ਬੰਗਾਲ 'ਚ ਬੀਜੇਪੀ ਦੇ ਦੋ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ, ਹੁਣ ਸਿਰਫ 75 ਸੀਟਾਂ
ਪੱਛਮੀ ਬੰਗਾਲ ’ਚ ਭਾਜਾਪਾ ਦੇ ਵਿਧਾਇਕਾਂ ਦੀ ਗਿਣਤੀ ਬੁੱਧਵਾਰ ਨੂੰ 77 ਤੋਂ ਘਟ ਕੇ ਹੁਣ 75 ਹੋ ਗਈ ਹੈ। ਦੋ ਵਿਧਾਇਕਾਂ ਨੇ ਪਾਰਟੀ ਦੀਆਂ ਹਦਾਇਤਾਂ ਉੱਤੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ। ਇਹ ਦੋਵੇਂ ਸੰਸਦ ਮੈਂਬਰ ਹਨ। ਇਹ ਵਿਧਾਨ ਸਭਾ ਚੋਣ ਜਿੱਤੇ ਤੇ ਵਿਧਾਇਕ ਬਣੇ ਪਰ ਇਨ੍ਹਾਂ ਦਾ ਸੰਸਦ ਮੈਂਬਰ ਬਣੇ ਰਹਿਣਾ ਪਾਰਟੀ ਨੂੰ ਵਧੇਰੇ ਫ਼ਾਇਦੇਮੰਦ ਲੱਗ ਰਿਹਾ ਹੈ।
ਕੋਲਕਾਤਾ (ਪੱਛਮੀ ਬੰਗਾਲ): ਪੱਛਮੀ ਬੰਗਾਲ ’ਚ ਭਾਜਾਪਾ ਦੇ ਵਿਧਾਇਕਾਂ ਦੀ ਗਿਣਤੀ ਬੁੱਧਵਾਰ ਨੂੰ 77 ਤੋਂ ਘਟ ਕੇ ਹੁਣ 75 ਹੋ ਗਈ ਹੈ। ਦੋ ਵਿਧਾਇਕਾਂ ਨੇ ਪਾਰਟੀ ਦੀਆਂ ਹਦਾਇਤਾਂ ਉੱਤੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ। ਇਹ ਦੋਵੇਂ ਸੰਸਦ ਮੈਂਬਰ ਹਨ। ਇਹ ਵਿਧਾਨ ਸਭਾ ਚੋਣ ਜਿੱਤੇ ਤੇ ਵਿਧਾਇਕ ਬਣੇ ਪਰ ਇਨ੍ਹਾਂ ਦਾ ਸੰਸਦ ਮੈਂਬਰ ਬਣੇ ਰਹਿਣਾ ਪਾਰਟੀ ਨੂੰ ਵਧੇਰੇ ਫ਼ਾਇਦੇਮੰਦ ਲੱਗ ਰਿਹਾ ਹੈ।
ਕੂਚ ਬਿਹਾਰ ਦੇ ਸੰਸਦ ਮੈਂਬਰ ਨਿਸ਼ੀਥ ਪ੍ਰਮਾਣਿਕ ਜ਼ਿਲ੍ਹੇ ਦੇ ਦਿਨਹਾਟਾ ਤੋਂ ਵਿਧਾਇਕ ਚੁਣੇ ਗਏ ਸਨ। ਇਸੇ ਤਰ੍ਹਾਂ ਰਾਣਾਘਾਟ ਦੇ ਭਾਜਪਾ ਐਮਪੀ ਜਗਨਨਾਥ ਸਰਕਾਰ ਨਦੀਆ ਜ਼ਿਲ੍ਹੇ ਦੇ ਸ਼ਾਂਤੀਪੁਰ ਤੋਂ ਜਿੱਤ ਕੇ ਵਿਧਾਇਕ ਬਣੇ ਪਰ ਦੋਵਾਂ ਨੇ ਬੁੱਧਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਬਿਮਾਰ ਬੈਨਰਜੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ।
ਪ੍ਰਮਾਣਿਕ ਨੇ ਕਿਹਾ,‘ਅਸੀਂ ਪਾਰਟੀ ਦੇ ਫ਼ੈਸਲੇ ਦੀ ਪਾਲਣਾ ਕੀਤੀ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਸਾਨੂੰ ਆਪਣੀਆਂ ਵਿਧਾਨ ਸਭਾ ਸੀਟਾਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।’ ਕੂਚ ਬਿਹਾਰ ਦੇ ਸੰਸਦ ਮੈਂਬਰ ਨੇ ਰਾਜ ਵਿੱਚ ਚੋਣਾਂ ਤੋਂ ਬਾਅਦ ਵਾਪਰੀ ਹਿੰਸਾ ਬਾਰੇ ਕਿਹਾ, ਕੂਚ ਬਿਹਾਰ ਦੇ ਲੋਕਾਂ ਨੇ ਤ੍ਰਿਣਮੂਲ ਕਾਂਗਰਸ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ, ਇਯ ਲਈ ਉਹ (ਤ੍ਰਿਣਮੂਲ) ਹਿੰਸਾ ਦਾ ਸਹਾਰਾ ਲੈ ਰਹੇ ਹਨ। ਹੁਣ ਜ਼ਿਮਨੀ ਚੋਣ ਹੋਵੇਗੀ। ਭਾਜਪਾ ਮੁੜ ਜਿੱਤੇਗੀ।
ਦੱਸ ਦੇਈਏ ਕਿ ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਚਾਰ ਲੋਕ ਸਭਾ ਸੰਸਦ ਮੈਂਬਰਾਂ ਨੂੰ ਮੈਦਾਨ ’ਚ ਉਤਾਰਿਆ ਸੀ। ਪ੍ਰਮਾਣਿਕ ਤੇ ਸਰਕਾਰ ਤੋਂ ਇਲਾਵਾ ਪਾਰਟੀ ਨੇ ਲੌਕੇਟ ਚੈਟਰਜੀ ਤੇ ਬਾਬੁਲ ਸੁਪ੍ਰਿਯੋ ਨੂੰ ਮੈਦਾਨ ’ਚ ਉਤਾਰਿਆ ਸੀ, ਜਦ ਕਿ ਰਾਜ ਸਭਾ ਮੈਂਬਰ ਸਵਪਨ ਦਾਸਗੁਪਤਾ ਪੰਜਵੇਂ ਸੰਸਦ ਮੈਂਬਰ ਸਨ। ਦਾਸਗੁਪਤਾ ਨੇ ਤਾਰਕੇਸ਼ਵਰ ਸੀਟ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਹ ਵਿਧਾਨ ਸਭਾ ਚੋਣ ਹਾਰ ਗਏ ਤੇ ਬਾਬੁਲ ਸੁਪ੍ਰਿਯੋ ਵੀ ਹਾਰ ਗਏ।
ਤ੍ਰਿਣਮੂਲ ਸੰਸਦ ਮੈਂਬਰ ਡੈਰੇਕ ਓ. ਬ੍ਰਾਇਨ ਨੇ ਕਿਹਾ – ਭਾਜਪਾ ਨੇ ਬੰਗਾਲ ਚੋਣਾਂ ਵਿੱਚ ਚਾਰ ਲੋਕ ਸਭਾ ਮੈਂਬਰ ਤੇ ਇੱਕ ਰਾਜ ਸਭਾ ਮੈਂਬਰ ਨੂੰ ਮੈਦਾਨ ’ਚ ਉਤਾਰਿਆ ਸੀ। ਉਨ੍ਹਾਂ ਵਿੱਚੋਂ ਤਿੰਨ ਚੋਣ ਹਾਰ ਗਏ ਤੇ ਦੋ ਜਿੱਤੇ। ਇਨ੍ਹਾਂ ਦੋ ਜੇਤੂ ਵਿਧਾਇਕਾਂ ਨੇ ਅੱਜ ਅਸਤੀਫ਼ਾ ਵੀ ਦੇ ਦਿੱਤਾ। ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਨੇ ਚੋਣਾਂ ਵਿੱਚ ਸਿਫ਼ਰ ਹਾਸਲ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ।