ਨਵੀਂ ਦਿੱਲੀ: ਹਰਿਆਣਾ ਦੇ ਖੇਤੀ ਮੰਤਰੀ ਮਗਰੋਂ ਗ੍ਰਹਿ ਮੰਤਰੀ ਅਨਿਲ ਵਿਜ ਦੇ ਤਾਜ਼ਾ ਬਿਆਨ 'ਤੇ ਕਾਂਗਰਸ ਨੇ ਬੀਜੇਪੀ ਨੂੰ ਘੇਰਿਆ ਹੈ। ਕਾਂਗਰਸ ਦੇ ਲੀਡਰ ਸ਼ਸ਼ੀ ਥਰੂਰ ਨੇ ਕਿਹਾ ਕਿ ਟੂਲਕਿੱਟ ਤੋਂ ਵੱਧ ਲੋਕਤੰਤਰ ਨੂੰ ਅਜਿਹੇ ਬਿਆਨਾਂ ਤੋਂ ਖ਼ਤਰਾ ਹੈ।


 


ਦਰਅਸਲ ‘ਟੂਲਕਿਟ ਕੇਸ’ ਵਿੱਚ ਦਿੱਲੀ ਪੁਲਿਸ ਵੱਲੋਂ ਵਾਤਾਵਰਣ ਪ੍ਰੇਮੀ ਦਿਸ਼ਾ ਰਵੀ ਖਿਲਾਫ ਕੇਸ ਤੋਂ ਬਾਅਦ ਦੇਸ਼ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸ ਬਾਰੇ ਭਾਜਪਾ ਪਲਟਵਾਂ ਹਮਲਾ ਵੀ ਕਰ ਰਹੀ ਹੈ। ਇਸ ਲੜੀ ’ਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਸੀ ਕਿ ਦੇਸ਼ ਵਿਰੋਧ ਦਾ ਬੀਜ ਜਿਸ ਦੇ ਦਿਮਾਗ਼ ਵਿੱਚ ਹੋਵੇ, ਉਸ ਨੂੰ ਜੜ੍ਹੋਂ ਹੀ ਨਾਸ਼ ਕਰ ਦੇਣਾ ਚਾਹੀਦਾ ਹੈ।


 


ਅਨਿਲ ਵਿਜ ਦੇ ਇਸ ਬਿਆਨ ਉੱਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਹਮਲਾ ਬੋਲਦਿਆਂ ਕਿਹਾ ਹੈ ਕਿ ਟੂਲਕਿਟ ਤੋਂ ਵੱਧ ਲੋਕਤੰਤਰ ਨੂੰ ਅਜਿਹੇ ਬਿਆਨਾਂ ਤੋਂ ਖ਼ਤਰਾ ਹੈ।


 


ਭਾਜਪਾ ਆਗੂ ਵਿਜ ਨੇ ਆਪਣੀ ਟਿੱਪਣੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੇ ਦੋ ਦਿਨਾਂ ਬਾਅਦ ਕੀਤੀ ਸੀ। ਦਿਸ਼ਾ ਰਵੀ ਨੂੰ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਸਬੰਧਤ ਟੂਲਕਿਟ ਕਥਿਤ ਤੌਰ ਉੱਤੇ ਸ਼ੇਅਰ ਕਰਨ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।