ਪੜਚੋਲ ਕਰੋ
Advertisement
ਮੋਦੀ ਸਰਕਾਰ ਦਾ ਵੱਡਾ ਐਲਾਨ, ਹੁਣ ਭਾਰਤ ‘ਚ ਨਿੱਜੀ ਕੰਪਨੀਆਂ ਵੀ ਲਾਂਚ ਕਰ ਸਕਣਗੀਆਂ ਸੈਟੇਲਾਈਟ, ਜਾਣੋ ਸਾਰੀ ਡਿਟੇਲ
ਨਿੱਜੀ ਖੇਤਰ ਦੇ ਲਈ ਪੁਲਾੜ ਦਾ ਰਾਹ ਖੁੱਲ੍ਹ ਗਿਆ ਹੈ। ਜੀ ਹਾਂ, ਭਾਰਤ ਸਰਕਾਰ ਨੇ ਨਿਜੀ ਕੰਪਨੀਆਂ ਨੂੰ ਵੀ ਸੈਟੇਲਾਈਟ ਲਾਂਚ ਕਰ ਸਕਣ ਦੀ ਇਜਾਜ਼ਤ ਦੇ ਦਿੱਤੀ ਹੈ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitaraman) ਨੇ ਸ਼ਨਿੱਚਰਵਾਰ ਨੂੰ ਸਵੈ-ਨਿਰਭਰ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਕਈ ਸੈਕਟਰਾਂ ਵਿੱਚ ਸੁਧਾਰਾਂ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਪੁਲਾੜ ਖੇਤਰ (space exploration) ਨਾਲ ਸਬੰਧਤ ਗਤੀਵਿਧੀਆਂ ਵਿੱਚ ਨਿੱਜੀ ਖੇਤਰ (private Sector) ਦੀ ਸ਼ਮੂਲੀਅਤ ਦਾ ਐਲਾਨ ਵੀ ਕੀਤਾ। ਹੁਣ ਤੱਕ ਇਸਰੋ ਭਾਰਤ ਵਿੱਚ ਪੁਲਾੜ ਨਾਲ ਸਬੰਧਤ ਮਿਸ਼ਨਾਂ ਦੀ ਵਰਤੋਂ ਕਰਦਾ ਸੀ। ਸਰਕਾਰ ਦੇ ਇਸ ਫ਼ੈਸਲੇ ਨਾਲ ਪ੍ਰਾਈਵੇਟ ਕੰਪਨੀਆਂ (private companies) ਵੀ ਸੈਟੇਲਾਈਟ (satellite) ਲਾਂਚ ਕਰ ਸਕਣਗੀਆਂ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨਿਜੀ ਖੇਤਰ ਨੂੰ ਭਾਰਤੀ ਪੁਲਾੜ ਸੈਕਟਰ ਵਿੱਚ ਸਹਿ-ਯਾਤਰੀ ਬਣਾਇਆ ਜਾਵੇਗਾ। ਉਨ੍ਹਾਂ ਨੂੰ ਸੈਟੇਲਾਈਟ ਲਾਂਚ ਅਤੇ ਹੋਰ ਪੁਲਾੜ ਅਧਾਰਤ ਸੇਵਾਵਾਂ ਵਿੱਚ ਬਰਾਬਰ ਦਾ ਮੌਕਾ ਦਿੱਤਾ ਜਾਵੇਗਾ। ਇਸ ਦੇ ਲਈ ਉਨ੍ਹਾਂ ਨੂੰ ਉਚਿਤ ਰੈਗੂਲੇਟਰੀ ਅਤੇ ਵਾਤਾਵਰਣ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਨਿੱਜੀ ਖੇਤਰ ਨੂੰ ਸਮਰੱਥਾ ਵਿਕਾਸ ਲਈ ਇਸਰੋ ਸਹੂਲਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਭਵਿੱਖ ਵਿੱਚ ਗ੍ਰਹਿ ਦੀ ਖੋਜ ਅਤੇ ਹੋਰ ਗ੍ਰਹਿਆਂ ਦੀ ਯਾਤਰਾ ਨੂੰ ਵੀ ਨਿੱਜੀ ਖੇਤਰ ਲਈ ਖੋਲ੍ਹਿਆ ਜਾਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਆਰਥਿਕ ਪ੍ਰੇਰਕ ਪੈਕੇਜ ਦੀ ਚੌਥੀ ਕਿਸ਼ਤ ਨੇ ਕੋਲਾ, ਖਣਿਜ, ਰੱਖਿਆ ਉਤਪਾਦਨ, ਨਾਗਰਿਕ ਹਵਾਬਾਜ਼ੀ ਖੇਤਰ, ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬਿਜਲੀ ਵੰਡਣ ਵਾਲੀਆਂ ਕੰਪਨੀਆਂ, ਪੁਲਾੜ ਖੇਤਰ ਅਤੇ ਪ੍ਰਮਾਣੂ ਊਰਜਾ ਖੇਤਰ ਦੇ ਢਾਂਚਾਗਤ ਸੁਧਾਰਾਂ ਬਾਰੇ ਕਈ ਐਲਾਨ ਕੀਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement