ਓਐਸਡੀ ਦੀਆਂ ਪੋਸਟਾਂ 'ਤੇ ਘਰ ਦੀ ਫੌਜ? 'ਅੰਕਲ ਜੀ' ਪੂਰੇ ਪਿੰਡ ਤੇ ਪਰਿਵਾਰ ਨੂੰ ਰਾਜ ਭਵਨ ਲੈ ਆਏ ਦੇ ਇਲਜ਼ਾਮਾਂ ਮਗਰੋਂ ਰਾਜਪਾਲ ਧਨਖੜ ਦਾ ਜਵਾਬ
ਰਾਜਪਾਲ ਜਗਦੀਪ ਧਨਖੜ ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਓਐਸਡੀ ਦੀਆਂ ਅਸਾਮੀਆਂ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਇਸ ਵੇਲੇ ਆਹਮੋ-ਸਾਹਮਣੇ ਹਨ। ਮਹੂਆ ਮੋਇਤਰਾ ਨੇ ਕਿਹਾ ਹੈ ਕਿ 'ਅੰਕਲ ਜੀ' ਆਪਣੇ ਪੂਰੇ ਪਿੰਡ ਤੇ ਪਰਿਵਾਰ ਨੂੰ ਰਾਜ ਭਵਨ ਲੈ ਕੇ ਆਏ ਹਨ।
ਕੋਲਕਾਤਾ: ਰਾਜਪਾਲ ਜਗਦੀਪ ਧਨਖੜ ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਓਐਸਡੀ ਦੀਆਂ ਅਸਾਮੀਆਂ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਇਸ ਵੇਲੇ ਆਹਮੋ-ਸਾਹਮਣੇ ਹਨ। ਮਹੂਆ ਮੋਇਤਰਾ ਨੇ ਕਿਹਾ ਹੈ ਕਿ 'ਅੰਕਲ ਜੀ' ਆਪਣੇ ਪੂਰੇ ਪਿੰਡ ਤੇ ਪਰਿਵਾਰ ਨੂੰ ਰਾਜ ਭਵਨ ਲੈ ਕੇ ਆਏ ਹਨ। ਰਾਜਪਾਲ ਧਨਖੜ ਨੇ ਹੁਣ ਮੋਇਤਰਾ ਦੇ ਇਸ ਦਾਅਵੇ ਦਾ ਜਵਾਬ ਦਿੱਤਾ ਹੈ। ਰਾਜਪਾਲ ਨੇ ਕਿਹਾ ਹੈ ਕਿ ਕੋਈ ਵੀ ਓਐਸਡੀ ਦੀਆਂ ਅਸਾਮੀਆਂ ਵਿਚ ਮੇਰਾ ਨਜ਼ਦੀਕੀ ਰਿਸ਼ਤੇਦਾਰ ਨਹੀਂ ਹੈ। ਸਾਰੇ ਲੋਕ ਵੱਖ ਵੱਖ ਜਾਤੀ ਦੇ ਹਨ।
ਰਾਜਪਾਲ ਧਨਖੜ ਨੇ ਕੀ ਜਵਾਬ ਦਿੱਤਾ?
ਰਾਜਪਾਲ ਧਨਖੜ ਨੇ ਟਵੀਟ ਕੀਤਾ, “ਮਹੂਆ ਮੋਇਤਰਾ ਨੇ ਇੱਕ ਟਵੀਟ ਰਾਹੀਂ ਮੀਡੀਆ ਵਿੱਚ ਕਿਹਾ ਕਿ ਰਾਜ ਭਵਨ ਵਿੱਚ ਨਿੱਜੀ ਸਟਾਫ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਰਿਸ਼ਤੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਬਿਲਕੁਲ ਗਲਤ ਹੈ। ਓਐੱਸਡੀ ਤਿੰਨ ਰਾਜਾਂ ਤੋਂ ਹਨ ਤੇ ਚਾਰ ਵੱਖ-ਵੱਖ ਜਾਤੀਆਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਕੋਈ ਵੀ ਪਰਿਵਾਰ ਦਾ ਹਿੱਸਾ ਜਾਂ ਨਜ਼ਦੀਕੀ ਰਿਸ਼ਤੇਦਾਰ ਨਹੀਂ। ਚਾਰ ਨਾ ਤਾਂ ਮੇਰੀ ਜਾਤੀ ਦੇ ਹਨ ਤੇ ਨਾ ਹੀ ਮੇਰੇ ਰਾਜ ਦੇ।
ਮਹੂਆ ਮੋਇਤਰਾ ਨੇ ਕਿਹੜੇ ਦੋਸ਼ ਲਗਾਏ?
ਟੀਐਮਸੀ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਰਾਜਪਾਲ ਜਗਦੀਪ ਧਨਖੜ ਨੂੰ 'ਅੰਕਲ ਜੀ' ਬੁਲਾਇਆ ਅਤੇ ਦਾਅਵਾ ਕੀਤਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਜਾਣਕਾਰਾਂ ਨੂੰ ਰਾਜ ਭਵਨ ਵਿਖੇ ਆਫ਼ੀਸਰ ਆਨ ਸਪੈਸ਼ਲ ਡਿਊਟੀ (ਓਐਸਡੀ) ਨਿਯੁਕਤ ਕੀਤਾ ਗਿਆ ਹੈ।
ਮੋਇਤਰਾ ਨੇ ਟਵਿੱਟਰ 'ਤੇ ਇੱਕ ਸੂਚੀ ਸਾਂਝੀ ਕੀਤੀ, ਜਿਸ ਵਿੱਚ ਰਾਜਪਾਲ ਦੇ ਓਐਸਡੀ ਅਭਿਯੁਦੈ ਸ਼ੇਖਾਵਤ, ਓਐਸਡੀ-ਕੋਆਰਡੀਨੇਟਰ ਅਖਿਲ ਚੌਧਰੀ, ਓਐਸਡੀ-ਪ੍ਰਸ਼ਾਸਨ ਰੁਚੀ ਦੂਬੇ, ਓਐਸਡੀ-ਪ੍ਰੋਟੋਕੋਲ ਪ੍ਰਸਾਂਤ ਦੀਕਸ਼ਿਤ, ਓਐਸਡੀ-ਆਈਟੀ ਕੌਸਤਵ ਐਸ ਵਲੀਕਰ ਅਤੇ ਨਵੇਂ ਨਿਯੁਕਤ ਓਐਸਡੀ ਕਿਸ਼ਨ ਧਨਖੜ ਸ਼ਾਮਲ ਹਨ।
ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਸ਼ੇਖਾਵਤ ਧਨਖੜ ਦੇ ਜੀਜਾ ਦਾ ਪੁੱਤਰ, ਰੁਚੀ ਦੂਬੇ ਉਨ੍ਹਾਂ ਦੇ ਸਾਬਕਾ ਏਡੀਸੀ ਮੇਜਰ ਗੋਰਾਂਗ ਦੀਕਸ਼ਿਤ ਅਤੇ ਪ੍ਰਸਾਂਤ ਦੀਕਸ਼ਿਤ ਦੇ ਭਰਾ ਦੀ ਪਤਨੀ ਹੈ। ਮੋਇਤਰਾ ਨੇ ਕਿਹਾ ਕਿ ਵਲਿੱਕਰ ਧਨਖੜ ਦੇ ਮੌਜੂਦਾ ਏਡੀਸੀ ਜਨਾਰਧਨ ਰਾਓ ਦਾ ਜੀਜਾ ਹੈ, ਜਦਕਿ ਕਿਸ਼ਨ ਧਨਖੜ ਰਾਜਪਾਲ ਦਾ ਇਕ ਹੋਰ ਨਜ਼ਦੀਕੀ ਰਿਸ਼ਤੇਦਾਰ ਹੈ।
ਪੱਛਮੀ ਬੰਗਾਲ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ ਧਨਖੜ ਦੇ ਟਵੀਟ ਦਾ ਜਵਾਬ ਦਿੰਦਿਆਂ, ਮੋਇਤਰਾ ਨੇ ਲਿਖਿਆ, "ਅੰਕਲ ਜੀ, ਪੱਛਮੀ ਬੰਗਾਲ ਵਿੱਚ 'ਚਿੰਤਾਜਨਕ ਸਥਿਤੀ' ਵਿੱਚ ਸੁਧਾਰ ਹੋਏਗਾ ਜੇ ਤੁਸੀਂ ਮੁਆਫੀ ਮੰਗਦੇ ਹੋ ਤੇ ਵਾਪਸ ਦਿੱਲੀ ਆ ਜਾਂਦੇ ਹੋ ਤੇ ਕੋਈ ਹੋਰ ਨੌਕਰੀ ਲੱਭ ਲੈਂਦੇ ਹੋ।"