ਪੜਚੋਲ ਕਰੋ
(Source: ECI/ABP News)
ਬੱਚਿਆਂ ਨੂੰ ਕੋਰੋਨਾ ਹੋ ਜਾਵੇ ਤਾਂ ਘਰ 'ਚ ਹੀ ਇਲਾਜ ਸੰਭਵ, ਸਿਹਤ ਮੰਤਰਾਲੇ ਦੀ ਸਲਾਹ
ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵੱਡੀ ਗਿਣਤੀ ਵਿੱਚ ਬੱਚੇ ਵੀ ਸੰਕਰਮਿਤ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਬਹੁਤੇ ਬੱਚਿਆਂ ਦੀ ਦੇਖਭਾਲ ਤੇ ਘਰ ਵਿੱਚ ਹੀ ਇਲਾਜ ਕੀਤਾ ਜਾ ਸਕਦਾ ਹੈ। ਮੰਤਰਾਲੇ ਨੇ ਉਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਇੱਕ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ ਜਿਨ੍ਹਾਂ ਨੂੰ ਕੋਰੋਨਾ ਦੇ ਲੱਛਣ ਹਨ ਜਾਂ ਕੋਰੋਨਾ ਪੌਜੇਟਿਵ ਹਨ।
![ਬੱਚਿਆਂ ਨੂੰ ਕੋਰੋਨਾ ਹੋ ਜਾਵੇ ਤਾਂ ਘਰ 'ਚ ਹੀ ਇਲਾਜ ਸੰਭਵ, ਸਿਹਤ ਮੰਤਰਾਲੇ ਦੀ ਸਲਾਹ If children get corona, treatment at home is possible, advises the Ministry of Health ਬੱਚਿਆਂ ਨੂੰ ਕੋਰੋਨਾ ਹੋ ਜਾਵੇ ਤਾਂ ਘਰ 'ਚ ਹੀ ਇਲਾਜ ਸੰਭਵ, ਸਿਹਤ ਮੰਤਰਾਲੇ ਦੀ ਸਲਾਹ](https://feeds.abplive.com/onecms/images/uploaded-images/2021/05/16/55b4112386b6d4bb5c8e91593aeaed59_original.png?impolicy=abp_cdn&imwidth=1200&height=675)
6-30_Kids_Corona
ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵੱਡੀ ਗਿਣਤੀ ਵਿੱਚ ਬੱਚੇ ਵੀ ਸੰਕਰਮਿਤ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਬਹੁਤੇ ਬੱਚਿਆਂ ਦੀ ਦੇਖਭਾਲ ਤੇ ਘਰ ਵਿੱਚ ਹੀ ਇਲਾਜ ਕੀਤਾ ਜਾ ਸਕਦਾ ਹੈ। ਮੰਤਰਾਲੇ ਨੇ ਉਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਇੱਕ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ ਜਿਨ੍ਹਾਂ ਨੂੰ ਕੋਰੋਨਾ ਦੇ ਲੱਛਣ ਹਨ ਜਾਂ ਕੋਰੋਨਾ ਪੌਜੇਟਿਵ ਹਨ।
ਸਿਹਤ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਹੈ, "ਕੋਰੋਨਾ ਨਾਲ ਸੰਕਰਮਿਤ ਬਹੁਤੇ ਬੱਚੇ ਬਿਨਾਂ ਸੰਕੇਤਕ ਜਾਂ ਹਲਕੇ ਲੱਛਣ ਵਾਲੇ ਹੁੰਦੇ ਹਨ।"
Asymptomatic ਯਾਨੀ ਬਗੈਰ ਲੱਛਣਾਂ ਵਾਲੇ ਬੱਚਿਆਂ ਦੀ ਦੇਖਭਾਲ
ਸਿਹਤ ਮੰਤਰਾਲੇ ਅਨੁਸਾਰ, ਬਗੈਰ ਲੱਛਣ ਵਾਲੇ ਕੋਰੋਨਾ-ਸਕਾਰਾਤਮਕ ਬੱਚਿਆਂ ਦੀ ਵੀ ਘਰ ਵਿਚ ਦੇਖਭਾਲ ਕੀਤੀ ਜਾ ਸਕਦੀ ਹੈ। ਅਜਿਹੇ ਬੱਚਿਆਂ ਦੀ ਪਛਾਣ ਕੇਵਲ ਉਦੋਂ ਹੁੰਦੀ ਹੈ ਜਦੋਂ ਉਨ੍ਹਾਂ ਦੇ ਪਰਿਵਾਰ ਵਿਚ ਕਿਸੇ ਦੇ ਕੋਰੋਨਾ ਪੌਜੇਟਿਵ ਹੋਣ ਮਗਰੋਂ ਸਾਰਿਆਂ ਦੀ ਜਾਂਚ ਕੀਤੀ ਜਾਂਦੀ ਹੈ। ਅਜਿਹੇ ਬੱਚਿਆਂ ਵਿੱਚ ਕੁਝ ਦਿਨਾਂ ਬਾਅਦ ਗਲੇ ਵਿੱਚ ਖਰਾਸ਼, ਨੱਕ ਵਗਣਾ, ਸਾਹ ਲੈਣ ਵਿੱਚ ਮੁਸ਼ਕਲ ਦੇ ਬਿਨਾਂ ਖੰਘ ਹੋ ਸਕਦੀ ਹੈ। ਕੁਝ ਬੱਚਿਆਂ ਦਾ ਢਿੱਡ ਵੀ ਖਰਾਬ ਹੋ ਸਕਦਾ ਹੈ। ਇਹ ਬੱਚਿਆਂ ਨੂੰ ਘਰ ਵਿਚ ਆਇਸੋਲੇਟ ਕਰਕੇ ਲੱਛਣਾਂ ਦੇ ਅਧਾਰ ਉਤੇ ਇਲਾਜ ਕੀਤਾ ਜਾਂਦਾ ਹੈ। ਬੁਖਾਰ ਦੀ ਸਥਿਤੀ ਵਿੱਚ ਅਜਿਹੇ ਬੱਚਿਆਂ ਨੂੰ ਪੈਰਾਸੀਟਾਮੋਲ ਦਿੱਤੀ ਜਾ ਸਕਦੀ ਹੈ।

ਲੱਛਣਾਂ ਤੋਂ ਬਗੈਰ ਬੱਚਿਆਂ ਦੇ ਆਕਸੀਜਨ ਦੇ ਪੱਧਰ 'ਤੇ ਆਕਸੀਮੀਟਰ ਨਾਲ ਨਜ਼ਰ ਰੱਖੋ। ਜੇ ਆਕਸੀਜਨ ਦਾ ਪੱਧਰ 94% ਤੋਂ ਘੱਟ ਹੋਣਾ ਸ਼ੁਰੂ ਹੋ ਜਾਵੇ ਤਾਂ ਡਾਕਟਰ ਦੀ ਸਲਾਹ ਲਓ।
ਜਮਾਂਦਰੂ ਦਿਲ ਦੀ ਬਿਮਾਰੀ (Congenital heart disease) ਦਾ ਅਰਥ ਹੈ ਜਨਮ ਤੋਂ ਦਿਲ ਦੀ ਬਿਮਾਰੀ, (chronic lung disease) ਫੇਫੜਿਆਂ ਦੀ ਗੰਭੀਰ ਬਿਮਾਰੀ, ਫੇਫੜਿਆਂ ਦੀ ਗੰਭੀਰ ਬਿਮਾਰੀ, (chronic organ dysfunction) ਸਰੀਰ ਕੇ ਕਿਸੇ ਅੰਗ ਦਾ ਕੰਮ ਨਾ ਕਰਨਾ ਅਤੇ ਮੋਟਾਪਾ ਵਰਗੀਆਂ ਬਿਮਾਰੀਆਂ ਵਾਲੇ ਬੱਚਿਆਂ ਦੀ ਡਾਕਟਰੀ ਸਲਾਹ ਨਾਲ ਘਰ ਵਿਚ ਦੇਖਭਾਲ ਕੀਤੀ ਜਾ ਸਕਦੀ ਹੈ।
ਕੁੱਝ ਬੱਚਿਆਂ ‘ਚ ਮਲਟੀ-ਸਿਸਟਮ ਇੰਫਲੇਮੇਟ੍ਰੀ ਸਿੰਡਰੋਮ (MIS-C)
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਕੋਰੋਨਾ ਪਾਜੀਟਿਵ ਕੁੱਝ ਬੱਚਿਆਂ ਵਿਚ ਇੱਕ ਨਵਾਂ ਸਿੰਡਰੋਮ ਮਲਟੀ-ਸਿਸਟਮ ਇਨਫਲਾਮੇਟਟਰੀ ਸਿੰਡਰੋਮ (MIS-C) ਵੀ ਦੇਖਿਆ ਗਿਆ। ਅਜਿਹੇ ਮਾਮਲਿਆਂ ਵਿੱਚ ਬੱਚਿਆਂ ਨੂੰ ਲਗਾਤਾਰ 38 ਡਿਗਰੀ ਸੈਲਸੀਅਸ ਭਾਵ 100.4 ਡਿਗਰੀ ਫਾਰਨਹੀਟ ਤੋਂ ਵੱਧ ਦਾ ਬੁਖਾਰ ਰਹਿੰਦਾ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੋਣਾਂ 2025
ਚੋਣਾਂ 2025
ਚੋਣਾਂ 2025
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)