ਇਸ ਪਿੰਡ ’ਚ ਪੀਣ ਤੇ ਫ਼ਸਲਾਂ ਲਈ ਸਾਰਾ ਸਾਲ ਮੁੱਲ ਲੈਣਾ ਪੈਂਦਾ ਪਾਣੀ, ਸਰਕਾਰ ਨਹੀਂ ਕੱਢ ਸਕੀ ਮਸਲੇ ਦਾ ਹੱਲ
ਬਿਹਾਰ ਦੇ ਗਯਾ ਜ਼ਿਲ੍ਹੇ ਦੀ ਨੈਲੀ ਪੰਚਾਇਤ ਦੇ ਪਹਾੜਪੁਰ ਪਿੰਡ ਵਿੱਚ ਲੋਕ ਸਾਰਾ ਸਾਲ ਪਾਣੀ ਖ਼ਰੀਦ ਕੇ ਪੀਂਦੇ ਹਨ। ਖੇਤਾਂ ’ਚ ਫ਼ਸਲਾਂ ਨੂੰ ਪਾਣੀ ਦੇਣ ਲਈ ਵੀ ਉਨ੍ਹਾਂ ਨੂੰ ਪਾਣੀ ਮੁੱਲ ਲੈਣਾ ਪੈਂਦਾ ਹੈ।
ਗਯਾ: ਬਿਹਾਰ ਦੇ ਗਯਾ ਜ਼ਿਲ੍ਹੇ ਦੀ ਨੈਲੀ ਪੰਚਾਇਤ ਦੇ ਪਹਾੜਪੁਰ ਪਿੰਡ ਵਿੱਚ ਲੋਕ ਸਾਰਾ ਸਾਲ ਪਾਣੀ ਖ਼ਰੀਦ ਕੇ ਪੀਂਦੇ ਹਨ। ਖੇਤਾਂ ’ਚ ਫ਼ਸਲਾਂ ਨੂੰ ਪਾਣੀ ਦੇਣ ਲਈ ਵੀ ਉਨ੍ਹਾਂ ਨੂੰ ਪਾਣੀ ਮੁੱਲ ਲੈਣਾ ਪੈਂਦਾ ਹੈ। ਇੱਕ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਕਈ ਸਾਲਾਂ ਤੋਂ ਸਰਕਾਰ ਵੱਲੋਂ ਪੀਣ ਦੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਨਾ ਹੀ ਲੋਕਾਂ ਦੇ ਨੁਮਾਇੰਦਿਆਂ ਨੇ ਪਿੰਡਾਂ ਦੇ ਵਾਸੀਆਂ ਦੀ ਕੋਈ ਸਮੱਸਿਆ ਸੁਣੀ ਹੈ।
ਪਿੰਡ ਵਾਸੀਆਂ ਅਨੁਸਾਰ ਪਹਾੜੀ ਇਲਾਕਾ ਹੋਣ ਕਾਰਨ ਪਾਣੀ ਦੀ ਉਪਲਬਧਤਾ ਨਾ ਦੇ ਬਰਾਬਰ ਹੈ। ਸੜਕ ਦੇ ਦੂਜੇ ਪਾਸੇ ਪਿੰਡ ਵਿੱਚ ਪਾਣੀ ਕਾਫ਼ੀ ਮਾਤਰਾ ਵਿੱਚ ਮਿਲਦਾ ਹੈ। ਇਸੇ ਲਈ ਲੋਕ ਸੜਕ ਪਾਰ ਤੋਂ ਖੇਤਾਂ ’ਚ ਫ਼ਸਲਾਂ ਨੂੰ ਪਾਣੀ ਦੇਣ ਤੇ ਪੀਣ ਵਾਲੇ ਪਾਣੀ ਲਈ ਪਾਈਪਲਾਈਨ ਦੇ ਕੁਨੈਕਸ਼ਨ ਲੈ ਜਾਂਦੇ ਹਨ।
ਪਹਾੜਪੁਰ ਪਿੰਡ ਦੇ ਹਰ ਪਾਸੇ ਪਾਈਪਾਂ ਵਿੱਛੀਆਂ ਹਨ ਪਰ ਇਨ੍ਹਾਂ ’ਚੋਂ ਸਰਕਾਰੀ ਪਾਈਪ ਕੋਈ ਨਹੀਂ ਹੈ। 100 ਘਰਾਂ ਦੇ ਇਸ ਪਿੰਡ ਵਿੱਚ ਪੰਜ-ਪੰਜ ਘਰਾਂ ਦੇ ਲੋਕ ਖ਼ੁਦ ਦੇ ਪੈਸੇ ਇਕੱਠੇ ਕਰ ਕੇ ਪਾਈਪ ਖ਼ਰੀਦਦੇ ਹਨ; ਤਾਂ ਜੋ ਪੀਣ ਵਾਲਾ ਪਾਣੀ ਉਪਲਬਧ ਹੋ ਸਕੇ। ਬਦਲੇ ’ਚ ਉਨ੍ਹਾਂ ਨੂੰ ਹਰੇਕ ਘਰ ਪਿੱਛੇ 12,000 ਰੁਪਏ ਸਾਲਾਨਾ ਦੇਣੇ ਪੈਂਦੇ ਹਨ। ਇੰਝ ਉਹ ਮਜਬੂਰੀਵੱਸ ਇੱਕ ਹਜ਼ਾਰ ਰੁਪਏ ਮਹੀਨੇ ਦੀ ਦਰ ਉੱਤੇ ਖ਼ਰੀਦ ਰਹੇ ਹਨ।
ਪੀਐਚਡੀ ਵਿਭਾਗ, ਨਗਰ ਵਿਧਾਇਕ, ਸਰਪੰਚ ਸਮੇਤ ਸਾਰੇ ਲੋਕ ਨੁਮਾਇੰਦਿਆਂ ਨੂੰ ਅਰਜ਼ੀ ਦੇ ਕੇ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਉਹ ਸਾਰੇ ਨੁਮਾਇੰਦੇ ਇਸ ਕੰਮ ਨੂੰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦਾ ਦੱਸ ਕੇ ਪੱਲਾ ਝਾੜ ਲੈਂਦੇ ਹਨ। ਬਲਾਕ ਵਿਕਾਸ ਅਧਿਕਾਰ ਬਲਵੰਤ ਕੁਮਾਰ ਪਾਂਡੇ ਨੇ ਦੱਸਿਆ ਕਿ ‘ਟੂਟੀ ਕੁਨੈਕਸ਼ਨਾਂ ਰਾਹੀਂ ਹਰੇਕ ਘਰ ਤੱਕ ਪਾਣੀ ਪਹੁੰਚਾਉਣ ਦਾ ਟੀਚਾ ਪਹਿਲਾਂ ਹੀ ਪੂਰਾ ਕੀਤਾ ਜਾ ਚੁੱਕਾ ਹੈ।