਂਡਊਨਿਟੀ
ਇਟਲੀ ਦੇ ਮਾਹਿਰਾਂ ਨੇ ਨਵੇਂ ਪੀੜਤਾਂ ਤੇ ਉਨ੍ਹਾਂ ਲੋਕਾਂ ਦੀ ਪਛਾਣ ਲਈ ਯਤਨ ਤੇਜ਼ ਕਰ ਦਿੱਤੇ ਹਨ ਜਿਨ੍ਹਾਂ ਨਾਲ ਉਹ ਸੰਪਰਕ ਕਰਦੇ ਹਨ। ਫਰਾਂਸ ਨੇ ਲੌਕਡਾਊਨ ‘ਚ ਢਿੱਲ ਨਹੀਂ ਦਿੱਤੀ ਗਈ। ਇਸ ਨੇ ਤਬਦੀਲੀ ਦੇ ਨਵੇਂ ਦੌਰ ਦੀ ਸਥਿਤੀ ‘ਚ ਪਹਿਲਾਂ ਹੀ ਇੱਕ ਯੋਜਨਾ ਤਿਆਰ ਕਰ ਲਈ ਹੈ। ਅਮਰੀਕਾ ਨੇ ਆਪਣੀ ਆਰਥਿਕਤਾ ਨੂੰ ਬਹਾਲ ਕਰਨ ਲਈ ਲਗਪਗ ਅੱਧੇ ਸ਼ਹਿਰਾਂ ਨੂੰ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਅੰਕੜੇ ਦਰਸਾਉਂਦੇ ਹਨ ਕਿ ਲੋਕ ਘਰਾਂ ਤੋਂ ਬਾਹਰ ਵਧ ਰਹੇ ਹਨ, ਜਿਸ ਬਾਰੇ ਜਨਤਕ ਸਿਹਤ ਅਧਿਕਾਰੀ ਚਿੰਤਤ ਹਨ। ਬਹੁਤ ਸਾਰੇ ਸੂਬਿਆਂ ਵਿੱਚ ਜਾਂਚ ਦੀ ਇੱਕ ਮਜ਼ਬੂਤ ਪ੍ਰਣਾਲੀ ਨਹੀਂ, ਜਿਸ ਕਾਰਨ ਮਾਹਰ ਮੰਨਦੇ ਹਨ ਕਿ ਸੰਕਰਮਣ ਦੇ ਨਵੇਂ ਦੌਰ ਨੂੰ ਖੋਜਣਾ ਤੇ ਨਿਯੰਤਰਣ ਕਰਨਾ ਜ਼ਰੂਰੀ ਹੈ।
, “ਜੇ ਅਸੀਂ ਢੁਕਵੇਂ ਜਨਤਕ ਸਿਹਤ ਦੇ ਉਪਾਅ ਕੀਤੇ ਬਗੈਰ ਰਿਆਇਤਾਂ ਦਿੰਦੇ ਹਾਂ, ਤਾਂ ਅਸੀਂ ਹੋਰ ਕੇਸ ਵੇਖ ਸਕਦੇ ਹਾਂ ਤੇ ਬਦਕਿਸਮਤੀ ਨਾਲ ਵਧੇਰੇ ਮੌਤਾਂ ਹੋਣ ਦੀ ਸੰਭਵ ਹੋ ਸਕਦੀਆਂ ਹੈ।“- ਜੋਸ਼ ਮੀਚੌਦ, ਗਲੋਬਲ ਹੈਲਥ ਪਾਲਿਸੀ ਦੇ ਸਹਿ-ਨਿਰਦੇਸ਼ਕ, ਵਾਸ਼ਿੰਗਟਨ
ਅਮਰੀਕਾ ਦੇ ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਵਿਸ਼ਵ ਭਰ ਵਿੱਚ ਕੋਵਿਡ-19 ਵਿੱਚ 38 ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਇੱਕ ਸਦੀ ਪਹਿਲਾਂ ਸਪੈਨਿਸ਼ ਫਲੂ ਦੀ ਵਿਸ਼ਵ ਮਹਾਮਾਰੀ ਦਾ ਦੂਜਾ ਗੇੜ ਪਹਿਲੇ ਨਾਲੋਂ ਵਧੇਰੇ ਖ਼ਤਰਨਾਕ ਸਾਬਤ ਹੋਇਆ ਸੀ।