ਪੜਚੋਲ ਕਰੋ

ਬਾਗ਼ੀ ਕਾਂਗਰਸੀ ਕਿਵੇਂ ਬਚਾ ਸਕਦੇ ਪੰਜਾਬ? 'ਆਪ' ਨੇ ਦੱਸਿਆ ਸੌਖਾ ਤਰੀਕਾ 

'ਆਪ' ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਬੂਲਣ ਤੋਂ ਇਨਕਾਰੀ 'ਬਾਗ਼ੀ' ਕਾਂਗਰਸੀ ਵਜ਼ੀਰਾਂ ਅਤੇ ਵਿਧਾਇਕਾਂ ਕੋਲੋਂ ਅਸਤੀਫ਼ੇ ਮੰਗੇ ਹਨ।

ਚੰਡੀਗੜ੍ਹ: 'ਆਪ' ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਬੂਲਣ ਤੋਂ ਇਨਕਾਰੀ 'ਬਾਗ਼ੀ' ਕਾਂਗਰਸੀ ਵਜ਼ੀਰਾਂ ਅਤੇ ਵਿਧਾਇਕਾਂ ਕੋਲੋਂ ਅਸਤੀਫ਼ੇ ਮੰਗੇ ਹਨ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਸੁਣਾਏ ਕਾਂਗਰਸੀ ਫ਼ਰਮਾਨ ਉਪਰੰਤ ਹੁਣ ਪਤਾ ਲੱਗੇਗਾ ਕਿ ਇਹ 'ਬਾਗ਼ੀ ਕਾਂਗਰਸੀ' ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਬੂਲ ਕਰ ਲੈਂਦੇ ਹਨ ਜਾਂ ਫਿਰ ਅਸਤੀਫ਼ੇ ਦੇ ਕੇ ਪੰਜਾਬ ਲਈ ਲੜਾਈ ਜਾਰੀ ਰੱਖਣਗੇ।
 
'ਆਪ' ਦੇ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਇਨ੍ਹਾਂ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਲਾਹ ਦਿੰਦਿਆਂ ਕਿਹਾ, ''ਬਾਗ਼ੀ ਕਾਂਗਰਸੀਆਂ ਨੇ ਜੇ ਪੰਜਾਬ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਦੇਹਰਾਦੂਨ ਜਾਂ ਦਿੱਲੀ ਗੇੜੇ ਮਾਰਨ ਦੀ ਜ਼ਰੂਰਤ ਨਹੀਂ, ਉਹ ਰਾਜਧਾਨੀ ਸਥਿਤ ਪੰਜਾਬ ਰਾਜ ਭਵਨ ਜਾ ਕੇ ਹੀ ਪੰਜਾਬ ਬਚਾ ਸਕਦੇ ਹਨ, ਬਸ਼ਰਤੇ ਰਾਜਪਾਲ ਪੰਜਾਬ ਨੂੰ ਅਸਤੀਫ਼ੇ ਸੌਂਪ ਕੇ ਕੈਪਟਨ ਪ੍ਰਤੀ ਬੇਭਰੋਸਗੀ ਦਰਜ ਕਰਾਉਣੀ ਪਵੇਗੀ।''
 
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਦੇ ਨਾਂ 'ਤੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨਾਲ ਹਨ ਜਾਂ ਪੰਜਾਬ ਅਤੇ ਪੰਜਾਬੀਆਂ ਦੇ ਨਾਲ, ਕਿਉਂਕਿ ਹਰੀਸ਼ ਰਾਵਤ ਨੇ ਸਾਫ਼ ਸ਼ਬਦਾਂ 'ਚ ਆਖ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ ਅਤੇ 2022 ਦੀਆਂ ਚੋਣਾਂ ਵੀ ਕੈਪਟਨ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ।
 
ਮੀਤ ਹੇਅਰ ਨੇ ਕਿਹਾ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਮਾਫ਼ੀਆ ਰਾਜ ਦਾ ਹਿੱਸਾ ਰਹੇ ਬਾਗ਼ੀ ਮੰਤਰੀਆਂ ਅਤੇ ਵਿਧਾਇਕਾਂ ਨੇ ਦੇਰ ਨਾਲ ਹੀ ਸਹੀ ਪਰ ਦਰੁਸਤ ਸਟੈਂਡ ਲੈਂਦੇ ਹੋਏ ਇਕਬਾਲ ਕੀਤਾ ਹੈ ਕਿ ਕੈਪਟਨ ਸਰਕਾਰ ਨਿਕੰਮੀ ਅਤੇ ਬੇਇਨਸਾਫ਼ ਸਰਕਾਰ ਹੈ। ਜੋ ਪੰਜਾਬ ਦੀ ਮਾੜੀ ਸਥਿਤੀ ਅਤੇ ਮਾਫ਼ੀਆ ਰਾਜ ਦੀ ਲੁੱਟ ਲਈ ਜ਼ਿੰਮੇਵਾਰ ਹੋਣ ਦੇ ਨਾਲ- ਨਾਲ ਚੋਣ ਵਾਅਦੇ ਪੂਰੇ ਕਰਨ 'ਚ ਬੁਰੀ ਤਰਾਂ ਨਾਕਾਮ ਰਹੀ ਹੈ। ਜਿਸ ਕਾਰਨ ਉਨ੍ਹਾਂ ਨੇ ਕੈਪਟਨ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕਿਆ ਹੈ, ਪਰ ਇਸ ਸਥਿਤੀ 'ਚ ਕੈਪਟਨ ਵਿਰੋਧੀਆਂ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਉਹ ਅਸਤੀਫ਼ੇ ਦੇ ਕੇ ਪੰਜਾਬ ਲਈ ਲੜਦੇ ਸਨ ਜਾਂ ਕੁਰਸੀ ਲਈ ਪੁਰਾਣੀ ਤਨਖ਼ਾਹ 'ਤੇ ਹੀ ਕੰਮ ਕਰਦੇ ਰਹਿਣਗੇ।
 
'ਆਪ' ਆਗੂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦੀਆਂ ਪ੍ਰਾਪਤੀਆਂ ਅਤੇ ਅਸਫਲਤਾਵਾਂ ਲਈ ਸਮੁੱਚੀ ਕੈਬਨਿਟ ਜ਼ਿੰਮੇਵਾਰ ਹੁੰਦੀ। ਇਸ ਲਈ ਪੰਜਾਬ ਦੇ ਮੁੱਦਿਆਂ ਤੋਂ ਟਾਲ਼ਾ ਵੱਟਣ ਲਈ ਕਾਂਗਰਸ ਸਰਕਾਰ ਦੇ ਸਾਰੇ ਮੰਤਰੀ, ਵਿਧਾਇਕ ਅਤੇ ਨਵਜੋਤ ਸਿੰਘ ਸਿੱਧੂ ਵੀ ਓਨੇ ਹੀ ਜ਼ਿੰਮੇਵਾਰ ਹਨ, ਜਿੰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ।
 
ਮੀਤ ਹੇਅਰ ਨੇ ਸਵਾਲ ਕੀਤਾ, 'ਕੀ ਬਾਗ਼ੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਮਨਜ਼ੂਰ ਹੈ? ਜੇ ਉਨ੍ਹਾਂ ਨੂੰ ਕੈਪਟਨ ਹੀ ਮਨਜ਼ੂਰ ਹੈ ਤਾਂ ਸਾਫ਼ ਹੁੰਦਾ ਹੈ ਕਿ ਉਹ ਕੇਵਲ ਤੇ ਕੇਵਲ ਕੁਰਸੀ ਲਈ ਲੜਦੇ ਹਨ। ਮੀਤ ਹੇਅਰ ਮੁਤਾਬਕ ਜੇ ਬਾਗ਼ੀ ਮੰਤਰੀ ਅਤੇ ਵਿਧਾਇਕ ਕੈਪਟਨ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲੈਂਦੇ ਤਾਂ ਉਹ ਮਾਫ਼ੀਆ ਰਾਜ ਨਾਲ ਮਿਲੇ ਹੋਣ ਦੇ ਦਾਗ਼ ਧੋਣ ਦਾ ਆਖ਼ਰੀ ਮੌਕਾ ਵੀ ਗਵਾਅ ਦੇਣਗੇ।
 
ਇਸ ਦੇ ਨਾਲ ਹੀ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਿਵ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਸਮਰਥਨ ਖੋਹ ਚੁੱਕੇ ਹਨ ਅਤੇ ਹੁਣ ਉਹ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦੇ ਯੋਗ ਨਹੀਂ ਹਨ। ਮੀਤ ਹੇਅਰ ਅਨੁਸਾਰ ਭਾਵੇਂ ਕਿ ਕਾਂਗਰਸ ਹਾਈਕਮਾਂਡ ਧੱਕੇ ਜ਼ੋਰੀ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਰੱਖੇ, ਪਰ ਇਖ਼ਲਾਕੀ ਅਤੇ ਸੰਵਿਧਾਨਿਕ ਤੌਰ 'ਤੇ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਸਰਕਾਰ ਦੇ ਪ੍ਰਮੁੱਖ ਬਣੇ ਰਹਿਣ ਦਾ ਕੋਈ ਹੱਕ ਨਹੀਂ।    

ਟਾਪ ਹੈਡਲਾਈਨ

BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
Barnala-Mansa ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ , 2 ਜ਼ਖਮੀ
Barnala-Mansa ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ , 2 ਜ਼ਖਮੀ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
Embed widget