ਪੜਚੋਲ ਕਰੋ

IIT ਰੋਪੜ ਵੱਲੋਂ ਦੇਸ਼ ਦਾ ਪਹਿਲਾ ਬਿਨਾ ਬਿਜਲੀ ਚੱਲਣ ਵਾਲਾ ਸਸਤਾ CPAP ਉਪਕਰਣ ‘ਜੀਵਨ ਵਾਯੂ’ ਵਿਕਸਤ

ਰੋਪੜ ਸਥਿਤ ‘ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ’ (IIT) ਨੇ ‘ਜੀਵਨ ਵਾਯੂ’ ਨਾਂ ਦਾ ਇੱਕ ਉਪਕਰਣ/ਯੰਤਰ ਵਿਕਸਤ ਕੀਤਾ ਹੈ, ਜਿਸ ਦੀ ਵਰਤੋਂ CPAP ਮਸ਼ੀਨ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ। ਇਹ ਦੇਸ਼ ਦਾ ਵੀ ਪਹਿਲਾ ਅਜਿਹਾ ਯੰਤਰ ਹੈ, ਜੋ ਬਿਨਾ ਬਿਜਲੀ ਦੇ ਵੀ ਕੰਮ ਕਰਦਾ ਹੈ ਤੇ ਆਕਸੀਜਨ ਪੈਦਾ ਕਰਨ ਵਾਲੀਆਂ ਦੋਵੇਂ ਤਰ੍ਹਾਂ ਦੀਆਂ ਇਕਾਈਆਂ O2 ਸਿਲੰਡਰਾਂ ਤੇ ਆਕਸੀਜਨ ਪਾਈਪਲਾਈਨਾਂ ਦੇ ਅਨੁਕੂਲ ਹੈ।

ਮਹਿਤਾਬ-ਉਦ-ਦੀਨ
ਚੰਡੀਗੜ੍ਹ: ਰੋਪੜ ਸਥਿਤ ‘ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ’ (IIT) ਨੇ ‘ਜੀਵਨ ਵਾਯੂ’ ਨਾਂ ਦਾ ਇੱਕ ਉਪਕਰਣ/ਯੰਤਰ ਵਿਕਸਤ ਕੀਤਾ ਹੈ, ਜਿਸ ਦੀ ਵਰਤੋਂ CPAP ਮਸ਼ੀਨ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ। ਇਹ ਦੇਸ਼ ਦਾ ਵੀ ਪਹਿਲਾ ਅਜਿਹਾ ਯੰਤਰ ਹੈ, ਜੋ ਬਿਨਾ ਬਿਜਲੀ ਦੇ ਵੀ ਕੰਮ ਕਰਦਾ ਹੈ ਤੇ ਆਕਸੀਜਨ ਪੈਦਾ ਕਰਨ ਵਾਲੀਆਂ ਦੋਵੇਂ ਤਰ੍ਹਾਂ ਦੀਆਂ ਇਕਾਈਆਂ O2 ਸਿਲੰਡਰਾਂ ਤੇ ਆਕਸੀਜਨ ਪਾਈਪਲਾਈਨਾਂ ਦੇ ਅਨੁਕੂਲ ਹੈ। ਅਜਿਹੇ ਇੰਤਜ਼ਾਮ CPAP ਦੀਆਂ ਮੌਜੂਦਾ ਮਸ਼ੀਨਾਂ ਵਿੱਚ ਨਹੀਂ ਹਨ। ਕੋਵਿਡ-19 ਤੇ ਹੋਰ ਰੋਗਾਂ ਦੇ ਮਰੀਜ਼ਾਂ ਨੂੰ ਆਕਸੀਜਨ ਦੇਣ ਲਈ ਇਹ ਉਪਕਰਣ ਇੱਕ ਵਰਦਾਨ ਸਿੱਧ ਹੋਵੇਗਾ।

‘ਕੰਟੀਨਿਯੂਸ ਪੌਜ਼ਿਟਿਵ ਏਅਰਵੇਅ ਪ੍ਰੈਸ਼ਰ’ (CPAP) ਇਲਾਜ ਦੀ ਇੱਕ ਅਜਿਹੀ ਵਿਧੀ ਹੈ, ਜੋ ਨੀਂਦਰ ਦੌਰਾਨ ਸਾਹ ਲੈਣ ਵਿੱਚ ਔਖ ਭਾਵ Sleep Apnea ਜਿਹੀਆਂ ਸਮੱਸਿਆਵਾਂ ਦੇ ਰੋਗੀਆਂ ਲਈ ਵਰਤੀ ਜਾਂਦੀ ਹੈ। ਇਹ ਮਸ਼ੀਨ ਹਵਾ ਦਾ ਮਾਮੂਲੀ ਦਬਾਅ ਵਰਤਦਿਆਂ ਵਾਯੂ-ਮਾਰਗਾਂ ਨੂੰ ਖੁੱਲ੍ਹੇ ਰੱਖਦੀ ਹੈ, ਤਾਂ ਜੋ ਸਾਹ ਲੈਣ ਵਿੱਚ ਕੋਈ ਔਖ ਨਾ ਹੋਵੇ। ਇਸ ਦੀ ਵਰਤੋਂ ਅਜਿਹੇ ਨਵ-ਜਨਮੇ ਬਾਲਾਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਫੇਫੜੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਏ ਹੁੰਦੇ।

ਇਹ ਮਸ਼ੀਨ ਬੱਚੇ ਜਾਂ ਬੱਚੀ ਦੇ ਨੱਕ ਵਿੱਚ ਹਵਾ ਧੱਕਦੀ ਹੈ, ਤਾਂ ਜੋ ਉਸ ਦੇ ਫੇਫੜਿਆਂ ਤੱਕ ਹਵਾ ਅੰਦਰ ਜਾ ਸਕੇ। ਕੋਵਿਡ-19 ਦੀ ਛੂਤ ਦੇ ਮੁਢਲੇ ਪੜਾਵਾਂ ਉੱਤੇ ਇਹ ਇਲਾਜ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਸ ਨਾਲ ਫੇਫੜੇ ਦੇ ਨਸ਼ਟ ਹੋਣ ਤੋਂ ਬਚਾਅ ਹੁੰਦਾ ਹੈ ਤੇ ਸੋਜ਼ਿਸ਼ ਜਿਹੇ ਪਭਾਵਾਂ ਤੋਂ ਪਰੇਸ਼ਾਨ ਰੋਗੀ ਠੀਕ ਹੋ ਸਕਦੇ ਹਨ।

ਪੀਆਈਬੀ ਚੰਡੀਗੜ੍ਹ ਵੱਲੋਂ ਜਾਰੀ ਰਿਪੋਰਟ ਅਨੁਸਾਰ ਮੈਡੀਕਲ ਤੌਰ ’ਤੇ ਸਾਰੇ ਮਾਪਦੰਡਾਂ ਉੱਤੇ ਖਰਾ ਉੱਤਰਨ ਵਾਲਾ ਇਹ CPAP ਡਿਲੀਵਰੀ ਸਿਸਟਮ ‘ਜੀਵਨ ਵਾਯੂ’ ਪੂਰੀ ਤਰ੍ਹਾਂ ਲੀਕ ਪਰੂਫ਼ ਹੈ, ਇਸ ਦੀ ਲਾਗਤ ਵੀ ਘੱਟ ਹੈ ਤੇ ਇਹ 22 ਮਿਲੀਮੀਟਰ CPAP ਕਲੋਜ਼ਡ ਸਰਕਟ ਟਿਊਬ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਟਿਊਬ ਦੇ ਆਕਾਰ ਮੁਤਾਬਕ ਵੀ ਢਾਲਿਆ ਜਾ ਸਕਦਾ ਹੈ। ਇਸ ਨੂੰ ਬਿਜਲੀ ਦੇ ਅਚਾਨਕ ਚਲੇ ਜਾਣ ’ਤੇ ਵੀ ਵਰਤਿਆ ਜਾ ਸਕਦਾ ਹੈ ਤੇ ਇਸ ਦੀ ਵਰਤੋਂ ਮਰੀਜ਼ ਨੂੰ ਰਾਹ ਵਿੱਚ ਕਿਤੇ ਲਿਜਾਂਦੇ ਸਮੇਂ ਵੀ ਕੀਤੀ ਜਾ ਸਕਦੀ ਹੈ।

ਇਹ ਉਪਕਰਣ IIT ਰੋਪੜ ਦੇ ਐਡਵਾਂਸਡ ਮਟੀਰੀਅਲਜ਼ ਤੇ ਡਿਜ਼ਾਇਨ ਲੈਬ ਵਿੱਚ ਡਿਜ਼ਾਈਨ ਕੀਤਾ ਗਿਆ ਹੈ; ਉੱਥੋਂ ਦੇ ਮੈਟਲਰਜੀਕਲ ਐਂਡ ਮਟੀਰੀਅਲਜ਼ ਇੰਜੀਨੀਅਰਿੰਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਖ਼ੁਸ਼ਬੂ ਰੱਖਾ ਨੇ ਦੱਸਿਆ,‘ਕੋਵਿਡ ਦੀ ਮੌਜੂਦਾ ਮਹਾਮਾਰੀ ਦੇ ਇਸ ਸੰਕਟ ਦੌਰਾਨ ਇਸ ਉਪਕਰਣ ਦੀ ਲੋੜ ਸੀ, ਜਦੋਂ ਬਿਜਲੀ ਦੀ ਸਪਲਾਈ ਅਚਾਨਕ ਬੰਦ ਹੋ ਜਾਂਦੀ ਹੈ ਤੇ ਵੈਂਟੀਲੈਂਟਰਜ਼ ਅਤੇ ਆਕਸੀਜਨ ਕੰਸਟ੍ਰੇਟਰਜ਼ ਵਰਗੇ ਮੈਡੀਕਲ ਉਪਕਰਣਾਂ ਦੇ ਸਹਾਰੇ ਰਹਿਣ ਵਾਲੇ ਮਰੀਜ਼ਾਂ ਦੀਆਂ ਜਾਨਾਂ ਦੀ ਚਿੰਤਾ ਲੱਗ ਜਾਂਦੀ ਹੈ।’

ਡਾ. ਰੱਖਾ ਨੇ ਭਰੋਸਾ ਦਿਵਾਇਆ,‘ਇਸ ਉਪਕਰਣ ਦੇ ਅੰਦਰ ਹਵਾ ਅੰਦਰ ਦਾਖ਼ਲ ਹੋਣ ਵਾਲੇ ਸਿਰੇ ਉੱਤੇ ਵਾਇਰਲ ਫ਼ਿਲਟਰ ਮੌਜੂਦ ਹੈ, ਜਿਸ ਵਿੱਚ 99.99% ਵਾਇਰਲ ਪ੍ਰਭਾਵਕਤਾ ਹੁੰਦੀ ਹੈ।’ ਇਹ ਵਾਇਰਲ ਫ਼ਿਲਟਰ ਇਹ ਯਕੀਨੀ ਬਣਾਉਂਦਾ ਹੈ ਕਿ ਹਵਾ ਰਾਹੀਂ ਵਾਤਾਵਰਣ ’ਚੋਂ ਕਿਸੇ ਕਿਸਮ ਦੇ ਪੈਥੋਜਨਸ (ਰੋਗਾਣੂ) ਅੰਦਰ ਨਾ ਜਾਣ। ਇਹ ਉਪਕਰਣ 3D ਪ੍ਰਿੰਟਿੰਗ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਪ੍ਰੀਖਣ ਵੀ ਮਕੈਨੀਕਲ ਤੌਰ ’ਤੇ ਕਰ ਲਿਆ ਗਿਆ ਹੈ।

‘ਜੀਵਨ ਵਾਯੂ’ ਬਹੁਤ ਉੱਚ ਪ੍ਰਵਾਹ ਵਾਲੀ ਆਕਸੀਜਨ (0-60 LPM) ਡਿਲਿਵਰ ਸਕਦਾ ਹੈ ਅਤੇ 20 cm H2O ਤੱਕ ਦਾ ਪੌਜ਼ਿਟਿਵ ਦਬਾਅ ਲਗਾਤਾਰ ਕਾਇਮ ਰੱਖ ਸਕਦਾ ਹੈ। ਇਹ ਉਪਕਰਣ 5–20cm H2O ਦੇ ਇੱਕ PEEP (ਪੌਜ਼ਿਟਿਵ ਐਂਡ-ਐਕਸਪਾਇਰੇਟਰੀ ਪ੍ਰੈਸ਼ਰ) ਨਾਲ 40% ਤੋਂ ਵੱਧ FiO2 ਕਾਇਮ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ।

ਡਾ. ਖ਼ੁਸ਼ਬੂ ਰੱਖਾ ਤੇ ਉਨ੍ਹਾਂ ਦੀ ਟੀਮ ਨੇ ਇਸ ਉਪਕਰਣ ਦੀ 3D ਪ੍ਰਿੰਟਿੰਗ ਲਈ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਦੇ ਸੀਮੈਨਜ਼ ਸੈਂਟਰ ਆਫ ਐਕਸੇਲੈਂਸ ਸਥਿਤ ਰੈਪਿਡ ਪ੍ਰੋਟੋਟਾਈਪਿੰਗ ਲੈਬ. ਦੇ ਫ਼ੈਕਲਟੀ ਇੰਚਾਰਜ ਸ੍ਰੀ ਸੁਰੇਸ਼ ਚੰਦ ਨਾਲ ਤਾਲਮੇਲ ਕਾਇਮ ਕੀਤਾ ਸੀ। ਇਹ ਉਪਕਰਣ ਹੁਣ ਮੈਡੀਕਲ ਪ੍ਰੀਖਣ ਤੇ ਵੱਡੇ ਪੱਧਰ ’ਤੇ ਨਿਰਮਾਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ

ਵੀਡੀਓਜ਼

CM ਕਰਦਾ ਫ਼ਰਜ਼ੀ ਸੈਸ਼ਨ , ਸੁਖਪਾਲ ਖ਼ੈਰਾ ਦਾ ਇਲਜ਼ਾਮ
AAP ਸਰਕਾਰ ਦੇ ਵਾਅਦੇ ਝੂਠੇ! ਬਾਜਵਾ ਨੇ ਖੋਲ੍ਹ ਦਿੱਤਾ ਮੋਰਚਾ
ਗੁਰੂਆਂ ਦਾ ਮਾਣ ਸਾਡਾ ਫਰਜ਼ ਹੈ , ਭਾਵੁਕ ਹੋਏ ਧਾਲੀਵਾਲ
ਸਾਡੇ ਗੁਰੂਆਂ ਤੇ ਸਿਆਸਤ ਬਰਦਾਸ਼ਤ ਨਹੀਂ ਕਰਾਂਗੇ : ਧਾਲੀਵਾਲ
ਕੁਲਵਿੰਦਰ ਬਿੱਲਾ ਨੇ ਕੀਤਾ ਐਮੀ ਵਿਰਕ ਤੇ ਵੱਡਾ ਖ਼ੁਲਾਸਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
Punjab School Holiday: ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
Embed widget