ਨਵੀਂ ਦਿੱਲੀ: ਭਾਰਤ 'ਚ ਹਰ ਆਮਦਨੀ ਆਮਦਨੀ ਟੈਕਸ ਦੇ ਅਧੀਨ ਆਉਂਦੀ ਹੈ। ਹਾਲਾਂਕਿ, ਆਮਦਨ ਕਰ ਵਿਭਾਗ ਘੱਟ ਆਮਦਨੀ ਵਾਲੇ ਲੋਕਾਂ ਨੂੰ ਆਮਦਨ ਟੈਕਸ ਵਿੱਚ ਛੋਟ ਦਿੰਦਾ ਹੈ। ਉਥੇ ਹੀ ਆਮਦਨੀ ਟੈਕਸ ਦੇ ਨਿਯਮਾਂ ਅਨੁਸਾਰ ਲਾਟਰੀ ਜਾਂ ਕਿਸੇ ਮੁਕਾਬਲੇ ਵਿੱਚ ਜਿੱਤਿਆ ਹੋਇਆ ਪੈਸਾ ਵੀ ਟੈਕਸ ਯੋਗ ਹੁੰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਲਾਟਰੀ 'ਚ ਜਿੱਤੀ ਗਈ ਰਕਮ ਦੂਜੇ ਸਰੋਤਾਂ ਤੋਂ ਪ੍ਰਾਪਤ ਆਮਦਨੀ 'ਚ ਗਿਣੀ ਜਾਂਦੀ ਹੈ। ਇਨਕਮ ਟੈਕਸ ਐਕਟ 1961 ਅਨੁਸਾਰ ਲਾਟਰੀ ਜਾਂ ਗੇਮ ਸ਼ੋਅ ਵਿੱਚ ਜਿੱਤੇ ਕਿਸੇ ਵੀ 'ਤੇ ਇਨਾਮ ਟੈਕਸ ਲਾਇਆ ਜਾਂਦਾ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਕਿਸੇ ਨੇ ਲਾਟਰੀ 'ਚ 1 ਕਰੋੜ ਦੀ ਰਕਮ ਜਿੱਤੀ ਹੈ, ਤਾਂ ਉਸ ਤੋਂ ਕਿੰਨਾ ਟੈਕਸ ਲਿਆ ਜਾਵੇਗਾ ਤੇ ਉਸ ਦੀ ਜੇਬ 'ਚ ਟੈਕਸ ਭਰਨ ਤੋਂ ਬਾਅਦ ਕਿੰਨਾ ਪੈਸਾ ਆਵੇਗਾ। ਲਾਟਰੀ ਜਾਂ ਗੇਮ ਸ਼ੋਅ 'ਚ ਜਿੱਤੀ ਗਈ ਰਕਮ 'ਤੇ ਫਲੈਟ 30 ਪ੍ਰਤੀਸ਼ਤ ਟੈਕਸ ਲਾਇਆ ਜਾਂਦਾ ਹੈ। ਕਿਉਂਕਿ ਇਹ ਇਕ ਵਿਸ਼ੇਸ਼ ਆਮਦਨੀ ਹੈ, ਇਸ 'ਚ ਕੋਈ ਮੁਢਲੀ ਛੋਟ ਵੀ ਨਹੀਂ ਦਿੱਤੀ ਜਾਂਦੀ। ਜੇ 10 ਲੱਖ ਤੋਂ ਉਪਰ ਦੀ ਰਕਮ ਲਾਟਰੀ 'ਚ ਜਿੱਤ ਜਾਂਦੀ ਹੈ, ਤਾਂ ਇਹ ਸਰਚਾਰਜ ਹੋਵੇਗਾ।
ਬਦਲ ਜਾਏਗੀ ਵ੍ਹਟਸਐਪ ਦੀ ਦੁਨੀਆ! ਇਸ ਹਫ਼ਤੇ ਆਏ ਇਹ ਨਵੇਂ ਫ਼ੀਚਰਜ਼
ਭਾਵ, ਜੇ ਤੁਸੀਂ ਇਕ ਲਾਟਰੀ ਜਾਂ ਗੇਮ ਸ਼ੋਅ 'ਚ 1 ਕਰੋੜ ਰੁਪਏ ਜਿੱਤਦੇ ਹੋ, ਤਾਂ ਇਸ 'ਚੋਂ ਤੀਹ ਲੱਖ ਆਮਦਨ ਟੈਕਸ 'ਚ ਜਾਣਗੇ। ਇਸ ਤੋਂ ਬਾਅਦ 10 ਪ੍ਰਤੀਸ਼ਤ ਵਾਧੂ ਸਰਚਾਰਜ ਵੀ ਅਦਾ ਕਰਨਾ ਪਏਗਾ। ਇੰਨਾ ਹੀ ਨਹੀਂ ਐਜੂਕੇਸ਼ਨ ਸੀਈਐਸਐਸ ਅਤੇ ਉੱਚ ਸਿੱਖਿਆ ਸੀਸੀਐਸ ਵਰਗੇ ਟੈਕਸ ਵੀ ਅਦਾ ਕਰਨੇ ਪੈਣਗੇ। ਇਨ੍ਹਾਂ ਸਾਰੇ ਟੈਕਸਾਂ ਨੂੰ ਕੱਟਣ ਦੀ ਜ਼ਿੰਮੇਵਾਰੀ ਵੀ ਉਸ ਸੰਸਥਾ ਦੀ ਹੈ ਜਿਸ ਤੋਂ ਤੁਸੀਂ ਇਨਾਮੀ ਰਕਮ ਜਿੱਤੀ ਹੈ।
ਸਭ ਤੋਂ ਪਹਿਲਾਂ, 30 ਪ੍ਰਤੀਸ਼ਤ ਟੈਕਸ ਲਗਾਇਆ ਜਾਵੇਗਾ ਭਾਵ 1 ਕਰੋੜ 'ਚ 30 ਲੱਖ ਦੀ ਕਟੌਤੀ ਕੀਤੀ ਜਾਵੇਗੀ। 70 ਲੱਖ ਬਚੇਗਾ। 10 ਪ੍ਰਤੀਸ਼ਤ ਸਰਚ ਚਾਰਜ ਲਗੇਗਾ ਯਾਨੀ 3 ਲੱਖ ਰੁਪਏ, ਯਾਨੀ ਹੁਣ ਤੱਕ ਟੈਕਸ ਦੀ ਕੁੱਲ ਰਕਮ 33 ਲੱਖ ਰੁਪਏ ਹੋ ਚੁੱਕੀ ਹੈ। ਇਸ ਤੋਂ ਬਾਅਦ 4 ਪ੍ਰਤੀਸ਼ਤ ਸੈੱਸ ਲਗਾਇਆ ਜਾਵੇਗਾ, ਭਾਵ 1 ਲੱਖ 20 ਹਜ਼ਾਰ… ਯਾਨੀ ਟੈਕਸ ਦੀ ਰਕਮ ਹੋ ਚੁੱਕੀ ਹੈ 30 ਲੱਖ, 3 ਲੱਖ ਅਤੇ 1.20 ਲੱਖ। ਯਾਨੀ ਕੁਲ ਰਕਮ 34.2 ਲੱਖ ਰੁਪਏ। ਇਸ ਤੋਂ ਇਲਾਵਾ ਇਕ ਛੋਟਾ ਜਿਹਾ ਹਿਡਨ ਚਾਰਜ ਵੀ ਲੱਗੇਗਾ। ਯਾਨੀ ਲਾਟਰੀ ਦੀ ਜਿੱਤੀ ਹੋਈ 1 ਕਰੋੜ ਦੀ ਰਕਮ 'ਤੇ ਸਾਰੇ ਟੈਕਸ ਅਦਾ ਕਰਨ ਤੋਂ ਬਾਅਦ ਬਚੀ ਕੁੱਲ ਰਕਮ 65 ਲੱਖ ਹੈ, ਜਿਸ ਨੂੰ ਜਿੱਤਣ ਵਾਲਾ ਘਰ ਲੈ ਸਕਦਾ ਹੈ।
Election Results 2024
(Source: ECI/ABP News/ABP Majha)
ਜੇ ਤੁਸੀਂ 1 ਕਰੋੜ ਜਿੱਤਦੇ ਹੋ ਤਾਂ ਸਰਕਾਰੀ ਖਾਤੇ 'ਚ ਦੇਣੇ ਪੈਣਗੇ ਇੰਨੇ ਲੱਖ ਰੁਪਏ?
ਏਬੀਪੀ ਸਾਂਝਾ
Updated at:
07 Dec 2020 12:59 PM (IST)
ਭਾਰਤ 'ਚ ਹਰ ਆਮਦਨੀ ਆਮਦਨੀ ਟੈਕਸ ਦੇ ਅਧੀਨ ਆਉਂਦੀ ਹੈ। ਹਾਲਾਂਕਿ, ਆਮਦਨ ਕਰ ਵਿਭਾਗ ਘੱਟ ਆਮਦਨੀ ਵਾਲੇ ਲੋਕਾਂ ਨੂੰ ਆਮਦਨ ਟੈਕਸ ਵਿੱਚ ਛੋਟ ਦਿੰਦਾ ਹੈ। ਉਥੇ ਹੀ ਆਮਦਨੀ ਟੈਕਸ ਦੇ ਨਿਯਮਾਂ ਅਨੁਸਾਰ ਲਾਟਰੀ ਜਾਂ ਕਿਸੇ ਮੁਕਾਬਲੇ ਵਿੱਚ ਜਿੱਤਿਆ ਹੋਇਆ ਪੈਸਾ ਵੀ ਟੈਕਸ ਯੋਗ ਹੁੰਦਾ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -