ਪੜਚੋਲ ਕਰੋ
Advertisement
ਏਅਰਫੋਰਸ ਦਾ ਗਲੋਬਮਾਸਟਰ ਇਰਾਨ ਤੋਂ 58 ਵਿਅਕਤੀਆਂ ਨਾਲ ਭਾਰਤ ਪਹੁੰਚਿਆ
ਚੀਨ ਤੋਂ ਪੂਰੀ ਦੁਨੀਆ ਵਿਚ ਫੈਲੀ ਇਸ ਬਿਮਾਰੀ ਤੋਂ ਚੀਨ ਅਤੇ ਇਟਲੀ ਤੋਂ ਬਾਅਦ ਇਰਾਨ 'ਚ ਸਭ ਤੋਂ ਵੱਧ ਸੰਕਰਮਤ ਮਾਮਲੇ ਹਨ। ਇਰਾਨ 'ਚ ਹੁਣ ਤਕ 194 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਵੀਂ ਦਿੱਲੀ: ਇਰਾਨ 'ਚ ਕੋਰੋਨਾ ਦੇ ਤਬਾਹੀ ਦਰਮਿਆਨ ਫਸੇ ਭਾਰਤੀਆਂ ਨੂੰ ਏਅਰਫੋਰਸ ਦਾ ਜਹਾਜ਼ ਭਾਰਤ ਲੈ ਆਇਆ ਹੈ। ਇਸ ਜਹਾਜ਼ ਨੇ ਤਹਿਰਾਨ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਲਈ ਉਡਾਣ ਭਰਿਆ ਸੀ। ਕੋਰੋਨਾ ਨੇ ਪੂਰੀ ਦੁਨੀਆ 'ਚ ਤਬਾਹੀ ਮਚਾ ਦਿੱਤੀ ਹੈ।
ਕੱਲ੍ਹ ਭਰੀ ਸੀ ਉਡਾਨ, ਅੱਜ 58 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ:
ਦੱਸ ਦਈਏ ਕਿ ਇੰਡੀਅਨ ਏਅਰ ਫੋਰਸ ਦੇ ਜਹਾਜ਼ ਸੀ -17 ਗਲੋਬਮਾਸਟਰ ਨੇ ਇਰਾਨ 'ਚ ਕੋਰੋਨਾ ਦੀ ਤਬਾਹੀ ਦੇ ਵਿਚਕਾਰ ਇਰਾਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਬੀਤੀ ਰਾਤ 8 ਵਜੇ ਉਡਾਣ ਭਰੀ ਸੀ। ਇਹ ਜਹਾਜ਼ ਅੱਜ ਸਵੇਰੇ 58 ਭਾਰਤੀਆਂ ਦੇ ਪਹਿਲੇ ਸਮੂਹ ਨਾਲ ਵਾਪਸ ਆਇਆ ਹੈ। ਇਹ ਜਹਾਜ਼ ਤਹਿਰਾਨ ਏਅਰਪੋਰਟ ਤੋਂ ਰਵਾਨਾ ਹੋਇਆ ਤੇ ਇਸ ਦੀ ਲੈਂਡਿੰਗ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਹੋਈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚੋਂ 58 ਭਾਰਤੀ ਇਰਾਨ ਧਾਰਮਿਕ ਯਾਤਰਾ ਲਈ ਗਏ ਸੀ। ਇਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਉਨ੍ਹਾਂ ਦੀ ਵਾਪਸੀ ਲਈ ਬੇਨਤੀ ਕੀਤੀ ਸੀ। ਇਰਾਨ ਵਿੱਚ ਸੰਕਰਮਿਤ ਵਿਅਕਤੀਆਂ ਦੀ ਕੁਲ ਗਿਣਤੀ 7000 ਨੂੰ ਪਾਰ ਕਰ ਗਈ ਹੈ। ਇਰਾਨ 'ਚ ਕੋਰੋਨਾਵਾਇਰਸ ਕਾਰਨ ਹੁਣ ਤਕ 237 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਰਾਨ 'ਚ ਲਗਪਗ 70 ਹਜ਼ਾਰ ਕੈਦੀ ਵੀ ਕੋਰੋਨਾ ਦੇ ਤਬਾਹੀ ਕਾਰਨ ਇਰਾਨ ਦੀਆਂ ਕਈ ਜੇਲ੍ਹਾਂ ਚੋਂ ਰਿਹਾ ਕੀਤੇ ਗਏ ਹਨ। ਭਾਰਤੀਆਂ ਨੂੰ ਈਰਾਨ ਤੋਂ ਵਾਪਸ ਲਿਆਉਣ ਲਈ ਅੱਜ ਰਾਤ ਰਵਾਨਾ ਹੋਵੇਗਾ ਆਈਏਐਫ ਦਾ ਵਿਸ਼ੇਸ਼ ਜਹਾਜ਼ ਸੀ -17 ਗਲੋਬਮਾਸਟਰIAF C-17 Globemaster carrying the first batch of 58 Indian pilgrims, lands at Hindon air force station in Ghaziabad from Tehran, Iran. #CoronaVirus pic.twitter.com/MA0iaJIr2l
— ANI (@ANI) March 10, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement